ਤੇਰੀ ਨਾਮ ਨੇ ਕਰਨੀ ਹੈ। ਏਹੋ, ਤੇਰੇ ਜੀ ਦਾ ਆਧਾਰ ਹੈ, ਏਹੋ ਤੇਰੀ ਏਥੇ ਓਥੇ ਟੇਕ ਹੈ।
141.
ਨਾਮ ਗੁਰਮੁਖ ਦਾ ਵਾਹਿਗੁਰੂ ਨਾਲ ਸੰਬੰਧ ਹੈ, ਦਾਨ ਗੁਰਮੁਖ ਦਾ ਜਗਤ ਨਾਲ ਸੰਬੰਧ ਹੈ। ਇਸ਼ਨਾਨ ਗੁਰਮੁਖ ਦਾ ਆਪੇ ਨਾਲ ਸੰਬੰਧ ਹੈ। ਤ੍ਰੈਹਾਂ ਨਾਲ ਉਹ ਜੀਂਵਦਿਆਂ ਮੁਕਤ ਰੂਪ ਹੈ।
142.
ਗ੍ਰਿਹਸਤੀ ਨਾਮ ਵਾਲੇ ਨੇ ਨਿੰਦਾ ਉਸਤਤਿ ਝੱਲਣੀ ਹੈ, ਸਖ਼ਤੀਆਂ, ਜ਼ੁਲਮ ਤੇ ਅਨਯਾਯ ਸਹਾਰਨੇ ਹਨ। ਅਰਥਾਤ ਗ੍ਰਿਹਸਤੀ ਨਾਮ ਪ੍ਰੇਮੀ ਨੇ ਆਪੇ ਤੇ ਟਿਕਣਾ ਤੇ ਫੇਰ ਇਸ ਲਹਿਰ ਪਛਾੜ ਨਾਲ ਆਪੇ ਨੂੰ ਟੁੱਟਣ ਨਹੀਂ ਦੇਣਾ।
143.
ਮਨ ਤੇ ਸੁਰਤ ਨੇ ਪੱਕਣਾ ਹੈ ਤੇ ਸਭ ਮਾੜੇ ਅਸਰਾਂ ਨਾਲ ਜੁੱਧੁ ਕਰ ਕਰਾਕੇ ਉੱਚੇ ਉਠਣਾ ਹੈ। ਭਾਂਡਿਆਂ ਵਿਚ ਪਾਕੇ ਪਕਾਏ ਫਲ ਮਿੱਠੇ ਨਹੀਂ ਹੁੰਦੇ, ਜਿੰਨੇ ਕਿ ਮੀਂਹ ਹਨੇਰੀਆਂ ਤੇ ਧੁੱਪਾਂ ਸਹਿਕੇ ਡਾਲੀਆਂ ਨਾਲ ਲਗੇ ਰਹਿਕੇ ਪੱਕੇ ਹੋਏ ਫਲ ਮਿੱਠੇ ਹੁੰਦੇ ਹਨ।
144.
ਉਹੋ ਗੁਰੂ ਜਿਸ ਦੇ ਕਦਮ ਧਾਰਨ ਦੀਆਂ ਥਾਵਾਂ ਉਤੇ ਤੁਸਾਂ ਨੇ ਅਣਗਿਣਤ ਧਨ ਲਾਕੇ ਮੰਦਰ ਪਾਏ ਹਨ, ਇਸ ਰਾਤ ਸਭ ਦੇ ਅਨਾਦਰ ਤੋਂ ਸ਼ਹਿਰੋਂ ਬਾਹਰ ਆਕੇ ਇਕ ਕੋਹੜੀ ਫਕੀਰ ਨੂੰ ਕਹਿੰਦਾ ਹੈ, 'ਏ ਫ਼ਕੀਰ ਰਾਤ ਰਹਿਣ ਦੇਹਿ। ਦੇਖਿਆ ਨੇ ਜਗਤ ਦਾ ਜਗਤ ਦੇ ਸੁਆਮੀ ਨਾਲ ਸਲੂਕ।
145.
ਬਹੁਤਾ ਬੋਲਣਾ ਤੇ ਝਖਣਾ ਤਾਂ ਖਪਣਾ ਹੀ ਹੁੰਦਾ ਹੈ, ਕਿਉਂਕਿ ਜਿਸ ਅਗੇ ਬੋਲਣਾ ਹੈ ਓਹ ਤਾਂ ਬਿਨ ਬੋਲੇ ਸਭ ਕਿਛ ਜਾਣਦਾ ਹੈ। ਜੇ ਹੇ ਦੁਖੀਏ!