Back ArrowLogo
Info
Profile

ਲੋਕ ਤੋਂ ਲੋਪ ਕਰ ਲਏ ਤੇ ਕੋਈ ਉਨ੍ਹਾਂ ਬਲੀਦਾਨ ਹੋਏ ਸਰੀਰਾਂ ਦੀ ਬੇਅਦਬੀ ਨਾਂ ਕਰ ਸਕੇ। ਫਿਰ ਆਯਾ ਕੀਤੀ ਕਿ ਹੁਣ ਇਸ ਥਾਂ ਨੂੰ ਖਿਦਰਾਣੇ ਦੀ ਢਾਬ ਨਾਂ ਕੋਈ ਆਖੇ ਹੁਣ ਇਹ ਮੁਕਤਸਰ ਹੈ* ਜਿਥੇ ਕਿ ਇਹ ਆਪੇ ਨੂੰ ਪ੍ਯਾਰ ਨਾ ਕਰਨ ਵਾਲੇ, ਆਪਾ ਜਿੱਤ ਲੈਣ ਵਾਲੇ, ਆਪੇ ਨੂੰ ਸ਼ੁੱਧ ਕਰ ਲੈਣ ਵਾਲੇ ਸੂਰਮੇ ਮੁਕਤੀ ਨੂੰ ਪ੍ਰਾਪਤ ਹੋਏ ਸਨ।

੪.

ਖਾਨਾ- ਪਾਤਸ਼ਾਹ, ਸੁਹਣੇ ਸੁਹਣੇ ਦੂਲਿਆਂ ਦੇ ਪਾਤਸ਼ਾਹ, ਪਿਤਾ! ਮੂਰਖ ਮੁਰੱਖੇ ਦੀ ਇਕ ਅਰਜ਼ੋਈ ਹੈ । ਤੂੰ ਭਾਣੇ ਦਾ ਸਾਈਂ ਏ, ਭਾਣਾ ਤੇਰਾ ਗਾਖੜਾ ਏ, ਤੇਰੀਆਂ ਤੁਹੋਂ ਜਾਣਦਾ ਏਂ, ਕੀਕੂੰ ਬੇਮੁਖ ਹੋ ਗਏ, ਕੀਕੂੰ ਫੇਰ ਆਪਣੇ ਕਰ ਲਇਓਈ, ਦਿਲਾਂ ਦੀਆਂ ਵਾਗਾਂ ਕਿਵੇਂ ਮੋੜ ਲਈਓਈ ਤੇ ਕਿਵੇਂ ਸਦਕੇ ਹੋ ਹੋ ਸਿਰਾਂ ਦੀ ਖਿੱਦੋ ਪੱਟੀ ਖੇਡ ਗਏ ਨੇ ਤੇਰੇ ਪਰੇ ਕੀਤੇ ਫੇਰ ਉਰੇ ਕੀਤੇ ਆਪਣੇ। ਤੂੰਹੋਂ ਜਾਣੇਂ ਹੁਣ ਕਿਵੇਂ ਕਰਨਾ ਈ ਤੂੰਹੋਂ ਜਾਣੇਂ। ਚਾਕਰ ਦੀ, ਇਕ ਦਰ ਦੇ ਚਾਕਰਾਂ ਵਾਲੀ ਸੋਚ ਏ, (ਹੱਥ ਜੋੜ ਲਏ)

–––––––––––––––––

*  ਇਹ ਅੰਗੀਠਾ ਠੰਢਾ ਹੋਕੇ ਓਥੇ ਹੀ ਰਿਹਾ, ਕੁਛ ਦਿਨਾਂ ਮਗਰੋਂ ਸਤਿਗੁਰ ਜੀ ਫੇਰ ਆਏ ਤੇ ਨਿਸ਼ਾਨ ਕਾਯਮ ਕੀਤੇ। ਪਿਛੋਂ ਜਦੋਂ ਸਮੇਂ ਬੀਤੇ ਤੇ ਖਾਲਸੇ ਦੇ ਦਲਾਂ ਨੇ ਥਾਂ ਢੂੰਡਿਆ ਤਾਂ ਭਾਈ ਲੰਗਰ ਸਿੰਘ ਨੇ, ਜੋ ਤਦੋਂ ਸਤਿਗੁਰੂ ਜੀ ਦੇ ਨਾਲ ਸਨ ਤੇ ਫੇਰ ਹਰੀਕੇ ਪਿੰਡ ਰਹੇ ਸਨ, ਨਿਸ਼ਾਨ ਪਤਾ ਦੱਸਿਆ ਤੇ ਖਾਲਸੇ ਨੇ ਪੱਕਾ ਸ਼ਹੀਦਗੰਜ ਬਣਾਇਆ ਤੇ ਮਾਘੀ ਦਾ ਮੇਲਾ ਯਾਦਗਾਰ ਬਣਾਇਆ। ਇਹ ਜੰਗ ਵਿਸਾਖ ਦਾ ਹੈ, ਪਰ ਮਾਘੀ ਠੰਢੀ ਰੁਤ ਕਰਕੇ ਥਾਪੀ ਸੀ ਜੋ ਵੈਸਾਖ ਵਿਚ ਏਥੇ ਗਰਮੀ ਬਹੁਤ ਹੁੰਦੀ ਹੈ। ਖਿਦਰਾਣੇ ਦੀ ਢਾਬ ਵਿਚ ਇਰਦ ਗਿਰਦ ਦਾ ਪਾਣੀ ਚਲਕੇ ਜਮਾਂ ਹੁੰਦਾ ਸੀ ਤੇ ਸਾਲ ਭਰ ਰਹਿੰਦਾ ਤੇ ਫੇਰ ਬਰਖਾ ਆ ਜਾਂਦੀ ਸੀ। ਹੁਣ ਓਸੇ ਦਾ ਸਰੋਵਰ ਬਣ ਗਿਆ ਹੈ। ਇਸ ਸਾਲ ਇਹ 1 ਢਾਬ ਛੇਤੀ ਸੁੱਕ ਗਈ ਸੀ। ਤਦ ਤੋਂ ਹੁਣ ਤਾਈਂ ਨਾਉਂ ਮੁਕਤਸਰ ਹੈ, ਜਿਲਾ ਫੀਰੋਜ਼ਪੁਰ ਹੈ, ਰੇਲ ਦਾ ਸਟੇਸ਼ਨ ਹੈ, ਪੱਕਾ ਸਰ ਬੀ ਹੈ, ਨਗਰੀ ਬੀ ਵੱਸ ਪਈ ਹੈ, ਗੁਰਦ੍ਵਾਰਾ ਹੈ। ਇਥੇ ਜੇ ਯਾਦਗਾਰੀ ਸਥਾਨ ਹਨ ਏਹ ਹਨ:- ੧. ਸ਼ਹੀਦ ਗੰਜ, ਜਿਥੇ ਸ਼ਹੀਦਾਂ ਦਾ ਸਸਕਾਰ ਹੋਯਾ। ੨. ਟਿੱਬੀ ਸਾਹਿਬ ਜਿਥੋਂ ਆਪ ਤੀਰ ਚਲਾਉਂਦੇ ਰਹੇ। ੩. ਤੰਬੂ ਸਾਹਿਬ, ਜਿਥੇ ਸਿੰਘਾਂ ਨੇ ਡੇਰਾ ਪਾ ਕੇ ਲੜਾਈ ਕੀਤੀ। ੪. ਵਡਾ ਦਰਬਾਰ-ਜਿਥੇ ਸਤਿਗੁਰ ਫਿਰ ਆ ਵਿਰਾਜੇ।

20 / 35
Previous
Next