Back ArrowLogo
Info
Profile
ਫ਼ੋਨ ਕਰਕੇ ਸਭ ਦੱਸ ਦਿੱਤਾ ਉਸਨੇ ਖੱਤ ਚੱਕ ਲਿਆ ਉਸ ਵਿੱਚ ਉਹਨੇ ਲਿਖਿਆ ਸੀ

 ---ਚਿੱਠੀ---

“ ਵੈਸੇ ਤਾਂ ਮੈਂ ਤੈਨੂੰ ਇਹ ਚਿੱਠੀ ਲਿਖਣਾ ਨਹੀਂ ਚਾਹੁੰਦੀ ਸੀ, ਪਰ ਮੇਰੀ ਜਾਨ ਮੈਥੋਂ ਰਿਹਾ ਨਹੀਂ ਗਿਆ। ਸੱਬੋ ਨਾਲ ਗੱਲ ਕਰਨ ਤੋਂ ਬਾਅਦ ਮੇਰਾ ਮਨ ਐਨਾ ਭਰ ਗਿਆ ਕਿ ਮੈਨੂੰ ਹੋਇਆ ਮੈਂ ਤੈਨੂੰ ਸਾਰੀਆਂ ਗੱਲਾਂ ਕਹਿ ਦੇਵਾਂ ਮੈਨੂੰ ਪਤਾ ਇਹ ਖ਼ਤ ਪੜ੍ਹਕੇ ਤੈਨੂੰ ਗੁੱਸਾ ਜ਼ਰੂਰ ਆਵੇਗਾ, ਮੈਂ ਨਹੀਂ ਜਾਣਦੀ ਕਿ ਤੂੰ ਕੀ ਸੋਚੇਂਗਾ, ਚਾਹੇ ਤੂੰ ਅੱਜ ਤੱਕ ਮੇਰੀ ਕੋਈ ਵੀ ਗੱਲ ਨਾ ਮੰਨੀ ਤੂੰ ਕੁਝ ਵੀ ਮਾੜਾ ਨਾ ਕਰੀਂ, ਕਿਉਂਕਿ ਮੈਨੂੰ ਤੇਰੇ ਗੁੱਸੇ ਤੋਂ ਬਹੁਤ ਡਰ ਲੱਗਦਾ ਏ ਤੂੰ ਇਹ ਚਾਹੁੰਦਾਂ ਏਂ ਕਿ ਮੈਂ ਵਿਆਹ ਕਰਵਾ ਲਵਾਂ ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਮੈਂ ਪੱਕਾ ਵਿਆਹ ਕਰਵਾ ਲਵਾਂਗੀ। ਅੱਜ ਤੱਕ ਤੇਰੀ ਹਰ ਗੱਲ ਮੰਨਦੀ ਆਈ ਹਾਂ ਤੇ ਜੋ ਵੀ ਕਿਹਾ ਏ ਮੈਂ ਕੀਤਾ, ਮੈਨੂੰ ਮੇਰੇ ਪਿਆਰ ਤੇ ਫਖ਼ਰ ਹੈ। ਮੈਂ ਤੇਰੀ ਹਰ ਇਕ ਗੱਲ ਮੰਨਾਂਗੀ। ਮੇਰਾ ਪਿਆਰ ਸੱਚਾ ਹੈ ਸੱਚਾ ਸੀ ਮੈਂ ਤੈਨੂੰ ਪਿਆਰ ਕਰਦੀ ਹਾਂ। ਇਹ ਨਾ ਸੋਚੀਂ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ, ਪਰ ਸ਼ਾਇਦ ਮੈਂ ਤੈਨੂੰ ਕਦੇ ਜਿੰਦਗੀ 'ਚ ਫ਼ੋਨ ਨਾ ਕਰਾਂ, ਮੈਨੂੰ ਮਾਫ਼ ਕਰੀਂ।

(ਤੇਰੀ ਪ੍ਰੀਤ)

ਚਿੱਠੀ ਪੜ੍ਹਕੇ ਉਹ ਘਬਰਾ ਗਿਆ---ਕਿਉਂਕਿ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਉਸਨੂੰ ਛੱਡ ਜਾਵੇ । ਉਹ ਇਹ ਹੀ ਚਾਹੁੰਦਾ ਸੀ ਕਿ ਪ੍ਰੀਤ ਵਿਆਹ ਕਰਵਾ ਲਵੇ ਪਰ ਉਸਨੂੰ ਵੀ ਛੱਡੇ ਨਾ। ਉਸ ਲਈ ਇਹ ਸਮਾਂ ਉਹ ਸੀ ਜਿੱਥੇ ਉਹ ਆਪਣਾ ਪਿਆਰ ਪਾ ਵੀ ਸਕਦਾ ਸੀ ਤੇ ਗਵਾ ਵੀ ਸਕਦਾ ਸੀ। ਉਹ ਦੋਵੇਂ ਹੀ ਉਸ ਚੋਰਾਹੇ ਤੇ ਖੜ੍ਹੇ ਸਨ ਜਿੱਥੇ ਦੋਵਾਂ ਨੇ ਆਪਣੇ ਆਪਣੇ ਰਾਹ ਚੁਣਨੇ ਸਨ, ਪ੍ਰੀਤ ਦੀ ਸੋਚ ਵੱਖ ਸੀ ਕਿ ਜੇਕਰ ਉਸ ਦੀ ਹੋਣਾ ਤਾਂ ਉਹ ਉਸ ਲਈ ਸਭ ਐ। ਤੇ ਜੇ ਨਾ ਹੋਇਆ ਜਾਂ ਤਾਂ ਮਰ ਜਾਵੇਗੀ ਅਤੇ ਜਾਂ ਕਦੇ ਵੀ ਉਸਨੂੰ ਆਪਣੀ ਸ਼ਕਲ ਨਹੀਂ ਦਿਖਾਵੇਗੀ। ਦੋਵੇਂ ਮਜ਼ਬੂਰ ਸਨ । ਸਰਵ ਖ਼ਿਆਲ ਸੀ ਜੋ ਪ੍ਰੀਤ ਵਿਆਹ ਕਰਵਾ ਲਵੇ, ਉਹ ਸਾਰੀ ਉਮਰ ਉਸ ਲਈ ਕੁਆਰਾ ਰਹਿਕੇ ਉਸਨੂੰ ਪਿਆਰ ਕਰਦਾ ਰਹੇ। ਉਹ ਵੀ ਉਸਨੂੰ ਉਸੀ ਤਰ੍ਹਾਂ ਮਿਲਦੀ ਰਹੇ ਅਤੇ ਪਿਆਰ ਕਰਦੀ ਰਹੇ ਪਰ ਇਹ ਗੱਲ ਪ੍ਰੀਤ ਦੀ ਸੋਚ ਤੋਂ ਬਹੁਤ ਦੂਰ ਸੀ, ਉਸਨੂੰ ਇਹ ਗੱਲ ਕਦੇ ਵੀ ਪ੍ਰਵਾਨ ਨਹੀਂ ਸੀ। ਸਰਵ ਨੇ ਆਪਣਾ ਮਨ ਮਾਰ ਇਕ ਖ਼ਤ ਲਿਖਿਆ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਤੂੰ ਜੋ ਕਹੇਂ ਮੈਂ ਉਹ ਕਰਨ ਲਈ ਤਿਆਰ ਹਾਂ ਪਰ ਮੈਨੂੰ ਛੱਡਕੇ ਨਾ ਜਾ। ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਤੇ ਇਹ ਖ਼ਤ ਉਸਨੇ ਆਪਣੇ ਖੂਨ ਨਾਲ ਲਿਖਿਆ।

53 / 61
Previous
Next