

ਸਰਵ ਦੇ ਪਿਆਰ ਨੇ ਸਾਰੇ ਪਰਿਵਾਰ ਵਿੱਚ ਵੈਰ ਪੁਆ ਦਿੱਤਾ ਸੀ। ਉਸਦੇ ਪਾਪਾ ਨੂੰ ਥਾਣੇ ਵਿੱਚ ਲੈ ਗਏ ਤੇ ਰਿਪੋਰਟ ਕੀਤੀ ਤੇ ਇਲਾਜ਼ ਲਈ ਹਸਪਤਾਲ ਭੇਜਿਆ ਗਿਆ। ਪ੍ਰੀਤ ਦੀ ਮਾਸੀ ਨੂੰ ਵੀ ਉੱਥੇ ਦਾਖ਼ਿਲ ਕੀਤਾ ਗਿਆ ਤੇ ਦੋਹਾਂ ਵਿਚਕਾਰ ਕਾਰਵਾਈ ਕਰ ਦਿੱਤੀ ਗਈ । ਅਗਲੇ ਦਿਨ ਸੇਵਰ ਹੋਈ ਸਰਵ ਦੇ ਘਰੇ ਪੁਲੀਸ ਆਈ ਉਹ ਸਰਵ ਦੇ ਘਰਦਿਆਂ ਨੂੰ ਤੰਗ ਕਰਨ ਲੱਗੇ ਉਨ੍ਹਾਂ ਦਾ ਕਹਿਣਾ ਸੀ ਲੜਾਈ ਤਾਂ ਤੁਹਾਡੀ ਬਾਹਰ ਅੱਡੇ ਤੇ ਹੋਈ ਏ । ਤੁਸੀਂ ਆਪਣੇ ਘਰ ਦੱਸਦੇ ਹੋ। ਪੁਲੀਸ ਵਾਲੇ ਹਰ ਗੱਲ ਉਲਟ ਲਿਜਾ ਰਹੇ ਸਨ। ਐਨੇਂ ਵਿਚ ਸਰਵ ਦਾ ਗੁਆਂਢੀ ਆਇਆ, ਉਹ ਸਿਆਣੀ ਉਮਰ ਦਾ ਸੀ ਉਸਨੇ ਕਿਹਾ ਕਿ ਮੈਨੂੰ 'ਹੋਰ ਗੱਲ ਦਾ ਪਤਾ ਨਹੀਂ ਮੈਨੂੰ ਤਾਂ ਏ। ਪਤੈ ਕਿ ਉਹ ਸਰਵ ਦੇ ਪਿਓ ਨੂੰ ਸੋਟੀਆਂ ਮਾਰ ਕੇ ਗਏ ਨੇ ਮੈਂ ਹੀ ਇਹਨਾਂ ਨੂੰ ਛੁਡਾਇਐ। ਇਸ ਗੱਲ ਦਾ ਮੈਂ ਪੱਕਾ ਗਵਾਹ ਹਾਂ ਕਿ ਇਹ ਲੜਾਈ ਇਹਨਾਂ ਦੇ ਘਰ ਹੋਈ ਸੀ। ਪੁਲਿਸ ਵਾਲੇ ਇਹ ਗੱਲ ਸੁਣ ਕੇ ਚਲੇ ਗਏ। ਉਹ ਸਰਵ ਨੂੰ ਲੈਣ ਆਏ ਸੀ ਪਰ ਉਹ ਘਰ ਨਹੀਂ ਸੀ।
ਅਗਲੇ ਦਿਨ ਸਰਵ ਦੇ ਘਰ ਪੰਚਾਇਤ ਆਈ ਤੇ ਪੰਚਾਇਤੀ ਕਹਿਣ ਲੱਗੇ ਕਿ ਤੁਸੀਂ ਸਰਵ ਨੂੰ ਬੁਲਾਓ ਤੁਹਾਡਾ ਰਾਜ਼ੀਨਾਮਾ ਕਰਵਾ ਦਿੰਦੇ ਹਾਂ । ਉਸਦੇ ਘਰਦਿਆਂ ਨੂੰ ਡਰਾਉਣ ਲੱਗੇ। ਉਨ੍ਹਾਂ ਦਾ ਕਹਿਣਾ ਸੀ ਉਹ ਸਰਵ ਤੇ ਕੋਈ ਵੀ ਦੋਸ਼ ਲਾ ਸਕਦੇ ਨੇ ਜੋ ਕਾਨੂੰਨੀ ਜ਼ੁਰਮ ਹੋ ਸਕਦਾ ਏ। ਉਨ੍ਹਾਂ ਪ੍ਰੀਤ ਨੂੰ ਕੁੱਟ ਮਾਰ ਕੇ ਜਬਰਦਸਤੀ ਕਰਕੇ ਸਭ ਕੁਝ ਕਹਾ ਲੈਣਾ ਏ। ਆਖ਼ਿਰ ਸਰਵ ਨੂੰ ਫ਼ੋਨ ਕਰਕੇ ਬੁਲਾ ਲਿਆ ਗਿਆ।
ਸਰਵ ਨੇ ਫ਼ੋਨ ਤੇ ਕਿਹਾ ਮੈਂ ਤਾਂ ਆਵਾਂਗਾ ਜੇ ਤੁਸੀਂ ਪ੍ਰੀਤ ਨੂੰ ਪੰਚਾਇਤ ਵਿੱਚ ਜਾ ਥਾਣੇ ਵਿੱਚ ਮੇਰੇ ਸਾਹਮਣੇ ਖੜ੍ਹਾ ਕਰੋਗੇ । ਪੰਚਾਇਤ ਵਾਲਿਆਂ ਨੇ ਸਰਵ ਨੂੰ ਝੂਠਾ ਦਿਲਾਸਾ ਦਿੱਤਾ ਤੇ ਬੁਲਾ ਲਿਆ ਸਭ ਤੋਂ ਪਹਿਲਾਂ ਉਸਦੇ ਪਿੰਡ ਦੀ ਪੰਚਾਇਤ ਆਈ ਤੇ ਉਨ੍ਹਾਂ ਉਸਨੂੰ ਉਹਨਾਂ ਤੇ ਪੈਰੀ ਹੱਥ ਲਾ ਕੇ ਮਾਫ਼ੀ ਮੰਗਣ ਲਈ ਮਜ਼ਬੂਰ ਕੀਤਾ। ਪ੍ਰੰਤੂ ਉਸਨੇ ਕਿਹਾ ਪਹਿਲਾਂ ਪ੍ਰੀਤ ਨੂੰ ਬੁਲਾਓ, ਉਸਦੇ ਸਾਹਮਣੇ ਮੈਂਥੋਂ ਮਾਫ਼ੀ ਜਾਂ ਕੁਝ ਵੀ ਕਰਵਾ ਲਿਓ ਕਿਉਂਕਿ ਮੈਂ ਜੋ ਵੀ ਕਰਾਂਗਾ ਸਿਰਫ਼ ਪ੍ਰੀਤ ਲਈ ਕਰਾਂਗਾ। ਕਿਉਂਕਿ ਉਸਦਾ ਪ੍ਰੀਤ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਮੇਰੇ ਪਰਿਵਾਰ ਨੂੰ ਕਦੇ ਵੀ ਮਾੜਾ ਨਾ ਆਖੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ, ਕਿ ਸਰਵ ਮੇਰੇ ਕਰਕੇ ਮੇਰੇ ਮਾਪਿਆਂ ਨੂੰ ਮਾੜਾ