ਪਹਿਲਾਂ ਪਹਿਲ ਤਾਂ ਪ੍ਰੀਤ ਨੂੰ ਉਸਦਾ ਰੋਜ਼ ਰੋਜ਼ ਦੇਖਣਾ ਸ਼ਾਇਦ ਚੰਗਾ ਨਹੀਂ ਲੱਗਦਾ ਸੀ, ਪਰ ਸਰਵ ਦੇ ਇਸ ਪਾਗਲਪਨ ਨੇ ਉਸਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਮੈਂ ਇਸ ਮੁੰਡੇ ਦਾ ਕੀ ਕਰਾਂ । ਉਸਨੂੰ ਜਾਪਦਾ ਜਿਵੇਂ ਇਹ ਤਾਂ ਮੇਰੇ ਪਿੱਛੇ ਹੀ ਪੈ ਗਿਆ ਹੋਵੇ।
ਹੋਲੀ-ਹੋਲੀ ਸਰਵ ਦੇ ਖ਼ਿਆਲ ਉਸ ਦੇ ਸੁਪਨਿਆਂ ਦਾ ਸ਼ਿੰਗਾਰ ਬਣਨ ਲਗੇ, ਪਰ ਹਾਲੇ ਵੀ ਉਸਨੇ ਹਾਂ ਨਾ ਕੀਤੀ ਸੀ ਨਾ ਹੀ ਸਰਵ ਨੇ ਉਸਨੂੰ ਕਦੇ ਕੁਝ ਕਿਹਾ ਸੀ। ਉਸਨੂੰ ਇਹ ਜ਼ਰੂਰ ਮਹਿਸੂਸ ਹੋਣ ਲੱਗਾ ਸੀ ਕਿ ਪ੍ਰੀਤ ਵੀ ਉਸਨੂੰ ਪਸੰਦ ਕਰਨ ਲੱਗੀ ਹੈ। ਉਹ ਹਾਲੇ ਵੀ ਸਵਾਲਾਂ 'ਚ ਹੀ ਖ਼ੜਾ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ ਉਸ ਨੇ ਆਪਣੀਆਂ ਸਾਰੀਆਂ ਕਮਜੋਰੀਆਂ ਦੂਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਸੋਚਦਾ ਕਿ ਉਸ ਅੰਦਰ ਕੋਈ ਵੀ ਕਮੀ ਨਾ ਹੋਵੇ ਜੋ ਉਸਨੂੰ ਉਸ ਤੋਂ ਵੱਖ ਕਰ ਦੇਵੇ।
" ਮੁੱਖ ਸਜਨਾ ਦਾ ਅੱਖੀਆਂ ਭਾਵੇ
ਤੱਕ ਕਮਲੀ ਹੋ ਜਾਵਾਂ।
ਬਿਨ ਤਕਿਆਂ ਮੈਨੂੰ ਚੈਨ ਨਾ ਆਵੇ
ਪਲ ਪਲ ਮਰਦੀ ਜਾਵਾਂ
ਰੋਗ ਬ੍ਰਿਹਾ ਦਾ ਹੱਡੀਆਂ ਲਗਾ
ਕਿਸ ਨੂੰ ਦਰਦ ਸੁਣਾਵਾਂ ।”
ਦਿਲ ਦਾ ਰਿਸ਼ਤਾ ਬੜਾ ਹੀ ਅਜੀਬ ਹੁੰਦਾ ਏ ਜਦ ਕਿਸੇ ਨੂੰ ਦਿਲ ਦਾ ਜਾਨੀ ਮਿਲਣ ਦੀ ਆਸ ਬੱਝ ਜਾਵੇ। ਉਸ ਲਈ ਉਹ ਰੱਬ ਮਿਲ ਜਾਣ ਦੇ ਬਰਾਬਰ ਜਾਪਦੈ, ਭਾਵੇਂ ਹਾਲੇ ਕੁਝ ਨੀਂ ਹੋਇਆ ਸੀ ਸਿਰਫ਼ ਪਹਿਲਾ ਕਦਮ ਸੀ।
ਕੱਤਕ ਦਾ ਮਹੀਨਾ ਸ਼ੁਰੂ ਹੁੰਦਿਆਂ ਲੋਕ ਝੋਨਾ ਕੱਟ ਰਹੇ ਸਨ। ਸਰਵ ਦੇ ਘਰ ਕਣਕ ਕੱਟਣ ਵਾਲੀ ਕੰਬਾਇਨ ਸੀ ਇਸ ਲਈ ਉਹ ਹਰ ਵਾਰ ਝੋਨੇ ਦਾ ਸੀਜਨ ਲਾਉਂਦਾ। ਇਕ ਦਿਨ ਸਰਵ ਝੋਨਾ ਕੱਟਣ ਲਈ ਪ੍ਰੀਤ ਦੇ ਘਰ ਦੇ ਪਿੱਛੇ ਦੇ ਖੇਤਾਂ 'ਚ ਉਹਨਾਂ ਦੀ ਫ਼ਸਲ ਕੱਟਣ ਲਈ ਆਇਆ ਤਾਂ ਉਸਨੇ ਖੇਤ ਵਿਚੋਂ ਪ੍ਰੀਤ ਦੇ ਘਰ ਵੱਲ ਵੇਖਿਆ। ਪ੍ਰੀਤ ਦੇ ਘਰ ਦੀ ਕੰਧ ਕਾਫ਼ੀ ਨੀਵੀਂ ਸੀ, ਸਰਵ ਦੇ ਮਨ ਵਿੱਚ ਉਸਨੂੰ ਦੇਖਣ ਦੀ ਹਰ ਵੇਲ਼ੇ ਹੀ ਤਾਂਘ ਰਹਿੰਦੀ, ਆਪਣੇ ਦਿਲਬਰ ਦਾ ਦੀਦਾਰ ਕਰਨ ਲਈ ਉਹ ਪਾਣੀ ਲੈਣ ਬਹਾਨੇ ਉਸ ਦੇ ਘਰ ਚਲਾ ਗਿਆ, ਉਹ ਕੰਮ ਕਰ ਸੀ। ਉਸ ਨੇ ਸਰਵ ਨੂੰ ਬੜੇ ਪਿਆਰ ਨਾਲ ਦੇਖਿਆ ਤਾਂ ਉਹ ਅੱਖਾਂ-ਅੱਖਾਂ ਵਿੱਚ ਪਿਆਰ ਦਾ ਪੈਗ਼ਾਮ ਛੱਡ ਪਾਣੀ ਲੈ ਵਾਪਸ ਚਲਾ ਗਿਆ। ਅਤੇ ਇਕ ਦੋ ਦਿਨ ਇਸੇ ਤਰ੍ਹਾਂ ਚਲਦਾ ਰਿਹਾ। ਇਕ ਦਿਨ ਸ਼ਾਮ ਸਮੇਂ ਪ੍ਰੀਤ ਨੂੰ ਘਰ ਇਕੱਲੇ ਦੇਖਿਆ ਤਾਂ ਉਸਨੂੰ ਇਸ਼ਾਰਾ ਕੀਤਾ ਤੇ ਇਕ ਪਰਚੀ