ਕੁੜੀਆਂ ਨੂੰ ਕੁੜੀਆਂ ਦੇ ਕਾਲਜ ਹੀ ਲਾਇਆ ਜਾਂਦਾ । ਉਸ ਮੁਟਿਆਰ ਦਾ ਘਰ ਇਕ ਸਾਇਡ ਤੇ ਸੀ ਤੇ ਕਾਲਜ ਜਾਣ ਲਈ ਸਾਰੀਆਂ ਕੁੜੀਆਂ ਸਰਵ ਦੀ ਦੁਕਾਨ ਦੇ ਅੱਗਿਓਂ ਬਸ ਚੜ੍ਹਦੀਆਂ। ਸਰਵ ਹਰ ਰੋਜ਼ ਉਨ੍ਹਾਂ ਕੁੜੀਆਂ ਨੂੰ ਵੇਖਦਾ ਪਰ ਉਸਦੀ ਨਜ਼ਰ ਹਰ ਵਾਰ ਪ੍ਰੀਤ ਤੇ ਜਾ ਕੇ ਰੁੱਕ ਜਾਂਦੀ। ਉਹ ਪ੍ਰੀਤ ਨੂੰ ਮਨ ਹੀ ਮਨ ਬਹੁਤ ਪਸੰਦ ਕਰਨ ਲੱਗਾ ਸੀ। ਕਈ ਵਾਰ ਉਹ ਸੋਚਦਾ ਕਿ ਉਹ ਕੁੜੀ ਕਦੇ ਉਸ ਨਾਲ ਗੱਲ ਕਰੇਗੀ ਵੀ। ਕਿਉਂਕਿ ਉਹ ਉਸ ਵੱਲ ਦੇਖਦੀ ਵੀ ਨਾ। ਸ਼ਾਇਦ ਉਸ ਦਾ ਧਿਆਨ ਸਿਰਫ਼ ਪੜ੍ਹਾਈ ਵਿਚ ਸੀ ।
ਗੋਰਾ ਰੰਗ, ਸੰਗ, ਸ਼ਰਮ ਜਿਉਂ ਉਸਦੇ ਗਹਿਣੇ ਸਨ। ਇੰਜ ਜਾਪਦਾ ਸੀ ਉਸਨੂੰ ਪਿਆਰ ਨਾਮ ਦੇ ਸ਼ਬਦ ਤੋਂ ਨਫ਼ਰਤ ਸੀ। ਉਸਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਕਿਸੇ ਨੂੰ ਪਿਆਰ ਵੀ ਕਰੇਗੀ। ਪ੍ਰੰਤੂ ਇਸ ਕਮਲੇ ਦਿਲ ਦਾ ਕੀ ਭਰੋਸਾ। ਸਰਵ ਦਾ ਉਸ ਵੱਲ ਹੋਰ ਰੋਜ਼ ਤੱਕਣਾ, ਤੇ ਅੱਖਾਂ-ਅੱਖਾਂ ਵਿਚ ਗੱਲ ਕਰਨਾ ਉਸ ਨੂੰ ਅਜ਼ੀਬ ਜਿਹਾ ਲਗਦਾ।
“ਇਸ਼ਕ ਝਨਾ ਜਦੋਂ ਠਾਠਾਂ ਮਾਰੇ,
ਧੜਕਣ ਵਧਦੀ ਜਾਏ।
ਯਾਰ ਮਿਲਣ ਦੀ ਤਾਂਘ ਦਿਲਾਂ ਨੂੰ
ਘੁਣ ਜਿਉ ਵੱਢ ਵੱਢ ਖਾਏ। "