ਬਹੁਤ ਪਿਆਰ ਕਰਦਾ ਹਾਂ ਤੇ ਪ੍ਰੀਤ ਮੇਰੇ ਬਿਨਾਂ ਨਹੀਂ ਰਹਿ ਸਕਦੀ
, ਉਹ ਮਰ ਜਾਵੇਗੀ ਤੇ ਗੋਰਾ ਸਰਵ ਨੂੰ ਭੈਣਾਂ ਦੀਆਂ ਗਾਲਾਂ ਦੇਣ ਲੱਗ ਪਿਆ ਤੇ ਸਰਵ ਨੇ ਵੀ ਗੁੱਸੇ ਵਿੱਚ ਗਾਲ ਕੱਢ ਫ਼ੋਨ ਕੱਟ ਦਿੱਤਾ। ਸ਼ਾਮ ਦਾ ਸਮਾਂ ਸੀ ਉਸਦੇ ਪਾਪਾ ਨੇ ਉਸਨੂੰ ਫ਼ੋਨ ਕੀਤਾ ਤੇ ਕਿਹਾ ਕਿਥੇ ਐਂ, ਸਰਵ ਨੇ ਕਿਹਾ ਮੈਂ ਜਿੱਥੇ ਵੀ ਹਾਂ ਠੀਕ ਹਾਂ, ਤੁਸੀ ਮੇਰੀ ਫ਼ਿਕਰ ਨਾ ਕਰੋ। ਸਰਵ ਦੇ ਪਾਪਾ ਨੇ ਕਿਹਾ ਮੈਨੂੰ ਸਰਪੰਚ ਦਾ ਫ਼ੋਨ ਆਇਆ ਸੀ ਕਿ ਤੂੰ ਤੇ ਚਾਰ ਮੁੰਡਿਆਂ ਨੇ ਗੋਰੇ ਨੂੰ ਘੇਰਿਆ ਸੀ ਤੇ ਕੁੱਟਣ ਦੀ ਕੋਸ਼ਿਸ਼ ਕੀਤੀ ਸਰਵ ਨੇ ਕਿਹਾ ਪਾਪਾ ਮੈਨੂੰ ਤੇਰੀ ਸੌਂਹ ਹੈ ਮੇਰੇ ਨਾਲ ਕੋਈ ਨਹੀਂ ਮੈਂ ਕੱਲਾ ਹੀ ਰਾਹ ਵਿਚ ਖੜ੍ਹਾ ਸੀ ਤੇ ਗੋਰਾ ਮੇਰੇ ਕੋਲੋ ਲੰਘਿਆ ਸੀ ਬਸ ਹੋਰ ਕੁਝ ਨਹੀਂ ਹੋਇਆ ਸੀ ਮੈਂ ਸਿਰਫ਼ ਪ੍ਰੀਤ ਨੂੰ ਦੇਖਣ ਗਿਆ ਸੀ। ਉਹ ਐਵੇ ਹੀ ਮੇਰੇ ਤੇ ਦੋਸ਼ ਲਾ ਰਹੇ ਨੇ। ਇਹ ਕਹਿ ਉਹਨੇ ਫ਼ੋਨ ਕੱਟ ਦਿਤਾ ਤੇ ਰੋਣ ਲੱਗ ਪਿਆ। ਉਹ ਐਵੇ ਹੀ ਭਟਕਦਾ ਫਿਰ ਰਿਹਾ ਸੀ ਉਸਨੂੰ ਫਿਰ ਪ੍ਰੀਤ ਦੇ ਚਾਚੇ ਦਾ ਫ਼ੋਨ ਆਇਆ ਉਹ ਪੂਰੇ ਗੁੱਸੇ ਵਿਚ ਸੀ ਤੇ ਕਹਿਣ ਲੱਗਾ ਕਿ ਤੂੰ ਸਾਡੀ ਕੁੜੀ ਨਾਲ ਵਿਆਹ ਕਰਵਾਏਂਗਾ ਸਰਵ ਨੇ ਕਿਹਾ "ਹਾਂ ਉਸਨੇ ਵੀ ਲੜਨ ਦੀਆਂ ਗੱਲਾਂ ਕੀਤੀਆਂ ਤੇ ਬਹੁਤ ਕੁੱਝ ਬੋਲ ਫ਼ੋਨ ਕੱਟ ਦਿੱਤਾ” ਉਹ ਉਸਨੂੰ ਵਾਰ ਵਾਰ ਫ਼ੋਨ ਕਰਦਾ ਰਿਹਾ ਤੇ ਗਾਲਾਂ ਕੱਢਦਾ ਰਿਹਾ। ਸਰਵ ਨੂੰ ਕੋਈ ਹੋਰ ਰਸਤਾ ਨਹੀ ਲੱਭ ਰਿਹਾ ਸੀ। ਉਸਦੇ ਘਰ ਦੇ ਵੀ ਸਰਵ ਨਾਲ ਪ੍ਰੀਤ ਦਾ ਵਿਆਹ ਨਹੀਂ ਦੇਣਾ ਚਾਹੁੰਦੇ ਸਨ । ਸਰਵ ਨੇ ਚਮਕੌਰ ਨੂੰ ਫੋਨ ਲਾ ਲਿਆ ਜਿਸ ਨਾਲ ਪ੍ਰੀਤ ਦਾ ਰਿਸ਼ਤਾ ਹੋਇਆ ਸੀ .. ਉਸਨੇ ਪ੍ਰੀਤ ਬਾਰੇ ਸਭ ਦੱਸਿਆ ਕਿਹਾ ਪ੍ਰੀਤ ਮੈਨੂੰ ਬਹੁਤ ਪਿਆਰ ਕਰਦੀ ਏ ਉਹ ਤੈਨੂੰ ਕਦੇ ਵੀ ਆਪਣਾ ਪਿਆਰ ਨਹੀਂ ਦੇ ਸਕਦੀ ਕਿਉਂਕਿ ਉਹ ਮੈਨੂੰ ਪਿਆਰ ਕਰਦੀ ਏ।
ਉਸਨੇ ਵਾਸਤਾ ਪਾਇਆ ਯਾਰ ਤੂੰ ਵੀ ਕਿਸੇ ਨੂੰ ਪਿਆਰ ਕੀਤਾ ਹੋਣਾ ਏ ਤੈਨੂੰ ਉਸਦਾ ਵਾਸਤਾ, ਤੂੰ ਰਿਸ਼ਤੇ ਨੂੰ ਇਨਕਾਰ ਕਰਦੇ ਸਰਵ ਉਸਦੇ ਹਾੜੇ ਕੱਢਣ ਲੱਗਾ ਤੇ ਆਪਣੇ ਪਿਆਰ ਦੀ ਖੈਰ ਮੰਗਣ ਲਗਾ ਤਾਂ ਚਮਕੋਰ ਨੇ ਉਸਦਾ ਪਿਆਰ ਉਸਦੀ ਝੋਲੀ ਪਾ ਦਿਤਾ। ਤੇ ਪ੍ਰੀਤ ਨੂੰ ਜਵਾਬ ਦੇ ਦਿਤਾ, ਕਿਉਂ ਚਮਕੋਰ ਇਹ ਸੋਚਦਾ ਸੀ ਕਿ ਮੇਰੇ ਕਰਕੇ ਕਿਸੇ ਦੀ ਜਿੰਦਗੀ ਖ਼ਰਾਬ ਨਾ ਹੋਵੇ ਉਹ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਉਸਨੇ ਸਰਵ ਲਈ ਸਭ ਛੱਡ ਦਿਤਾ ਸਰਵ ਲਈ ਉਹ ਇਕ ਰੱਬ ਸੀ । ਪਰ ਵਕਤ ਦੀ ਮਾਰ ਨੇ ਸਰਵ ਦਾ ਅਜੇ ਵੀ ਸਾਥ ਨਾ ਛੱਡਿਆ ਉਹ ਦਿਲ ਵਿਚ ਆਸ ਦੀ ਜੋਤ ਲੈ ਕੇ ਚੱਲ ਰਿਹਾ ਸੀ ਤੇ ਉਹ ਆਪਣੀ ਭੂਆ ਦੇ ਘਰ ਚਲਾ ਗਿਆ। ਹਾਲੇ ਵੀ ਪ੍ਰੀਤ ਦਾ ਚਾਚਾ ਸਰਵ ਨੂੰ ਫ਼ੋਨ ਕਰ ਰਿਹਾ ਸੀ ਤੇ ਵਾਰ ਵਾਰ ਪੁੱਛ ਰਿਹਾ ਸੀ ਤੂੰ ਕਿਥੇ ਹੈਂ। ਸਰਵ ਨੇ ਕਿਹਾ ਮੈਂ ਬਾਹਰ ਹਾਂ ਜੇ ਕੁਝ ਲੈਣਾ ਹੈ ਤਾਂ ਮੇਰੇ ਘਰ ਚਲੈ ਜਾਓ