Back ArrowLogo
Info
Profile

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ।।

ਜੰਗ ਨਾਲੇ ਜੋਗ

१.ਜੰਗ

ਹੁਨਾਲੇ ਦੀ ਰੁਤ, ਵਿਸਾਖ ਦਾ ਮਹੀਨਾ, ਗਰਮੀ ਤ੍ਰਿੱਖੀ ਤੇ ਚੁਭਵੀਂ, ਪਰ ਚਲ ਰਹੀ ਹੈ ਨਾਲ ਤ੍ਰਿੱਖੀ ਹਵਾ। ਮਾਲਵਾ ਦੇਸ਼ ਹੈ, ਇਕ ਉੱਚੀ ਟਿੱਬੀ ਹੈ, ਇਸ ਟਿੱਬੀ ਤੇ ਖਾਲਸਾ ਜੀ ਹਨ ਤੇ ਟਿੱਬੀ ਦੇ ਉਚੇਰੇ ਥਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੀਰ ਆਸਨ ਜਮਾਏ ਕਿਸੇ ਕਿਸੇ ਵੇਲੇ ਇਕ ਭ੍ਯਾਨਕ ਤੀਰ ਛੋੜ ਦੇਂਦੇ ਹਨ ਜੋ ਸੂਕਦਾ ਚਲਾ ਜਾਂਦਾ ਹੈ, ਡਾਢੀ ਦੂਰ ਵਾਟ ਤੇ ਖਿਦਰਾਣੇ ਦੀ ਢਾਬ ਉਤੋਂ ਦੀ ਸ਼ਾਹੀ ਲਸ਼ਕਰ ਤੇ ਜਾਕੇ ਪੈਂਦਾ ਹੈ ਫਨੀਅਰ ਵਾਂਙੂ। ਇੰਨੇ ਨੂੰ ਆ ਗਿਆ ‘ਖਾਨਾ' । ਪਹਿਰੇ ਦੇ ਸਿੰਘਾਂ ਨੇ ਪਛਾਣ ਲਿਆ ਤੇ ਲੰਘ ਜਾਣ ਦਿੱਤਾ  ਸਾਹਿਬਾਂ ਪਾਸ।

ਖਾਨਾ (ਨੇੜੇ ਆ, ਧਰਤੀ ਤੇ ਸਿਰ ਧਰ, ਮੱਥਾ ਟੇਕ ਤੇ ਹੱਥ ਜੋੜਕੇ ਖੜਾ ਹੋ ਗਿਆ)- ਪਾਤਸ਼ਾਹ। ਅੱਜ ਦਾ ਰੰਗ ਮੁਕ ਗਿਆ। ਆਪ ਸਿਆਣ ਹੀ ਗਏ ਹੋਸੋ।

ਗੁਰੂ ਜੀ- ਹਾਂ ਹੁਣ ਮਝੈਲਾਂ ਵਲੋਂ ਤੀਰ ਗੋਲੀ ਨਹੀਂ ਜਾਂਦੀ ਦੀਹਦੀ, ਨਾਂ ਹੀ ਤਲਵਾਰ, ਸਾਂਗ, ਸੈਹਥੀ ਦੇ ਨਾਲ ਗਜਦੇ ਜੈਕਾਰੇ ਗੂੰਜਦੇ ਸੁਣਾਈ ਦਿੰਦੇ ਹਨ, ਚੁਪ ਹੈ; ਪਰ ਦੱਸ ਕਿ ਤੂੰ ਵਿਚ ਫਿਰਦਾ ਅੱਖੀਂ ਵੇਖਕੇ ਕੀਹ ਆਇਆ ਹੈਂ ?

1 / 35
Previous
Next