ਜਦੋਂ ਇਹ ਖ਼ਤ ਪ੍ਰੀਤ ਨੇ ਪੜ੍ਹਿਆ ਤਾਂ ਉਹ ਘਬਰਾ ਗਈ । ਉਸਨੇ ਉਸਨੂੰ ਇਕ ਖ਼ਤ ਹੋਰ ਭੇਜ ਦਿੱਤਾ ਤੇ ਉਸ ਵਿੱਚ ਲਿਖਿਆ ਕਿ ਸਰਵ ਮੈਂ ਤੇਰੇ ਨਾਲ ਭੱਜ ਨਹੀਂ ਸਕਦੀ
, ਹਾਂ ਤੇਰੇ ਨਾਲ ਇਕ ਕੰਮ ਕਰ ਸਕਦੀ ਹਾਂ, ਆਪਣੇ ਇਕੱਠੇ ਹੋਣ ਦੀ ਇਕ ਆਖ਼ਰੀ ਉਮੀਦ ਹੈ ਕਿ ਤੂੰ ਮੇਰੇ ਘਰਦਿਆਂ ਨਾਲ ਗੱਲ ਕਰ ਲੈ ਜੇ ਤੈਨੂੰ ਮਾਰਨਗੇ ਮੈਂ ਬਰਾਬਰ ਖੜਾਂਗੀਂ। ਉਸਦੇ ਵਿਆਹ ਦੀ ਤਰੀਖ਼ ਨੇੜੇ ਸੀ ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਸ਼ਗਨ ਦਾ ਦਿਨ ਕਿਹੜਾ ਹੈ। ਅਗਲੇ ਦਿਨ ਜਦੋਂ ਉਹ ਕਾਲਜ 'ਚੋਂ ਵਾਪਿਸ ਆਈ ਤਾਂ ਉਸਦੀ ਮਾਂ ਫ਼ੋਨ ਤੇ ਗੱਲਾਂ ਕਰ ਰਹੀ ਸੀ ਕਿ ਜਿਸ ਦਿਨ ਪ੍ਰੀਤ ਦਾ ਸ਼ਗਨ ਏ, ਉਸੇ ਦਿਨ ਉਸਨੂੰ ਉਸਦੇ ਸੌਹਰੇ ਘਰ ਤੌਰ ਦੇਵਾਂਗੇ । ਪਰ ਉਸਨੂੰ ਕੁਝ ਨਾ ਦੱਸਿਓ ਨਾ ਹੀ ਪੜ੍ਹਨ ਤੋਂ ਹਟਾਉਣਾ। ਜਿਸ ਦਿਨ ਉਸਨੂੰ ਤੋਰਨਾ ਏ ਉਸੇ ਦਿਨ ਕਾਲਜ ਨਾ ਜਾਣ ਦਿਓ। ਬਸ ਉਹਨੂੰ ਇਹ ਹੀ ਪਤਾ ਲੱਗੇ ਕਿ ਉਸਦਾ ਵਿਆਹ ਸ਼ਗਨ ਇਕੱਠਾ ਹੀ ਹੈ, ਪ੍ਰੀਤ ਨੇ ਇਹ ਸਭ ਸੁਣ ਲਿਆ ਤੇ ਉਹ ਘਬਰਾ ਗਈ । ਉਧਰ ਉਸਦੀ ਮਾਂ ਨੇ ਉਸਨੂੰ ਵੇਖ ਫ਼ੋਨ ਕੱਟ ਦਿੱਤਾ। ਉਸਦੀ ਮਾਂ ਨੂੰ ਇੰਝ ਸੀ ਕਿ ਉਸਨੇ ਕੁਝ ਨਹੀਂ ਸੁਣਿਆ ਉਸਨੇ ਜਲਦੀ-ਜਲਦੀ ਸਰਵ ਨੂੰ ਇਕ ਚਿੱਠੀ ਲਿਖੀ ਜਿਸ ਵਿਚ ਉਸ ਲਿਖਿਆ ਕਿ ਸਰਵ ਜਿਸ ਦਿਨ ਨੂੰ ਮੈਂ ਸ਼ਗਨ-ਸ਼ਗਨ ਕਹਿੰਦੀ ਸੀ ਉਹ ਦਿਨ ਤਾਂ ਮੇਰੇ ਵਿਆਹ ਦਾ ਹੈ ਤੇ ਤੂੰ ਇਸ ਗੱਲ ਦਾ ਧਿਆਨ ਰੱਖੀ, ਜਿਸ ਦਿਨ ਮੈਂ ਕਾਲਜ ਨਾ ਗਈ ਤਾਂ ਸਮਝੋ ਲਵੀਂ ਕਿ ਤੇਰੀ ਪ੍ਰੀਤ ਹੁਣ ਤੇਰੀ ਨਾ। ਰਹੀ। ਤੂੰ ਜਲਦੀ ਮੇਰੇ ਪਾਪਾ ਨਾਲ ਗੱਲ ਕਰ ਲੈ ਜਾਨ ਮੇਰੀ ਜਾਨ ਨਿਕਲੀ ਜਾਂਦੀ ਹੈ।
ਸਰਵ ਹਰ ਰੋਜ਼ ਉਸਦੇ ਦੱਸੇ ਟਿਕਾਣੇ ਤੇ ਖ਼ਤ ਦੇਖਣ ਜਾਂਦਾ, ਉਹ ਕਦੇ ਵੀ ਖ਼ਤ ਰੱਖ ਸਕਦੀ ਸੀ। ਉਹ ਇਕ ਦਿਨ ਉਸਦੇ ਘਰ ਗਿਆ ਤੇ ਖ਼ਤ ਚੁੱਕ ਲਿਆਇਆ ਤੇ ਪੜ੍ਹਿਆ ਤਾਂ ਉਸਦੇ ਹੋਸ਼ ਉੱਡ ਗਏ, ਖ਼ਤ ਪੜ੍ਹ ਉਸਨੇ ਉਸਨੂੰ ਖ਼ਤ ਲਿਖਿਆ ਜਿਸ ਵਿਚ ਲਿਖਿਆ ਕਿ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਕੱਲ੍ਹ ਨੂੰ ਸਵੇਰੇ ਹੀ ਤੇਰੇ ਘਰ ਆਵਾਂਗਾ ਤੇਰੇ ਪਾਪਾ ਨਾਲ ਆਪਣੇ ਵਿਆਹ ਦੀ ਗੱਲ ਕਰਾਂਗਾ ਤੇ ਕਹਾਂਗਾ ਨਹੀਂ ਸਾਨੂੰ ਦੋਹਾਂ ਨੂੰ ਮਾਰ ਦਿਓ। ਇਹ ਲਿਖਕੇ ਉਹ ਚਿੱਠੀ ਉੱਥੇ ਹੀ ਰੱਖ ਆਇਆ।
ਸਵੇਰ ਹੋਈ ਉਹ ਦੁਕਾਨ ਤੇ ਗਿਆ । ਪ੍ਰੀਤ ਦੀ ਵੈਨ ਆ ਗਈ ਪ੍ਰੰਤੂ ਪ੍ਰੀਤ ਉਸ ਦਿਨ ਵੈਨ ਵਿੱਚ ਨਾ ਚੜੀ ਤਾਂ ਉਸਨੂੰ ਸੋਚ ਲੱਗ ਗਈ ਕਿ ਅੱਜ ਕਿਤੇ ਪ੍ਰੀਤ ਨੂੰ ਵਿਆਹ ਕੇ ਨਾ ਤੋਰ ਦੇਣ ਉਸ ਦੇ ਦਿਲ ਵਿੱਚ