

ਕਿ ਜਦੋਂ ਪ੍ਰੀਤ ਨੇ ਸਪਰੇ ਪੀਤੀ ਸੀ ਤਾਂ ਉਹ ਆਪਣੀ ਮਾਸੀ ਦੀਆਂ ਕੁੜੀਆਂ ਦੇ ਘਰ ਸੀ। ਸਰਵ ਨੇ ਸਵੇਰੇ ਮੋਟਰ ਸਾਇਕਲ ਚੁੱਕਿਆ ਤੇ ਉਸ ਪਿੰਡ ਚੱਲਾ ਗਿਆ ਉਹ ਪਿੰਡ ਕਾਫੀ ਵੱਡਾ ਸੀ ਤੇ ਸਰਵ ਨੂੰ ਉਸਦਾ ਘਰ ਲੱਭਣ ਤੇ ਕਾਫ਼ੀ ਸਮਾਂ ਲੱਗਾ।
ਆਖਿਰ ਨੂੰ ਉਸਦਾ ਘਰ ਮਿਲ ਹੀ ਗਿਆ। ਉਹ ਉਹਨਾਂ ਦੇ ਦਰਵਾਜ਼ੇ ਅੱਗੇ ਕਾਫ਼ੀ ਦੇਰ ਤੱਕ ਖੜਾ ਰਿਹਾ। ਪ੍ਰੀਤ ਦੇ ਜੀਜੇ ਉਸ ਵੱਲ ਵੇਖ ਰਹੇ ਸਨ। ਸਰਵ ਨੇ ਨੇੜੇ ਵਾਲੇ ਘਰਦੇ ਇਕ ਮੁੰਡੇ ਨੂੰ ਪੁਛਿਆ ਕਿ ਇਥੇ ਇਕ ਕੁੜੀ ਤਾਂ ਨਹੀ ਆਈ, ਸੋਹਣੀ ਜਿਹੀ। ਪਰ ਉਸਨੇ ਨਾ ਵਿੱਚ ਜਵਾਬ ਦਿੱਤਾ ਤਾਂ ਸਰਵ ਵਾਪਿਸ ਮੁੜ ਆਇਆ ਤੇ ਘਰ ਆ ਕਿ ਫਿਰ ਸੋਚਣ ਲੱਗਾ। ਉਹ ਕਦੇ ਖੇਤ ਕਦੇ ਘਰ ਜਾਂਦਾ, ਉਹ ਪਾਗਲ ਜਿਹਾ ਹੋ ਗਿਆ ਸੀ।
“ ਅਸੀਂ ਕਿਉਂ ਕਰਿਏ ਭਰੋਸਾ ਇਹਨਾ ਲਕੀਰਾਂ ਤੇ
ਜੋ ਲਿਖੀਆਂ ਹੀ ਨਹੀਂ ਰੱਬ ਨੇ ਉਹਨਾਂ ਤਕਦੀਰਾਂ ਤੇ
ਇਹ ਚਲਦੀ ਦੁਨੀਆਂ
ਮੈਨੂੰ ਪੁੱਤਲਿਆਂ ਵਾਂਗ ਜਾਪਦੀ
ਕਿਉਂ ਹੰਝੂ ਕੇਰਾਂ, ਮੈਂ ਅੱਗੇ ਤਸਵੀਰਾਂ ਦੇ। "
ਉਸ ਲਈ ਸਾਰੇ ਲੋਕ ਪੱਥਰ ਦਿਲ ਹੋ ਗਏ ਸਨ। ਕੋਈ ਵੀ ਉਸਦੇ ਅੱਥਰੂਆਂ ਨੂੰ ਪਹਿਚਾਣਨ ਦੀ ਕੋਸ਼ਿਸ ਨਹੀਂ ਕਰ ਰਿਹਾ ਸੀ। ਉਹ ਬਿਲਕੁਲ ਇਕੱਲਾ ਤੇ ਬੇਵੱਸ ਸੀ । ਉਹ ਇਕ ਦਿਨ ਆਪਣੇ ਤਾਇਆ ਜੀ ਨਾਲ ਸ਼ਹਿਰ ਚਲਾ ਗਿਆ, ਉਸਨੂੰ ਸ਼ਹਿਰ 'ਚ ਭੁਲੇਖੇ ਜਿਹੇ ਪੈਂਦੇ ਰਹੇ ਪ੍ਰੀਤ ਦਾ ਚਿਹਰਾ ਉਸਦੇ ਸਾਹਮਣੇ ਵਾਰ-ਵਾਰ ਆ ਜਾਂਦਾ ਪਰ ਉਹ ਉਦਾਸ ਸੀ।
ਉਹ ਰਾਹਾਂ ਦਾ ਕੱਖ ਬਣਕੇ ਰਹਿ ਗਿਆ ਸੀ ਕਦੇ ਇਸ ਦਰ ਜਾਂਦਾ ਕਦੇ ਉਸ ਦਰ, ਪ੍ਰੀਤ ਸਰਵ ਲਈ ਉਸਦਾ ਪਰਛਾਵਾਂ ਬਣ ਘੁੰਮਣ ਲੱਗਦੀ ਜਾਪਦੀ। ਆਖ਼ਰ ਨੂੰ ਪਤਾ ਲੱਗਿਆ ਕਿ ਪ੍ਰੀਤ ਆਪਣੇ ਮਾਸੜ ਦੇ ਘਰ ਰਹਿ ਰਹੀ ਹੈ। ਤਾਂ ਉਹ ਉਥੇ ਚਲਾ ਗਿਆ। ਤੇ ਉਸਨੇ ਉਸਦੇ ਬਾਰ ਅੱਗਿਓ ਇਕ ਗੇੜਾ ਲਾਇਆ ਤੇ ਉਨ੍ਹਾਂ ਦੇ ਗੇਟ ਦੇ ਸਾਹਮਣੇ ਥੋੜੀ ਦੂਰ ਜਾ ਕੇ ਖੜ ਗਿਆ.. ਐਨੇ ਨੂੰ ਪ੍ਰੀਤ ਦਾ ਭਰਾ ਗੋਰਾ ਪ੍ਰੀਤ ਨੂੰ ਲੈਣ ਲਈ ਆ ਗਿਆ ਤੇ ਉਸਨੇ ਉਹਨੂੰ ਦੇਖ ਲਿਆ.. ਸਰਵ ਉਸਨੂੰ ਵੇਖ ਉਥੋਂ ਚਲਾ ਗਿਆ ਤੇ ਉਸਨੇ ਗੋਰੇ ਨੂੰ ਫ਼ੋਨ ਲਾ ਲਿਆ ਤੇ ਕਿਹਾ ਗੋਰੇ ਤੁਸੀਂ ਪ੍ਰੀਤ ਦਾ ਵਿਆਹ ਨਾ ਕਰੀਓ ਮੈਂ ਉਸਨੂੰ