

ਪ੍ਰੀਤ ਦਾ ਮੰਗੇਤਰ ਅਤੇ ਉਹ ਹਮਧੰਦਾ ਸਨ ਉਹ ਵੀ ਮੋਟਰਾਂ ਦਾ ਕੰਮ ਕਰਦਾ ਸੀ। ਉਹ ਸਿੱਧਾ ਉਸਦੀ ਦੁਕਾਨ ਤੇ ਪਹੁੰਚਿਆ। ਦੁਕਾਨ ਉੱਤੇ ਕੰਮ ਕਰ ਰਹੇ ਉਸਦੇ ਸਗਿਰਦ ਤੋਂ ਨੰਬਰ ਲੈ ਉਸ ਪਲ ਗੱਲ ਕਰਨ ਦਾ ਮਨ ਬਣਾਇਆਂ ਤਾਂ ਜੋ ਉਹ ਪਿਆਰ ਦਾ ਵਾਸਤਾ ਪਾ ਉਸਨੂੰ ਆਪਣੀ ਮੁਹੱਬਤ ਲਈ ਰਾਜ਼ੀ ਕਰ ਲਵੇਗਾ। ਉਸ ਦੀ ਸੋਚ ਨੂੰ ਵੀ ਬੂਰ ਪੈ ਗਿਆ। ਉਸਨੇ ਉਹਦੀ ਗੱਲ ਸੁਣ ਇਸ ਰਿਸ਼ਤੇ ਤੋਂ ਇਨਕਾਰ ਦਾ ਵਾਅਦਾ ਕਰ ਲਿਆ। ਉਸ ਤੋਂ ਵਾਅਦਾ ਲੈ ਜਦ ਉਹ ਘਰ ਆਇਆ ਤਾਂ ਘਰ ਦੇ ਉਸਨੂੰ ਗਾਲਾਂ ਦੇਣ ਲੱਗੇ ਕਿ ਤੂੰ ਸਾਡੀ ਪਿੰਡ ਵਿੱਚ ਬੇਇਜ਼ਤੀ ਕਰਾ ਦਿਤੀ ਅਸੀ ਪਿੰਡ ਵਿੱਚ ਰਹਿਣ ਜੋਗੇ ਨਹੀਂ। ਅਸੀਂ ਤੈਨੂੰ ਘਰੋਂ ਬੇਦਖਲ ਕਰ ਦਿਆਂਗੇ ਹਾਂ ਜਿਥੇ ਮਰਜੀ ਜਾਵੀਂ ਜੋ ਮਰਜੀ ਕਰੀਂ। ਅੱਗੋਂ ਉਸਨੇ ਕਿਹਾ ਹਾਂ ਠੀਕ ਹੈ ਮੈਨੂੰ ਬੇਦਖਲ ਕਰ ਦਿਓ ਮੈ ਆਪਣੀ ਜ਼ਿੰਦਗੀ ਆਪ ਜੀਅ ਲਵਾਂਗਾ।
ਸਰਵ ਦੇ ਪਿਓ ਨੇ ਆਖਿਆ 'ਨਾਲੇ ਜਿਹੜੀ ਕੁੜੀ ਪਿਛੇ ਤੂੰ ਛਾਲਾਂ ਮਾਰਦਾ ਏ ਉਹ ਅੱਜ ਪੰਚਾਇਤ 'ਚ ਸ਼ਰੇਆਮ ਮੁਕਰ ਗਈ। ਉਸ ਕਹਿ ਦਿਤਾ ਕਿ ਮੈਂ ਕਿਸੇ ਸਰਵ ਨੂੰ ਨਹੀਂ ਜਾਣਦੀ ਉਹ ਮਲੰਗ ਮੇਰਾ ਪੈਂਡਾ ਨਹੀ ਛੱਡਦਾ।'
ਇਹ ਗੱਲਾਂ ਸੁਣ ਉਹ ਹੱਸ ਰਿਹਾ ਸੀ ਕਿ ਇਹ ਗੱਲ ਉਹ ਕਦੇ ਕਹਿ ਹੀ ਨਹੀਂ ਸਕਦੀ.. ਉਸਨੂੰ ਪਤਾ ਸੀ ਕਿ ਉਸਦੇ ਘਰਦੇ ਮੈਨੂੰ ਪ੍ਰੀਤ ਬਾਰੇ ਭੜਕਾ ਰਹੇ ਨੇ ਪਰ ਮੈਂ ਉਹਨੂੰ ਮਾੜਾ ਨਹੀਂ ਕਹਿ ਸਕਦਾ ਤੇ ਉਹ ਘਰੋ ਪ੍ਰੀਤ ਦੇ ਘਰ ਵੱਲ ਚਲਾ ਗਿਆ ਉਸਨੇ ਦੇਖਿਆ ਕਿ ਪ੍ਰੀਤ ਦੇ ਘਰ ਮੰਮੀ ਪਾਪਾ ਤੇ ਪ੍ਰੀਤ ਨਹੀ ਸਨ.. ਬਾਕੀ ਸਾਰਾ ਪਰਿਵਾਰ ਘਰ ਸੀ। ਸ਼ਰਵ ਦੇ ਮਨ ਸ਼ਾਤੀ ਜਿਹੀ ਆ ਗਈ ਕਿਉਂ ਕਿ ਉਸ ਨੂੰ ਲੱਗਾ ਕਿ ਅੱਜ ਪ੍ਰੀਤ ਦਾ ਸਿਰਫ਼ ਸ਼ਗਣ ਤੇ ਵਿਆਹ ਨਹੀਂ। ਸਾਰਾ ਦਿਨ ਦੁਕਾਨ ਤੇ ਬੈਠਾ ਉਹ ਪ੍ਰੀਤ ਦੇ ਘਰ ਦੇ ਵੇਖ ਰਿਹਾ ਸੀ ਸ਼ਾਮ ਹੋਈ ਜੱਗਾ ਤੇ ਬਲਜੀਤ ਦੋਵੇਂ ਘਰ ਆਏ ਪਰ ਪ੍ਰੀਤ ਨਹੀ ਸੀ। ਕਿਉਂਕਿ ਉਸਦੇ ਘਰ ਦੇ ਉਸਨੂੰ ਕਿਤੇ ਰਿਸ਼ਤੇਦਾਰੀ 'ਚ ਛੱਡ ਆਏ ਸਨ ਅਗਲੇ ਦਿਨ ਸਵੇਰ ਹੋਈ ਉਹ ਪ੍ਰੀਤ ਦੀ ਮਾਸੀ ਦੇ ਪਿੰਡ ਚਲਾ ਗਿਆ। ਉਸਦੇ ਘਰ ਜਾ ਪਤਾ ਕੀਤਾ ਉਸਦੇ ਘਰਦੇ ਅੱਗੇ ਸਰਵ ਨੇ ਬਹੁਤ ਗੇੜੇ ਮਾਰੇ ਪਰ ਪ੍ਰੀਤ ਕਿਧਰੇ ਨਜ਼ਰ ਨਹੀਂ ਆਈ। ਸਰਵ ਉਸ ਪਿੰਡ ਵਿਚ 2-3 ਘੰਟੇ ਫਿਰਦਾ ਰਿਹਾ ਪਰ ਕੋਈ ਪਤਾ ਨਾ ਲੱਗਾ ਤੇ ਨਿਰਾਸ਼ਾ ਦਾ ਮਾਰਿਆ ਆਪਣੇ ਘਰ ਆ ਗਿਆ ਤੇ ਆਪਣੇ ਕਮਰੇ 'ਚ ਬਹਿਕੇ ਸੋਚਣ ਲੱਗਾ। ਸਾਰੀ ਰਾਤ ਸੋਚਦਾ ਰਿਹਾ ਪ੍ਰੀਤ ਕਿੱਥੇ ਐ