ਹੈ ਤੇ ਸਭ ਤੋਂ ਡਰਾਉਣੀ ਮੈਂ ਆਪ ਹਾਂ। ਚਰਨਾਂ ਵਿਚ-ਹਾਂ ਜਿਥੇ ਮੁਰਦਾ ਚੰਮ ਜੋੜੇ ਦੀ ਸਮਾਈ ਹੈ ਉਥੇ-ਇਸ ਮੁਰਦੇ ਮਾਸ ਨੂੰ ਵੀ ਸਮਾ ਲੈ।"
133.
ਅਸੀਂ ਕੁਚੱਜੇ ਹਾਂ, ਸਰੀਰ ਦੇ ਪਿਆਰ ਵਿਚ ਮਗਨ ਹਾਂ, ਮਨ ਕੁਸੁਧ ਤੇ ਕਾਲਾ ਹੈ। ਸਾਡੇ ਵਿਚ ਹੀ ਅਵਗੁਣ ਵੱਸ ਰਹੇ ਹਨ। ਜੇ ਗੁਣ ਆ ਜਾਣ ਤਾਂ ਪਿਆਰਾ ਸਾਨੂੰ ਆ ਮਿਲੇ। ਉਹ ਗੁਣ ਕਿਹੜੇ ਹਨ ਜੋ ਧਾਰਨ ਕਰਾਂ, ਓਹ ਕਿਹੜੇ ਅੱਖਰ ਹਨ ਜਿਨ੍ਹਾਂ ਨੂੰ ਬੋਲਕੇ ਪ੍ਰੀਤਮ ਨੂੰ ਰੀਝਾਵਾਂ, ਉਹ ਕਿਹੜੀ ਮਾਲਾ ਹੈ ਤੇ ਕਿਹੜਾ ਮੰਤਰ ਹੈ, ਜਿਸਨੂੰ ਜਪਕੇ ਉਸਨੂੰ ਵੱਸ ਕਰ ਲਵਾਂ? ਉਹ ਕਿਹੜਾ ਵੇਸ ਹੈ ਜੋ ਪਹਿਨਾਂ ਤੇ ਉਹ ਮੋਹਿਤ ਹੋਵੇ?
134.
ਮਨ ਦਾ ਮਾਨ ਛਡਣਾ ਤੇ ਨਿਉਂ ਕੇ ਤੁਰਨਾ, ਇਹ ਤਾਂ ਹੈ ਅੱਖਰ, ਬੋਲ ਕੁਬੋਲ ਅਤੇ ਦੁਖ ਸੁਖ ਸਹਾਰਨਾ ਤੇ ਰਜ਼ਾ ਤੇ ਰਹਿਣਾ, ਇਹ ਹੈ ਗੁਣ ਤੇ ਮਣਕੇ। ਫਿਰ ਜਪ ਹੀ ਬਣ ਜਾਵੇ ਮਾਲਾ। ਉਹ ਜਪੇ ਨਾਮ ਮੰਤਰ, ਏਹ ਤ੍ਰੈਏ ਧਾਰਨੇ ਮਾਨੋ ਵੇਸ ਕਰਨਾ ਹੈ, ਕਿਉਂ ਏਹ ਤਾਂ ਹੀ ਧਾਰੂ ਜੇ ਅੰਦਰ ਸਾਈਂ ਦੀ ਸਿਕ ਹੋਊ ਤਾਂ, ਸੋ ਵੇਸ ਹੋਇਆ-ਸਿਕ ਮਿਲਨੇ ਦੀ।
135.
ਕਾਮੀਆਂ ਨੂੰ ਸੁੰਦਰਤਾ ਨਾਲ, ਭੁੱਖਾਂ ਦੇ ਮਾਰਿਆਂ ਦਾ ਸ੍ਵਾਦੀਕ ਭੋਜਨਾਂ ਨਾਲ ਪਿਆਰ ਹੁੰਦਾ ਹੈ, ਲੋਭੀ ਮਾਲ ਦੇ ਮੋਹ ਵਿਚ ਹੁੰਦਾ ਹੈ, ਨੀਂਦਰ ਤੋਂ ਉਂਘਲਾ ਰਹੇ ਨੂੰ ਪਲੰਘ ਤੇ ਰਜ਼ਾਈ ਦੀ ਇੱਛਾ ਹੁੰਦੀ ਹੈ, ਕ੍ਰੋਧੀ ਗੁੱਸੇ ਦੇ ਵਾਕਾਂ ਵਿਚ ਭੁੜਕਦਾ ਤੇ ਖੁਆਰ ਹੁੰਦਾ ਹੈ ਤੇ ਫੱਕਰ ਲੋਕ ਐਵੇਂ ਹੀ ਬਕਵਾਸ ਕਰਦੇ ਰਹਿੰਦੇ ਹਨ। ਸੋ ਸ਼ੇਖ ਜੀ! ਭਲਿਆਈ ਦਾ ਉਪਦੇਸ ਦੇਣਾ ਤਾਂ ਸਭ ਕਿਸੇ ਨੂੰ ਹੈ 'ਪਰ ਕਾਮੀਆਂ, ਪੇਟ ਰ ਪਾਲੂਆਂ, ਤ੍ਰਿਸ਼ਨਾਲੂਆਂ, ਦਲਿੱਦਰੀਆਂ, ਕ੍ਰੋਧੀਆਂ ਤੇ ਬਕਵਾਸੀਆਂ ਨਾਲ ਸੰਗ ਨਹੀਂ ਕਰਨਾ ਚਾਹੀਏ, ਉਨ੍ਹਾਂ ਦੇ ਅੰਦਰੋਂ ਸੜ੍ਹਾਂਦ ਉਠਦੀ ਹੈ ਤੇ ਨਾਮ ਪਵਿੱਤ੍ਰਤਾ ਹੈ। ਸੋ ਸਤਿਸੰਗ ਹੈ ਨਾਮ ਦੇ ਲੋੜਕੂਆਂ ਨਾਮ ਦੇ ਪ੍ਰੇਮੀਆਂ ਦਾ।