139.
ਪਰਵਿਰਤੀ ਵਿਚ ਕੁਛ ਨਾ ਕੁਛ ਇਸ ਮਨ ਉਤੇ ਸਿੱਧਾ ਯਾ ਸ਼ਰੀਰ ਦੇ ਥਕਾਨ ਅਕਾਨ ਨਾਲ ਐਸਾ ਕੁਛ ਕਿਸੇ ਵੇਲੇ ਅਸਰ ਪੈਂਦਾ ਹੈ, ਜੋ ਦੂਰ ਕਰਨਾ ਹੁੰਦਾ ਹੈ। ਸੋ ਕਦੇ ਇਸ ਹਉਂ ਦਾ ਵਹੀ ਖਾਤਾ ਪੜਤਾਲਣ ਵਾਸਤੇ ਏਕਾਂਤ ਦੀ ਲੋੜ ਪੈਂਦੀ ਹੈ।
140.
ਹੇ ਨਾਮ ਦੇ ਆਸਰੇ ਤੇ ਉਪਕਾਰ ਦੀ ਚਾਹਨਾ ਵਾਲੇ! ਜਦ ਤੈਨੂੰ ਨੇਕੀ ਦੇ ਬਦਲੇ ਬਦੀ ਮਿਲੇਗੀ ਤੇਰਾ ਮਨ ਠੁਹਕਰ ਨਹੀਂ ਖਾਏਗਾ, ਜੇ ਖਾਏਗਾ ਤਾਂ ਛੇਤੀ ਦਰੁਸਤ ਹੋ ਜਾਏਗਾ। ਉਸ ਨੂੰ ਵਿਚਾਰ ਮਦਦ ਦੇਵੇਗੀ ਕਿ ਬਈ ਤੂੰ ਆਪਣੇ ਰੱਬ ਦਾ ਹੁਕਮ ਪਾਲਣਾ ਹੈ, ਤੂੰ ਲੋਕਾਂ ਦੇ ਸਲੂਕ ਵਲ ਨਹੀਂ ਤੱਕਣਾ, ਲੋਕ ਦੁਖੀ ਹਨ, ਦੁਖੀਏ ਤੋਂ ਦੁੱਖ ਦੀ ਆਸ ਹੀ ਹੋ ਸਕਦੀ ਹੈ। ਏਹ ਦੁਖੀਏ ਬੀ ਹਉਂ ਦੇ ਬੰਦੇ ਹਨ, ਇਨ੍ਹਾਂ ਵਿਚ ਦੁਜਾਇਗੀ ਹੈ, ਇਹ ਕਦ ਪਿਆਰ ਤੇ ਸ਼ੁਕਰ ਕਰ ਸਕਦੇ ਹਨ। ਫੇਰ ਜੇ ਤੁਸੀਂ ਇਕ ਤੋਂ ਵਧੀਕਾਂ ਨਾਲ ਨੇਕੀ ਕਰ ਰਹੇ ਹੋ ਤੇ ਆਪਣੇ ਵਿਤ ਮੂਜਬ ਸਭ ਨੂੰ ਥੋੜਾ ਥੋੜਾ ਸਹਾਰਾ ਦੇ ਰਹੇ ਹੋ ਤਾਂ ਕੀਹ ਦੇਖੋਗੇ ਕਿ ਹਰੇਕ ਦਾ ਜੀ ਚਾਹੇਗਾ ਕਿ ਇਹ ਆਪਣਾ ਸਾਰਾ ਵਿਤ ਮੇਰੇ ਤੇ ਹੀ ਕਿਉਂ ਨਹੀਂ ਖਰਚ ਕਰਦਾ, ਦੂਸਰੇ ਨੂੰ ਕਿਉਂ ਕੁਛ ਦੇਂਦਾ ਹੈ। ਇਸ ਗੱਲੇ ਲਗ ਪਗ ਸਾਰੇ ਤੁਹਾਡੇ ਨਾਲ ਅੰਦਰੋਂ ਰੰਜ ਰਹਿਣਗੇ ਤੇ ਬੇਮਲੂਮੇ ਤੁਹਾਡੇ ਅਸੱਜਣ ਹੋ ਜਾਣਗੇ। ਉਸ ਵੇਲੇ ਤੁਹਾਡਾ ਵੀਚਾਰ- ਸ਼ੀਲ ਮਨ ਕਹੇਗਾ ਤੂੰ ਭਲਾ ਕਰੀ ਜਾਹ, ਇਨ੍ਹਾਂ ਵਲ ਨਾ ਵੇਖ। ਫੇਰ ਜੇ ਕਿਸੇ ਨੂੰ ਲੋੜ ਹੈ ਸੇਰ ਦੀ ਪਰ ਤੁਹਾਥੋਂ ਸਰਦਾ ਹੈ ਪਾ, ਤਾਂ ਲੈਣ ਵਾਲਾ ਪਾ ਲੈਕੇ ਪਾ ਦਾ ਸ਼ੁਕਰ ਗੁਜ਼ਾਰ ਨਹੀਂ ਹੋਵੇਗਾ ਪਰ ਤਿੰਨ ਪਾ ਨਾ ਮਿਲ ਸਕਣ ਦਾ ਨਾ-ਸ਼ੁਕਰ ਗੁਜ਼ਾਰ ਹੋਵੇਗਾ। ਤੁਸੀਂ ਅਚਰਜ ਹੋਸੋ ਕਿ ਨਾਲੇ ਮੈਂ ਨੇਕੀ ਕਰਦਾ ਹਾਂ, ਨਾਲੇ ਮੈਨੂੰ ਰੰਜ ਝੱਲਣੇ ਪੈਂਦੇ ਹਨ। ਪਰ ਭਾਈ ਜੀ! ਜੇ ਤੂੰ ਨਾਮ ਦੇ ਲੜ ਲੱਗਾ ਹੈਂ ਤਾਂ ਤੇਰਾ ਹਉਂ ਤੋਂ ਉੱਜਲ ਹੋ ਰਿਹਾ ਮਨ ਕਹੇਗਾ ਤੂੰ ਜਿੰਨਾਂ ਸਰੇ ਭਲਾ ਕਰ ਇਹ ਗੁਰੂ ਬਾਬੇ ਦਾ ਹੁਕਮ ਜੁ ਹੋਇਆ:- "ਗੁਰਮੁਖਿ ਨਾਮੁ ਦਾਨੁ ਇਸਨਾਨੁ'। ਪਰ ਇਸ ਦਾਨ ਪਰ ਟੇਕ ਨਾ ਰੱਖ, ਨਾ ਇਸਦਾ ਬਦਲਾ ਚਾਹ, ਨਾ ਕੋਈ ਆਸ ਰੱਖ। ਤੂੰ ਨਾਮ ਜਪ, ਕਲਿਆਨ