

ਕਟਾ ਵੱਢ ਕੀਤੀਓਸੁ। ਫੇਰ ਗੁਰੂ ਜੀ ਚਮਕੌਰ ਆ ਠਹਿਰੇ ਤਾਂ ਓਥੇ ਬੀ ਫੌਜਾਂ ਘੱਲਕੇ ਮੁਹਾਸਰਾ ਕੀਤਾ ਤੇ ਸਰਹਿੰਦ ਕਿ ਦਿੱਲੀ ਤੋਂ ਮੰਗਾਈ ਤਾਜ਼ਾ ਫੌਜ ਸਮੇਤ ਟੁੱਟ ਪਿਆ। ਓਥੇ ਲਗ ਪਗ ਸਾਰੇ ਸਾਥੀ ਤੇ ਦੋ ਸਾਹਿਬਜ਼ਾਦੇ ਸ਼ਹੀਦ ਕਰਕੇ ਗੁਰੂ ਸਾਹਿਬ ਵਾਹਿਗੁਰੂ ਦੀ ਰਖ੍ਯਾ ਦੇ ਆਸਰੇ ਮਾਲਵੇ ਵਿਚ ਪੁੱਜ ਗਏ ਸੇ। ਇਹ ਗੱਲਾਂ ਸਨ ਪੌਹ ਦੀਆਂ ਤੇ ਹੁਣ ਚਾਰ ਮਹੀਨੇ ਲੰਘ ਗਏ ਸਨ। ਵਜ਼ੀਰ ਖਾਂ ਨੇ ਅਜੇ ਬੀ ਬੱਸ ਨਹੀਂ ਸੀ ਕੀਤੀ। ਪਹਿਲਾਂ ਉਨ੍ਹਾਂ ਹੀ ਦਿਨਾਂ ਵਿਚ ਉਸ ਨੇ ਛੋਟੇ ਸਹਿਬਜ਼ਾਦੇ ਸੁੰਦਰਤਾ ਤੇ ਉਪਕਾਰ ਦੇ ਬਗੀਚੇ ਦੀਆਂ ਪੁੰਗਰਦੀਆਂ ਲਗਰਾਂ, ਇਨਸਾਨੀ ਦਿਲ ਦੀ ਅਤਿ ਦਰਜੇ ਦੀ ਬੇਦਰਦੀ ਨਾਲ ਵਿਨਾਸ਼ ਕੀਤੀਆਂ ਸਨ, ਫੇਰ ਓਹ ਗੁਰੂ ਜੀ ਦੇ ਪਕੜਨ ਦੇ ਹੀਲੇ ਕਰਦਾ ਰਿਹਾ। ਫੇਰ ਝੂਠ ਸੱਚ ਤੇ ਤੇਲੇ ਤੁਫਾਨ ਔਰੰਗਜ਼ੇਬ ਨੂੰ ਲਿਖ ਭੇਜੇ ਸਨ। ਗੁਰੂ ਜੀ ਨੇ ਬੀ ਮਾਛੀਵਾੜੇ ਤੋਂ ਇਕ ਖ਼ਤ ਔਰੰਗਜ਼ੇਬ ਨੂੰ ਘੱਲਿਆ ਸੀ। ਦਿੱਲੀ ਸਰਹਿੰਦ ਦੀਆਂ ਰਪੋਰਟਾਂ ਤੋਂ ਤੇ ਗੁਰੂ ਜੀ ਦੇ ਨਾਮੇ ਤੋਂ ਬਾਦ ਜੋ ਸੰਦੇਸ਼ ਪੁੱਛਾਂ ਦਾ ਗੁਰੂ ਜੀ ਨੂੰ ਔਰੰਗਜ਼ੇਬ ਨੇ ਘੱਲਿਆ ਸੀ, ਜਿਸ ਦੇ ਉੱਤਰ ਵਿਚ ਦੂਜਾ ਖਤ ਪ੍ਰਸਿੱਧ ਜ਼ਫਰਨਾਮਾ ਗੁਰੂ ਜੀ ਵਲੋਂ ਲਿਖਿਆ ਗਿਆ ਸੀ, ਉਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰੀ ਰਪੋਰਟਾਂ ਜੇ ਦਿੱਲੀ ਸਰਹਿੰਦ ਤੋਂ ਗਈਆਂ ਹਨ ਉਨ੍ਹਾਂ ਦੇ ਜੁਵਾਬ ਹਨ। ਇਸੇ ਤਰ੍ਹਾਂ ਦੇ ਜ੍ਵਾਬ ਔਰੰਗਜ਼ੇਬ ਨੇ ਸਰਹਿੰਦ ਤੇ ਦਿੱਲੀ ਤੋਂ ਬੀ ਜ਼ਰੂਰ ਪੁੱਛੇ ਹੋਣਗੇ। ਇਹ ਸਾਰੀਆਂ ਗਲਾਂ ਸਾਬਤ ਕਰਦੀਆਂ ਹਨ ਕਿ ਵਜ਼ੀਰ ਖਾਂ ਨੂੰ ਗੁਰੂ ਜੀ ਦਾ ਜੀਵਨ ਮੂਲੋਂ ਨਹੀਂ ਸੀ ਭਾ ਰਿਹਾ। ਉਹ ਜਾਣਦਾ ਸੀ ਕਿ ਚਾਹੇ ਗੁਰੂ ਜੀ ਦੀ ਜੰਗੀ ਤਾਕਤ ਤੋੜ ਦੇਣ ਵਿਚ ਔਰੰਗਜ਼ੇਬ ਮੇਰੇ ਤੇ ਖੁਸ਼ ਹੋਸੀ, ਪਰ ਉਹ ਇਹ ਬੀ ਜਾਣਦਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਦਾ ਸਰਦ ਮਿਹਰੀ ਵਿਚ ਖੂਨ ਸਰਦ ਕਰ ਦੇਣਾ ਐਸਾ ਪਾਪ ਹੈ ਕਿ ਸ਼ਾਇਦ ਔਰੰਗਜ਼ੇਬ ਵਰਗਾ ਸੰਗ-ਦਿਲ ਬੀ ਆਪਣੇ ਬੁਢਾਪੇ ਤੇ ਸ਼ਾਹੀ ਅਦਲ ਦੀ ਸ਼ਾਨ ਲੋਕਾਂ ਵਿਚ ਸੰਭਾਲੇ ਰੱਖਣ ਖ਼ਾਤਰ ਕੁਛ ਮੇਰੇ ਵਿਰੁੱਧ ਕਰ ਨਾਂ ਬੈਠੇ। ਇਸ ਕਰਕੇ ਬੀ ਉਹ ਚਾਹੁੰਦਾ ਸੀ ਕਿ ਉਸ ਤੋਂ ਪਹਿਲਾਂ ਕਿ ਕੋਈ ਸ਼ਾਹੀ ਫੁਰਮਾਨ ਨਿਕਲੇ