Back ArrowLogo
Info
Profile
ਮੈਂ ਗੁਰੂ ਸਾਹਿਬ ਦਾ ਖਾਤਮਾਂ ਕਰ ਦਿਆਂ। ਇਹ ਗਲ ਇਸ ਤੋਂ ਬੀ ਪਾਯਾ ਸਬੂਤ ਨੂੰ ਪਹੁੰਚ ਜਾਂਦੀ ਹੈ ਕਿ ਇਸ ਨੇ ਲਖਮੀਰ ਸ਼ਮੀਰ ਨੂੰ ਮਾਲਵੇ ਵਿਚ ਹੁਕਮ ਘੱਲਿਆ ਸੀ ਕਿ ਗੁਰੂ ਜੀ ਨੂੰ ਮੇਰੇ ਪਾਸ ਘੱਲ ਦਿਓ ਜਿਸ ਦੇ ਜ੍ਵਾਬ ਵਿਚ ਉਨ੍ਹਾਂ ਦੋਹਾਂ ਬੀਰਾਂ ਨੇ ਨਾਂਹ ਕਰ ਘੱਲੀ ਸੀ। ਇਸ ਤਰ੍ਹਾਂ ਦੇ ਉਸਦੇ ਇਕ ਤੋਂ ਵਧੀਕ ਹੀਲੇ ਜਦ ਕਾਰਗਰ ਨਾਂ ਹੋਏ ਤਾਂ ਉਸਨੇ ਇਕ ਫ਼ੌਜ ਯਾਰ ਕਰਕੇ ਚੜ੍ਹਾਈ ਕਰ ਦਿੱਤੀ ਤੇ ਖਿਦਰਾਣੇ ਦੀ ਢਾਬ ਤੇ ਆ ਦਬਕਿਆ।

ਉਸਦੇ ਅੱਪੜਨ ਤੋਂ ਪਹਿਲਾਂ ਗੁਰੂ ਜੀ ਏਸੇ ਪਾਸੇ ਜਾ ਰਹੇ ਸੇ ਕਿ ਰਾਹ ਵਿਚ ਪੰਜਾਬ ਤੋਂ ਤੇ ਖਾਸ ਕਰਕੇ ਮਾਝੇ ਤੋਂ ਸਿਖਾਂ ਦਾ ਇਕ ਵਹੀਰ ਗੁਰੂ ਜੀ ਨੂੰ ਮਿਲਿਆ ਸੀ, ਜਿਨ੍ਹਾਂ ਵਿਚ ਅਨੰਦਪੁਰ ਤੋਂ ਗੁਰੂ ਜੀ ਦੀ ਆਗ੍ਯਾ ਦੇ ਉਲਟ ਜੋ ਸਿਖ ਚਲੇ ਗਏ ਸੇ ਬੀ ਸ਼ਾਮਲ ਸੇ। ਇਨ੍ਹਾਂ ਦਾ ਇਕ ਮਨੋਰਥ ਸੀ ਮਾਫੀ ਮੰਗਣੀ, ਦੂਜਾ ਸੀ ਗੁਰੂ ਜੀ ਨੂੰ ਮਨਾਉਣਾ ਕਿ ਸਰਕਾਰ ਨਾਲ ਸੁਲਹ ਕਰ ਲੈਣ ਤੇ ਜੇ ਗੁਰੂ ਜੀ ਮੰਨ ਜਾਣ ਤਾਂ ਆਪ ਵਿਚ ਪੈਕੇ ਸੁਲਹ ਕਰਾ ਦੇਣ। ਪਰ ਗੁਰੂ ਜੀ ਨੇ ਇਨ੍ਹਾਂ ਦੀ ਗਲ ਨਾਂ ਮੰਨੀ ਤੇ ਇਥੇ ਇਨ੍ਹਾਂ ਤੋਂ ਬਿਦਾਵੇ ਦਾ ਕਾਗਜ਼ ਲਿਖਾ ਲਿਆ ਕਿ ਅਸੀਂ ਅਗੇ ਤੋਂ ਆਪ ਦੇ ਸਿਖ ਨਹੀਂ। ਇਹ ਬਿਦਾਵਾ ਲੈ ਕੇ ਗੁਰੂ ਜੀ ਅੱਗੇ ਪਧਾਰ ਗਏ। ਖਿਦਰਾਣੇ ਦੀ ਢਾਬ ਤੇ ਪਹੁੰਚਕੇ ਇਸ ਨੂੰ ਸੁੱਕੀ ਦੇਖਕੇ ਕੁਛ ਹੋਰ ਅੱਗੇ ਚਲੇ ਗਏ ਤੇ ਇਕ ਟਿੱਬੀ ਤੇ ਜਾ ਡੇਰਾ ਲਾਇਆ, ਜਿਸ ਦਾ ਵਰਣਨ ਪਿਛੇ। ਆ ਚੁਕਾ ਹੈ, ਜਿਥੇ ‘ਖਾਨਾ’ ਉਨ੍ਹਾਂ ਨੂੰ ਜਾ ਮਿਲਿਆ ਸੀ। ਗੁਰੂ ਜੀ ਦੇ ਅਗੇ ਚਲੇ ਜਾਣ ਮਗਰੋਂ ਗੁਰੂ ਤੋਂ ਟੁੱਟੇ ਮਾਝੇ ਦੇ ਵਹੀਰ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਗੁਰੂ ਜੀ ਪਰ ਹੱਲਾ ਕਰਕੇ ਆ ਰਿਹਾ ਹੈ। ਤਦ ਜਥੇ ਵਿਚ ਵਿਚਾਰ ਹੋਈ। ਜਥੇਦਾਰ ਸੀ ਮਹਾਂ ਸਿੰਘ, ਇਸ ਨਾਲ ਚਾਰ ਸਿੰਘ ਹੋਰ ਨਿਤਰੇ, ਪੰਜਾਂ ਨੇ ਕਿਹਾ ਕਿ ਅਸਾਂ ਤਾਂ ਬੇਮੁਖ ਨਹੀਂ ਹੋਣਾ, ਵਜ਼ੀਰ ਖਾਂ ਨਾਲ ਲੜਕੇ ਮਰਾਂਗੇ ਤੇ ਜਿਸ ਨੇ ਸਾਡੇ ਨਾਲ ਗੁਰੂ ਸਨਮੁਖ ਹੋਕੇ ਸ਼ਹੀਦ ਹੋਣਾ ਹੈ ਉਹ ਸਾਡੇ ਵਲ ਆ ਜਾਓ। ਇਹ ਕਹਿਕੇ ਇਕ ਲੀਕ ਖਿੱਚ ਦਿੱਤੀ। ਕੁਛ ਹੋਰ ਸਿੱਖ ਬੀ ਲੀਕ ਟੱਪ ਆਏ ਤਦ ਮਹਾਂ ਸਿੰਘ ਨੇ ਕਿਹਾ: ਹੈਫ

8 / 35
Previous
Next