

ਪਹਿਲਾਂ ਤਾਂ ਉਹ ਉਸਦੇ ਘਰ ਵੱਲ ਗਿਆ ਤੇ ਉਹਦਾ ਪਾਪਾ ਉਸ ਨੂੰ ਘਰ ਨਾ ਦਿਖਾਈ ਦਿੱਤਾ ਤਾਂ ਉਹ ਉਨ੍ਹਾਂ ਦੇ ਖੇਤਾਂ 'ਚ ਚਲਾ ਗਿਆ ਜੱਗਾ ਕੱਖ ਵੱਢ ਰਿਹਾ ਸੀ । ਉਸਨੂੰ ਵੇਖ ਸਰਵ ਨੇ ਫੋਨ ਕਰ ਆਪਣੀ ਗੱਲ ਕਹਿਣ ਨੂੰ ਮੁਨਾਸਿਫ ਸਮਝਿਆ
ਚਾਚਾ ਮੈਂ ਸਰਵ ਬੋਲ ਰਿਹਾ ਹਾਂ” ਉਸਨੇ ਕਿਹਾ 'ਕੀ ਕੰਮ ਐ'। ਅੱਗੋਂ ਜੱਗੇ ਨੇ ਜਵਾਬ 'ਚ ਪੁੱਛਿਆ। ਸਰਵ ਕਹਿਣ ਲੱਗਾ ਮੈ ਤੇਰੇ ਨਾਲ ਇਕ ਜਰੂਰੀ ਗੱਲ ਕਰਨੀ ਐ ਇਸ ਲਈ ਤੁਸੀਂ ਸਾਡੀ ਮੋਟਰ ਤੇ ਆ ਜਾਓ। ਕਿਉਂਕਿ ਉਹਦੀ ਤੇ ਜੱਗੇ ਦੀਆਂ ਮੋਟਰਾਂ ਨੇੜੇ ਨੇੜੇ ਸਨ । ਜੱਗਾ ਕੱਖ ਵੱਢਣੇ ਛੱਡ ਉਸ ਕੋਲ ਆ ਗਿਆ। ਉਹ ਰੋ ਰਿਹਾ ਸੀ, ਅਤੇ ਜੱਗੇ ਨੂੰ ਵੇਖ ਰੋਂਦਿਆਂ ਬੋਲਿਆ “ਚਾਚਾ ਤੁਸੀ ਪ੍ਰੀਤ ਦਾ ਵਿਆਹ ਕਰ ਰਹੇ ਹੋ" ਸੁਣਦਿਆਂ ਜੱਗਾ ਬੋਲਿਆ। "ਤੈਨੂੰ ਕੀ ਪਤਾ ਏ" ਤੇ ਉਸਨੇ ਮੁੜਵਾਂ ਜਵਾਬ ਦਿਤਾ " ਮੈਂ ਉਸ ਨੂੰ ਪਿਆਰ ਕਰਦਾਂ ਹਾਂ।'' ਤੇ ਪ੍ਰੀਤ ਮੇਰੇ ਬਿਨਾਂ ਨਹੀਂ ਰਹਿ ਸਕਦੀ ਤੈਨੂੰ ਪਤੈ ਪ੍ਰੀਤ ਨੇ ਸਪਰੇ ਕਿਉਂ ਪੀਤੀ ਸੀ.. ਮੈਂ ਉਸਨੂੰ ਕਿਹਾ ਸੀ ਕਿ ਮੇਰਾ ਰਿਸ਼ਤਾ ਹੋ ਗਿਆ ਤਾਂ ਇਹ ਸੁਣ ਕੇ ਉਹ ਬਰਦਾਸ਼ਤ ਨਾ ਕਰ ਸਕੀ ਤੇ ਸਪਰੇ ਪੀ ਗਈ .. ਤੁਸੀਂ ਅੱਜ ਉਸਦਾ ਵਿਆਹ ਕਰ ਰਹੇ ਹੋ ਉਹ ਕੁਝ ਵੀ ਕਰ ਸਕਦੀ ਏ".. ਸੁਣ ਜੱਗਾ ਭੜਕਦਿਆਂ ਬੋਲਿਆ, ਤੈਨੂੰ ਤਾਂ ਕੋਈ ਫ਼ਰਕ ਨਹੀਂ ਪੈਣਾ।
ਉਹ ਮੇਰੇ ਜਾ ਕੁਝ ਵੀ ਕਰੇ ਉਹ ਮੇਰੀ ਧੀ ਏ.. ਉਹ ਐਵੇਂ ਕਿਵੇਂ ਮਰੇਗੀ ਮੈਂ ਵੀ ਉਸਨੂੰ ਪਿਆਰ ਕਰਦਾ ਹਾਂ ਤੇ ਉਹ ਵੀ ਮੈਨੂੰ ਪਿਆਰ ਕਰਦੀ ਏ, ਸਰਵ ਨੇ ਕਿਹਾ-" ਜੇ ਮਾਰਨਾ ਹੀ ਏ ਤਾਂ ਸਾਨੂੰ ਦੋਵਾਂ ਨੂੰ ਮਾਰ ਦਿਓ ਪਰ ਸਾਨੂੰ ਵੱਖ ਨਾ ਕਰੋ।”
"ਕੀ ਆਖਿਐ।” ਮੈਂ ਦਿੰਦਾ ਤੈਨੂੰ ਆਪਣੀ ਕੁੜੀ ਦੇ ਨੰਦ, ਤੇਰੀ ਇਹ ਮਜਾਲ" ਇਹ ਗੱਲ ਕਹਿ ਜੱਗਾ ਉਸ ਨੂੰ ਗਾਲਾਂ ਕੱਢਦਾ ਸਰਪੰਚ ਘਰੇ ਜਾ ਪਹੁੰਚਿਆਂ। ਥੋੜੀ ਦੇਰ ਬਾਅਦ ਸਾਰੀ ਪੰਚਾਇਤ ਸਰਵ ਦੇ ਘਰ ਆ ਗਈ। ਪ੍ਰੰਤੂ ਉਹ ਖੇਤ ਹੀ ਬੈਠਾ ਰਿਹਾ ਉਸਦਾ ਦੋਸਤ ਉਸਦੇ ਕੋਲ ਭਜਿਆ ਆਇਆ, ਉਹ ਕਹਿਣ ਤੇਰੀ ਸਾਰੀ ਗੱਲ ਪ੍ਰੀਤ ਦੇ ਪਾਪਾ ਨੇ ਪੰਚਾਇਤ ਵਿੱਚ ਜਾ ਆਖ ਦਿਤੀ ਉਹ ਤੈਨੂੰ ਲੱਭਦੇ ਫਿਰ ਰਹੇ ਨੇ ਤੂੰ ਇੱਥੋਂ ਚਲਾ ਜਾ ਨਹੀਂ ਤਾਂ ਤੈਨੂੰ ਮਾਰ ਨਾ ਦੇਣਗੇ। ਪ੍ਰੰਤੂ ਉਸਨੇ ਕਿਹਾ " ਯਾਰ ਪ੍ਰੀਤ ਨਾਲੋਂ ਵੱਖ ਹੋਣ ਨਾਲੋਂ ਚੰਗਾ ਮਰਨਾ ਹੀ ਮਨਜ਼ੂਰ ਐ। ਉਹਦਾ ਇਹ ਜਵਾਬ ਸੁਣ ਉਸਦੇ ਦੋਸਤ ਨੇ ਪਈ ਛੁੱਟੀ ਚੱਕ, ਉਸਨੂੰ ਗਾਲ੍ਹਾਂ ਕੱਢਦਿਆਂ ਆਖਿਆ ਸਾਲਿਆਂ