

ਇਸ ਤੋਂ ਉਲਟ ਕਚਪਿਰੀ ਕਥੋਗੜੀ ਬਾਣੀ ਬੋਲ ਕੇ ਅੰਮ੍ਰਿਤ ਵਿਖੇ ਬਿਖ ਘੋਲਣ- ਹਾਰਿਆਂ ਤੋਂ ਗੁਰੂ ਸਾਹਿਬ ਘ੍ਰਿਣਤ ਹਨ । ਜਿਸ ਗੁਰਮੁਖ ਜਨ ਦੇ ਅੰਤਰ-ਆਤਮੇ ਅੰਮ੍ਰਿਤ ਬਾਣੀ ਵਸੀ ਰਸੀ ਹੈ, ਉਸ ਦੇ ਅੰਦਰ ਅੰਮ੍ਰਿਤ ਨਾਮੁ ਬਸਿਆ ਹੀ ਰਹਿੰਦਾ ਹੈ । ਉਹ ਸਦਾ ਅੰਮ੍ਰਿਤ ਨਾਮ ਹੀ ਧਿਆਉਂਦਾ ਅਲਾਉਂਦਾ ਰਹਿੰਦਾ ਹੈ । ਨਿਰੋਲ ਗੁਰਬਾਣੀ ਅਲਾਉਣ ਕੀਰਤਉਣਹਰਾ ਗੁਰਮੁਖ ਜਨ ਹੀ ਸੱਚੀ ਅੰਮ੍ਰਿਤ ਕਥਾ ਅੰਮ੍ਰਿਤ ਵਰਖਾ ਕਰਦਾ ਹੈ। ਉਸ ਦੀ ਇਸ ਅੰਮ੍ਰਿਤੀ ਰੰਗ ਵਿਚਿ ਰੱਤੇ ਹੋਏ ਦੀ ਸਹਜ ਸਮਾਧਤੀ ਲਿਵ ਲਗ ਜਾਂਦੀ ਹੈ । ਉਹ ਸਰਾਸਰ ਅੰਮ੍ਰਿਤ ਸੇਤੀ ਹੀ ਸਰਸ਼ਾਰ ਹੋ ਜਾਂਦਾ ਹੈ । ਇਹ ਸਰਸ਼ਾਰੀ ਅੰਮ੍ਰਿਤ, ਅੰਤਰਿ ਬਾਹਰਿ ਝਿਮਿ ਝਿਮਿ ਵਰਸਦਾ ਅੰਮ੍ਰਿਤ ਉਸ ਗੁਰਮੁਖ ਜਨ ਨੂੰ ਸਤਿਗੁਰੂ ਦੇ ਅੰਮ੍ਰਿਤ ਪ੍ਰਸਾਦ ਕਰਿ ਹੀ ਨਸੀਬ ਹੁੰਦਾ ਹੈ। ਗੁਰਮੁਖਿ ਜਨ ਰਸਨਾ ਕਰਕੇ ਸਾਸਿ ਗਿਰਾਸਿ ਅੰਮ੍ਰਿਤ ਹੀ ਬੋਲਦਾ ਰਹਿੰਦਾ ਹੈ, ਕਿਉਂਕਿ ਉਹ ਅੰਮ੍ਰਿਤ ਨਾਮ ਅਤੇ ਅੰਮ੍ਰਿਤ-ਮਈ ਗੁਰਬਾਣੀ ਬਿਨਾਂ ਹੋਰ ਕਚਪਿਚੀ ਬੋਲ-ਬਾਣੀ ਮੁਖੋਂ (ਰਸਨਾ ਤੋਂ) ਉਚਾਰਦਾ ਬੋਲਦਾ ਹੀ ਨਹੀਂ । ਇਸ ਕਰਕੇ ਉਹ ਨਿਜ ਮਨ ਤਨ ਕਰਕੇ ਅੰਮ੍ਰਿਤ ਹੀ ਪੀਂਦਾ ਰਹਿੰਦਾ ਹੈ ਅਤੇ ਹੋਰਨਾਂ ਨੂੰ ਭੀ ਅੰਮ੍ਰਿਤ ਹੈ ਪੀਆਉਂਦਾ ਰਹਿੰਦਾ ਹੈ । ਇਹ ਗੁਰਬਾਣੀ ਰੂਪੀ ਅੰਮ੍ਰਿਤੁ ਵਡਭਾਗੇ ਗੁਰਮੁਖਿ ਪਿਆਰੇ ਦੀ ਰਿਦੇ ਰੂਪ ਭੂਮਕਾ ਉਤੇ, ਗੁਰੂ ਕਰਤਾਰ ਦੇ ਹੁਕਮ ਅਨੁਸਾਰ ਹੀ ਵਰਤਦਾ ਵਰਸਦਾ ਹੈ । ਅਜਿਹੇ ਬਿਸਮ ਬਿਨੰਦੀ ਹੁਕਮ ਅਨੁਸਾਰ ਹੀ ਅਨਦਿਨੀ ਅੰਮ੍ਰਿਤ ਦੇ ਗਟਾਕ ਰਸ ਉਹ ਗੁਰਮੁਖਿ ਜਨ ਖਿਨ ਖਿਨ ਪੀਂਦਾ ਰਹਿੰਦਾ ਹੈ । ਨਿਰੰਕਾਰ ਕਰਤਾਰ ਦੇ ਇਹ ਅਜਬ ਅਜਾਇਬੀ ਕੰਮ ਹਨ ਕਿ ਮਨਮੁਖਾਂ ਤੋਂ ਗੁਰਮੁਖ ਬਣਾ ਦਿੰਦਾ ਹੈ । ਭੁੱਲੇ ਭਟਕੇ ਜਾਂਦੇ ਕਿਸੇ ਮਨਮੁਖ ਪੁਰਸ਼ ਦਾ ਹਿਰਦਾ ਪ੍ਰੇਰ ਕੇ ਉਸ ਨੂੰ ਗੁਰਮੁਖ ਬਣਾ ਦਿੰਦਾ ਹੈ। ਤੱਤ ਛਿਨ ਵਿਚਿ ਪ੍ਰੇਰ ਕੇ ਉਸ ਦਾ ਮਨੁ ਫੇਰ ਦਿੰਦਾ ਹੈ ਅਤੇ ਉਸ ਦਾ ਚਿੱਤ (ਹਿਰਦਾ) ਅੰਮ੍ਰਿਤ ਰੂਪੀ ਬਾਣੀ ਨਾਲਿ ਜੋੜ ਦਿੰਦਾ ਹੈ। ਐਸਾ ਜੋੜਦਾ ਹੈ ਕਿ ਇਸ ਅੰਮ੍ਰਿਤ-ਮਈ ਸਰਸ਼ਾਰਤਾ ਦੇ ਤੁਫੈਲ ਉਸ ਦੇ ਅੰਦਰ ਹੀ ਅੰਮ੍ਰਿਤ ਵਰਖਾਰੀ, ਅੰਮ੍ਰਿਤ ਸ਼ਦਾਬੀ ਅਨਹਦ ਸ਼ਬਦ ਵੱਜਣ ਲਗ ਪੈਂਦੇ ਹਨ । ਇਹ ਅੰਮ੍ਰਿਤੁ ਉਸ ਦੇ ਭਾਣੇ ਵਿਚ ਹੀ ਵਰਸਦਾ ਹੈ ਅਤੇ ਉਹ ਵਾਹਿਗੁਰੂ ਨਿਰੰਕਾਰ ਦੇ ਨਦਰਿ ਕਰੰਮੀ ਭਾਣੇ ਅੰਦਰ ਹੀ ਉਹ ਜਿਸ ਨੂੰ ਚਾਹੇ, ਇਸ ਅੰਮ੍ਰਿਤ ਦੇ ਛਾਂਦੇ ਭੁੰਚਾਇ ਦਿੰਦਾ ਹੈ । ਪ੍ਰੰਤੂ ਇਹ ਗੱਲ ਨਿਸਚੇ ਕਰਕੇ ਜਾਣੋ ਕਿ ਇਹ ਅੰਮ੍ਰਿਤ ਸਬਦੁ (ਨਾਮੁ), ਇਹ ਅੰਮ੍ਰਿਤ ਨਾਮੁ ਅਭਿਆਸ ਅਤੇ ਇਹ ਅੰਮ੍ਰਿਤ ਸਰਸ਼ਾਰੀ ਗੁਰਬਾਣੀ, ਅੰਮ੍ਰਿਤ ਬਾਣੀ ਤਿਸ ਗੁਰਮੁਖ ਜਨ ਦੇ ਹਿਰਦੇ ਅੰਦਰ ਹੀ ਸਮਾਉਂਦੀ, ਰਸ ਰਸਾ- ਉਂਦੀ ਹੈ, ਜੋ ਸੱਚੇ ਸਤਿਗੁਰੂ ਦੇ ਦੁਆਰੇ ਆਇ 'ਕੇ ਵਰੋਸਾਉਂਦਾ ਹੈ ਅਤੇ ਗੁਰੂ ਸਤਿਗੁਰੂ ਨਾਨਕ ਦਸਮੇਸ਼ ਜੀ ਦਾ ਸੱਚਾ ਸਚਿਆਰ ਸਿਖ ਸੇਵਾਦਾਰ ਹਿਤੋਂ ਚਿਤੋਂ ਬਣ ਜਾਂਦਾ ਹੈ । ਗੁਰਬਾਣੀ ਅੰਦਰਿ ਭਰਪੂਰ ਲੀਣਾ ਅੰਮ੍ਰਿਤ-ਨਾਮੁ ਸਦਾ