ਵਸਦਾ ਜਾਂਦਾ ਹੈ, ਸੋ ਨਾਮ ਦਾ ਆਖਣਾ ਕੀ ਹੋਇਆ?
1. ਉਸ ਦਾ ਨਾਮ ਰਸਨਾ ਤੇ ਬਿਠਾਉਣਾ,
2. ਉਸਦਾ ਖਯਾਲ ਮਨ ਵਿਚ ਵਸਾਉਦਾ,
3. ਉਸਦੀ ਹੋਂਦ ਤੇ ਪਿਆਰ ਨੂੰ ਯਾਦ ਵਿਚ, ਸਿੰਮ੍ਰਤੀ ਵਿਚ ਵਸਾਉਣਾ। ਐਉਂ ਘਾਲ ਕਰਦਿਆਂ ਜਦ ਓਹ ਪਵਿਤ੍ਰ ਦਾਤਾ ਸਦਾ ਦਿਨ ਰਾਤ ਅੰਦਰ ਵਸ ਜਾਂਦਾ ਹੈ ਤਦ ਸਾਰੇ ਮਨ ਦੇ ਦਾਗ਼ ਦੂਰ ਹੋ ਜਾਂਦੇ ਹਨ ਤੇ ਹੰਸ ਜੋ ਅੰਦਰ ਹੈ ਨਿਰਮਲ ਤੇ ਉੱਜਲ ਹੋ ਜਾਂਦਾ ਹੈ।
149.
ਸਾਈਂ ਸਦਾ ਸੁਖੀ ਹੈ, ਸਦਾ ਸੁਖੀ ਨਾਲ ਲਗੇ ਰਹਿਣਾ ਸਦਾ ਸੁਖੀ ਕਰ ਦੇਵੇਗਾ।
ਉਪਕਾਰ ਕਰੋ, ਸੇਵਾ ਕਰੋ, ਜਗਤ ਦੁਖੀ ਹੈ, ਪਰ ਜਿਸਦਾ ਭਲਾ ਕਰਨ ਨੂੰ ਚਿਤ ਕਰੇ ਉਸ ਨੂੰ ਰੱਬ ਦੇ ਰਸਤੇ ਲਾ ਦਿਓ। ਇਸ ਨਾਲ ਉਸ ਦਾ ਮਨ ਸੁਧਰੇਗਾ, ਵੀਚਾਰ ਵਧੇਗੀ, ਸਾਈਂ ਨਾਲ ਨਿਹੁੰ ਲਗੇਗਾ ਤੇ ਦੁਖ ਆਪੇ ਦੂਰ ਹੋਣਗੇ। ਜੋ ਕੁਛ ਸਰ ਬਣ ਆਵੇ ਭਲਾ ਕਰ ਦਿਓ। ਭਲਾ ਕਰੋ ਪਰ ਸਾਈਂ ਦਾ ਹੁਕਮ ਜਾਣਕੇ, ਹਉਂ ਧਾਰਕੇ ਨਾ ਕਰੋ। ਹੁਕਮ ਵਿਚ ਕੀਤੇ ਕੰਮ ਹਉਂ ਨਹੀਂ ਪੈਣ ਦਿੰਦੇ ਤੇ ਉਨ੍ਹਾਂ ਦਾ ਫਲ ਬੀ ਮਾੜਾ ਨਹੀਂ ਲਗਦਾ।
150.
ਨਾਮ ਜਪਣਾ ਸਾਡਾ ਪਹਿਲਾ ਧਰਮ ਹੈ। ਆਪ ਜਪਕੇ ਹੋਰਨਾਂ ਨੂੰ ਜਪਾਉਣਾ ਇਹ ਗੁਰੂ ਦਾ ਹੁਕਮ ਹੈ, ਹੁਕਮ ਸਮਝਕੇ ਕਾਰ ਕਰਨੀ ਮੁਕਤ ਰੂਪ ਹੈ। ਭਲਾ ਕਰਨਾ ਸਿੱਖ ਦਾ ਸੁਭਾਵ ਹੈ, ਇਹ ਭੀ ਹੁਕਮ ਸਮਝਕੇ ਕਰਨਾ ਹੈ। ਜੋ ਦੁਖ ਸੁਖ ਆਉਣ ਇਹ ਭੀ ਹੁਕਮ ਸਮਝਣੇ ਹਨ।
ਸਾਨੂੰ ਸਤਿਗੁਰ ਨਾਨਕ ਨੇ ਇਹ ਦੱਸਿਆ ਹੈ ਕਿ ਖੋਟਿਆਂ ਦੀ ਖੋਟ ਵੇਖਕੇ ਖੋਟਿਆਂ ਤੋਂ ਤਾਂ ਲਾਂਭੇ ਹੋ ਜਾਣਾ ਚਾਹੀਦਾ ਹੈ; ਸਾਰੇ ਸੰਸਾਰ ਦਾ ਤਯਾਗ ਕਰਨਾ ਠੀਕ ਨਹੀਂ। ਸਮੁਚੇ ਦਾ ਤਿਆਗ ਕੀਤਿਆਂ ਤਾਂ ਖਰਿਆਂ ਨਾਲੋਂ ਬੀ ਟੁੱਟ ਜਾਵਾਂਗੇ ਜੋ ਬੜੇ ਘਾਟੇ ਦੀ ਗਲ ਹੈ। ਚਾਹੀਦਾ ਇਹ ਹੈ ਕਿ ਖੋਟਿਆਂ ਦਾ ਤਿਆਗ ਕਰੋ ਤੇ ਖਰਿਆਂ ਦਾ ਤਿਆਗ ਨਾ ਕਰੋ? ਖੋਟੇ