ਮਨ ਵਿਚ ਕੋਈ ਸੋਚ ਹੋਵੇ ਤੇ ਓਸ ਤੇ ਕੋਈ ਡੂੰਘੀ ਅਰਦਾਸ ਹੋਵੇ ਤਾਂ ਚੁੱਪ ਕਿ ਉੱਚੀ ਕੀਤੀ ਅਰਦਾਸ ਪਹੁੰਚਦੀ ਹੈ ਤੇ ਓਹ ਦਾਤਾ ਸੁਣਦਾ ਹੈ ਪਰ ਤਪਣ ਨਾਲ, ਖਪਣ ਨਾਲ, ਬਹੁਤ ਵਿਅਰਥ ਬੋਲਣ ਨਾਲ ਤਾਂ ਆਪ ਹੀ ਜੀਵ ਲੱਝਦਾ ਹੈ। ਸੇਧ ਬੱਧੇ ਬਿਨਾਂ ਤੇ ਮਨੋ ਹੋਕੇ ਅਰਦਾਸ ਕੀਤੇ ਬਿਨਾਂ ਬਹੁਤ ਬੋਲਣਾ ਵਿਅਰਥ ਹੀ ਜਾਂਦਾ ਹੈ, ਸਗੋਂ ਮਨ ਦੀ ਪੀੜਾ ਵਧਦੀ ਹੈ।
146.
ਇਹ ਰਸਤਾ ਹੈ, 'ਨਾਉਂ ਆਖਣਾ। ਇਸ ਰਾਹੇ ਟੁਰੇਂਗਾ ਤਾਂ ਕਿਸੇ ਸਲਾਮਤੀ ਦੇ ਟਿਕਾਣੇ ਪੁੱਜੇਗਾ। ਹੋਰ ਕੋਈ ਥਾਉਂ ਨਹੀਂ ਜਿਥੇ ਮਨ ਤੇ ਸਰੀਰ ਦੇ ਕੋਹੜੀ ਨੂੰ ਢੋਈ ਮਿਲੇ। ਹਾਂ ਮਨ ਤੇ ਸ਼ਰੀਰ ਦੇ ਕੋਹੜੀ ਲਈ ਇਹੋ ਇਕੋ ਥਾਂ ਹੈ-'ਨਾਉਂ ਆਖਣਾ'।
147.
ਉਸ ਦਾ ਗੁਣ ਯਾ ਸੁਭਾਵ ਪਿਆਰ ਹੈ, ਉਹ ਸਾਰਾ ਆਪ 'ਪ੍ਰੇਮ' ਹੈ, ਬਸ ਇਹ ਜਾਣ ਲੈ। ਇਹੀ ਬੀ ਨਾਲੇ ਸਮਝ ਲੈ ਕਿ 'ਮਿਹਰ' 'ਪਿਆਰ' ਦਾ ਇਕ ਅੰਗ ਹੈ। ਹਾਂ, ਜਾਣ ਲੈ ਕਿ ਪਿਆਰ ਸਰੂਪ ਹੋਣਾ, ਪਿਆਰ ਕਰਨ ਤੇ ਕਰਾਉਣ ਵਾਲਾ ਹੋਣਾ ਸਦਾ ਅਨੰਦ ਸਰੂਪ ਹੋਣਾ ਹੈ। ਸੋ ਤੂੰ ਸਮਝ ਲੈ ਕਿ ਜੋ ਸਦਾ ਹੈ ਤੇ ਸਦਾ ਦਾਤਾਰ ਹੈ, ਓਹ ਮੇਰਾ ਹੈ ਤੇ ਮੈਂ ਉਸ ਨੂੰ ਕਿਉਂ ਵਿਸਾਰਾਂ, ਸਦਾ ਯਾਦ ਰੱਖਾਂ। ਸਦਾ ਇਹ ਭਾਵ ਅੰਦਰ ਭਰੀ ਰੱਖਾਂ ਕਿ ਉਹ ਹੈ, ਉਹ ਅਨੰਦ ਹੈ, ਉਹ ਦਾਤਾਰ ਹੈ ਮੇਰਾ ਹੈ, ਮੇਰੇ ਤੇ ਦਾਤਾਰ ਹੈ, ਮੈਂ ਹੁਣ ਉਸਤੋਂ ਜੁਦਾ ਨਹੀਂ ਹੋਣਾ। ਜੁਦਾ ਨਾ ਹੋਣਾ ਯਾ ਮਿਲੇ ਰਹਿਣਾ ਕਿਵੇਂ ਹੈ? ਉਸ ਨੂੰ ਸਦਾ ਯਾਦ ਰੱਖਕੇ।
148.
ਦਾਤੇ ਦੀ ਯਾਦ ਜੇ ਅੰਦਰ ਮਨ ਵਿਚ ਟਿਕਾਉਣੀ ਹੋਵੇ ਤਾਂ ਸਰੀਰ ਤੋਂ ਸਾਧਨ ਅਰੰਭ ਕਰੀਦਾ ਹੈ। ਅਰਥਾਤ ਸ਼ਰੀਰ ਦੇ ਅੰਗ ਜੀਭ ਨਾਲ ਉਸ ਦਾ ਨਾਮ ਜਪੀਦਾ ਹੈ। ਨਾਮ ਜਪਦੇ ਰਹਿਣ ਨਾਲ ਖਿਆਲ ਨੂੰ ਉਸ ਪਾਸੇ ਵਲ ਝੁਕਾਵ ਤੇ ਪ੍ਰੇਰਨਾ ਹੁੰਦੀ ਰਹਿੰਦੀ ਹੈ ਤੇ ਇਹ ਝੁਕਾਉ ਉਸਦੀ ਯਾਦ ਹੋਕੇ ਅੰਦਰ