Back ArrowLogo
Info
Profile
ਸੀ" ਤਾਂ ਉਹ ਕਹਿਣ ਲੱਗਾ " ਮੈਂ ਗਿਆ ਤਾਂ ਸੀ ਪਰ ਉਸ ਵਕੀਲ ਨੇ ਮੈਨੂੰ ਕਿਹਾ ਕਿ ਤੇਰੇ ਪਿੰਡ 'ਚ ਦੰਗੇ ਹੋ ਜਾਣਗੇ ਪਰ ਮੈਂ ਇਹ ਸਭ ਨਹੀਂ ਚਾਹੁੰਦਾ ਮੈਂ ਆਪਣੇ ਪਿਆਰ ਪਿੱਛੇ ਪਿੰਡ ਦੀ ਸਾਂਝ ਤੇ ਮਾਪਿਆਂ ਦੀ ਇੱਜ਼ਤ ਨਹੀਂ ਰੋਲ ਸਕਦਾ। ਜਦੋਂ ਪ੍ਰੀਤ ਉਸ ਨਾਲ ਗੱਲਾਂ ਕਰ ਰਹੀ ਸੀ ਤਾਂ ਉਸਦੀ ਮਾਂ ਨੇ ਸੁਣ ਲਿਆ ਉਧਰ ਪ੍ਰੀਤ ਨੇ ਮਾਂ ਨੂੰ ਆਉਂਦਿਆਂ ਦੇਖ ਆਖਿਆ, ਮੇਰਾ ਇਹ ਫ਼ੋਨ ਵੀ ਫੜਿਆ ਗਿਆ। ਮੰਮੀ ਨੇ ਮੈਨੂੰ ਦੇਖ ਤੇ ਸੁਣ ਵੀ ਲਿਆ ਮੇਰੀ ਜਾਨ ਬਣਕੇ ਮੈਨੂੰ ਅੱਜ ਜ਼ਰੂਰ ਲੈ ਜਾਵੀਂ ਮੈਂ ਅੱਜ ਦੁੱਧ 'ਚ ਗੋਲੀਆਂ ਪਾ ਦੇਣੀਆਂ ਨੇ, ਨਹੀਂ ਮੈਂ ਮਰ ਜਾਵਾਂਗੀ। ਅੱਗੋਂ ਉਸ ਨੇ ਕਿਹਾ “ ਚਲ ਠੀਕ ਹੈ ਮੈਂ ਆ ਜਾਵਾਂਗਾ।” ਉਸ ਨੇ ਆਪਣੇ ਮਨ ਵਿੱਚ ਸੋਚ ਲਿਆ ਕਿ ਅੱਜ ਪ੍ਰੀਤ ਨੂੰ ਲੈ ਕੇ ਜਾਣਾ ਏ ਜੇ ਰੱਬ ਨੇ ਚਾਹਿਆ ਤਾਂ ਦੋਵੇਂ ਜੀਆਂਗੇ ਨਹੀਂ ਮਰ ਤਾਂ ਪੱਕਾ ਜਾਵਾਂਗੇ।

ਰਾਤ ਹੋਈ ਉਸ ਨੂੰ ਫ਼ੋਨ ਆਇਆ ਉਸਨੇ ਕਿਹਾ ਸਰਵ ਮੈਂ ਗੋਲੀਆਂ ਪਾ ਦਿੱਤੀਆ ਨੇ ਪਰ ਗੋਲੀਆਂ ਨੇ ਕੋਈ ਅਸਰ ਨਾ ਕੀਤਾ," ਇਹ ਫ਼ੋਨ ਮੈਂ ਆਪਣੇ ਪਾਪਾ ਦੇ ਸਰ੍ਹਾਣੇ ਤੋਂ ਬਹੁਤ ਰਿਸਕ ਨਾਲ ਚੁੱਕ ਕੇ ਲਿਆਈ ਹਾਂ।" ਐਨੇ ਵਿੱਚ ਪ੍ਰੀਤ ਦੀ ਮਾਂ ਜਾਗ ਪਈ। ਦੇਖ ਕਦੇ ਫੇਰ ਸਹੀ" ਕਹਿ ਕੇ ਫ਼ੋਨ ਕੱਟ ਦਿੱਤਾ। ਸਰਵ ਦੀ ਮਾਂ ਦੀ ਅੱਖ ਵੀ ਖੁੱਲ੍ਹ ਗਈ ਉਹ ਉਸ ਨੂੰ ਫੋਨ ਕਰਦਿਆਂ ਦੇਖ ਬੋਲੀ-“ ਪੁੱਤ ਕਿਸਦਾ ਫ਼ੋਨ ਸੀ" ਤਾਂ ਉਸ ਨੇ ਕਿਹਾ "ਮਾਂ ਪ੍ਰੀਤ ਦਾ" ਤਾਂ ਉਹ ਬੋਲਿਆਂ ਆਪਣੀ ਮਾਂ ਦੇ ਗਲ ਲਗ ਰੋਣ ਲੱਗਾ ਤੇ ਬੋਲਿਆਂ “ ਮਾਂ ਪ੍ਰੀਤ ਮੇਰੇ ਬਿਨਾਂ ਨਹੀਂ ਰਹਿ ਸਕਦੀ ਉਹ ਬਹੁਤ ਦੁੱਖੀ ਸੀ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਸਵੇਰ ਹੋਈ ਹੁਣ ਪ੍ਰੀਤ ਕੋਲ ਕੋਈ ਫ਼ੋਨ ਨਹੀਂ ਸੀ ਉਹ ਅਗਲੇ ਦਿਨ ਫ਼ੋਨ ਹੋਰ ਦੇ ਆਇਆ ਹੁਣ ਪ੍ਰੀਤ ਬੱਸ ਵਾਰ ਵਾਰ ਇਹ ਹੀ ਗੱਲ ਕਹਿੰਦੀ ਸੀ ਕਿ ਤੂੰ ਮੈਨੂੰ ਲੈ ਜਾਹ-- ਉਹ ਨਹੀਂ ਚਾਹੁੰਦਾ ਸੀ ਸਾਡੇ ਪਿੱਛੇ ਕੋਈ ਮਰੇ ਕਿਸੇ ਦੀ ਬਦਨਾਮੀ ਹੋਵੇ। ਉਹ ਉਸਨੂੰ ਇਸ ਲਈ ਵਾਰ ਵਾਰ ਫ਼ੋਨ ਦਿੰਦਾ ਕਿ ਉਹ ਸਮਝ ਜਾਵੇ ਪਰ ਪ੍ਰੀਤ ਇਹ ਗੱਲ ਮੰਨਣ ਨੂੰ ਕਦੇ ਵੀ ਤਿਆਰ ਨਹੀ ਸੀ। ਉਸਨੇ ਗੁੱਸੇ ਵਿਚ ਉਹਨੂੰ ਬਹੁਤ ਕੁਝ ਕਹਿ ਦਿੱਤਾ ਤਾਂ ਪ੍ਰੀਤ ਨੇ ਗੁੱਸੇ ਵਿਚ ਫ਼ੋਨ ਭੰਨ ਦਿੱਤਾ। ਉਸਨੂੰ ਸਾਰਾ ਦਿਨ ਫ਼ੋਨ ਨਾ ਕੀਤਾ ਫਿਰ ਸਰਵ ਨੇ ਉਸਦੀ ਸਹੇਲੀ ਨੂੰ ਫ਼ੋਨ ਕੀਤਾ ਤੇ ਕਿਹਾ ਮੇਰੀ ਪ੍ਰੀਤ ਨਾਲ ਗੱਲ ਕਰਵਾ ਦੇਈਂ ਪ੍ਰੀਤ ਕਈ ਦਿਨ ਕਾਲਜ ਜਾਂਦੀ ਰਹੀ ਪਰ ਉਸ ਵੱਲ ਕਦੇ ਵੀ ਨਾ ਦੇਖਿਆ। ਕੁਝ ਦਿਨ ਬੀਤੇ ਉਸਨੇ ਇੱਕ ਚਿੱਠੀ ਲਿਖੀ ਤੇ ਆਪਣੀ ਸਹੇਲੀ ਨੂੰ ਕਹਿ ਦਿੱਤਾ ਕਿ ਉਸ ਨੂੰ ਫ਼ੋਨ ਕਰਕੇ ਦੱਸ ਦੇਈਂ ਕਿ ਮੈਂ ਉੱਥੇ ਰੱਖਾਂਗੀ ਜਿੱਥੇ ਉਹ ਫ਼ੋਨ ਰੱਖ ਕੇ ਗਿਆ ਸੀ ਤੇ ਚੱਕ ਲਵੇ। ਪ੍ਰੀਤ ਦੀ ਸਹੇਲੀ ਨੇ ਸਰਵ ਨੂੰ

52 / 61
Previous
Next