Back ArrowLogo
Info
Profile
ਹੈ। ਏਸੇ ਅੰਮ੍ਰਿਤ ਪੁਹਾਰ ਦੇ ਪੁਹਾਰੇ ਫੁਟਦੇ ਹਨ ਅਭਿਆਸੀ ਜਨ ਦੇ ਸ ਰੇ ਸਰੀਰ ਵਿਚੋਂ । ਇਹੋ ਇਕ ਅਖਰੀ (ਇਕ-ਲਫ਼ਜ਼ੀ) ਬਣੀ ਹੀ ਅੰਤੀ ਅਉਸਰ ਗੁਰਮੁਖਾਂ ਦੇ ਪ੍ਰਾਣਾਂ ਅੰਦਰਿ ਰਮੀ ਹੋਈ ਆਤਮਾ ਦੇ ਸੰਗਿ ਸਾਥਿ ਜਾਂਦੀ ਹੈ । ਏਸੇ ਤਤ-ਅੰਸਨੀ ਮੁਖਾਗਰ ਰੋਮ ਰੋਮ ਰਮਤ ਬਾਣੀ ਨੂੰ ਹੀ ਅੰਤੀ ਅਉਸਰ (ਅਕਾਲ ਚਲਾਣੇ) ਸਮੇਂ ਚੱਲਣਹਾਰਾ ਗੁਰਮੁਖ ਪ੍ਰਣੀ ਜਾਨੀਅੜਾ ਮੁਖੋਂ ਰੱਟ ਰੱਮ ਸਕਦਾ ਹੈ, ਜੋ ਸਾਰੀ ਗੁਰਬਾਣੀ ਦਾ ਤੱਤ ਸਰ ਨਿਚੋੜ ਹੈ । ਗੁਰਬਾਣੀ ਦਾ ਸਮੱਗਰ ਪਾਠ, ਨਿਤਨੇਮੀ ਪਾਠ ਓਥੇ ਰਹਿ ਖੜਦੇ ਹਨ। ਨਾਮ ਪ੍ਰੇਮ ਸਾਗਰ ਵਿਚਿ ਸਮਾਇਆਂ, ਨੇਮ ਨਿਤਨੇਮ ਦਾ ਕੀ ਵੱਟੀਂਦਾ ਹੈ । ਸਾਰੀ ਬਾਣੀ ਦਾ ਪਰਮ ਤੱਤ ਜੁ ਨਾਮੁ ਹੋਇਆ । ਹਾਂ, ਜੀਉਂਦੇ ਜੀਅ ਭੀ ਅਤੇ ਅੰਤੀ ਅਉਸਰੇ ਭੀ ਇਸ ਗੁਰਬਾਣੀ ਦਾ ਕੀਰਤਨ ਪਾਠ ਸੋਹਿਲਾ ਸੁਣਿਆ ਬੜਾ ਹੀ ਗੁਣਕਾਰੀ ਅਤੇ ਅੰਮ੍ਰਿਤ ਅਹਿਲਾਦੀ ਹੈ । ਪਰਲੋਕੀਂ ਲੱਦ ਚਲਿਆ ਵਣਜਾਰੜਾ ਸੋਹਿਲਗਾਮੀ ਹੋ ਕੇ ਹੋਰ ਭੀ ਸੁਖਾਲਾ (ਸੁਖਾਲੇ ਸੁਆਸੀਂ) ਪਰਲੋਕ ਨੂੰ ਪਧਾਰਦਾ ਹੈ । ਅਗੇ ਪਿਛੇ ਅਤੇ ਚਲਾਣੇ ਸਮੇਂ ਗੁਰਬਾਣੀ ਦਾ ਕੀਰਤਨ ਪਾਠ ਸੁਣਨਾ ਸੁਣਾਵਣਾ ਬੜਾ ਪ੍ਰਮਾਰਥੀ ਫਲਦਾਇਕ ਹੈ । ਤੱਤ ਪ੍ਰਮਾਰਥੀ ਤੱਤ ਸੋਮਾ ਇਹੀ ਹੈ । ਨਿਰੋਲ ਪਾਠ ਕੀਰਤਨ ਹੀ ਗੁਰਬਾਣੀ ਦਾ ਪਰਵਨ ਹੈ । ਕਥਾ ਕਰਨੀ ਕਿਸੇ ਵੇਲੇ ਭੀ ਪਰਵਾਨ ਨਹੀਂ, ਚਲਣ ਸਮੇਂ ਤਾਂ ਕੀ ਹੋਣੀ ਸੀ। ਕਿਉਂਕਿ ਇਹ ਸਦਾ ਹੀ ਅਕੱਥ ਹੈ । ਵਾਹਿਗੁਰੂ ਨਾਮ ਅਤੇ ਗੁਰਬਾਣੀ ਧੁਰੋਂ ਪਰਮਾਣੀ ਕਥਾ ਹੈ, ਇਹ ਸਦਾ ਹੀ ਅਕੱਥ ਕਹਾਣੀ ਹੈ । ਉਹ ਐਸੀ ਕਥਾ ਕਹਾਣੀ ਹੈ, ਜੋ ਕਥੀ ਨਹੀਂ ਜਾ ਸਕਦੀ ਕਿਸੇ ਪਾਸੋਂ ਭੀ, ਕਹੀ ਨਹੀਂ ਜਾ ਸਕਦੀ। ਅਕਹਿ ਜੁ ਹੋਈ, ਅਕੱਥ ਜੁ ਹੋਈ । ਇਸ ਅਕੱਥ ਕਹਾਣੀ ਦੀ ਸਾਰ ਤਿਨਾਂ ਹੀ ਜਾਣੀ ਹੈ ਜਿਨਾਂ ਉਪਰ ਆਪਿ ਵਾਹਿਗੁਰੂ ਕਿਰਪਾ ਕਰਦਾ ਹੈ। ਬਸ, ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਪੱਕੀ ਸਮਝ ਆ ਜਾਂਦੀ ਹੈ ਕਿ ਇਸ ਗੁਰਬਾਣੀ ਰੂਪੀ ਅਕੱਥ ਕਹਾਣੀ ਦਾ ਕੇਵਲ ਕੀਰਤਨ ਅਤੇ ਪਾਠ ਹੀ ਗੁਰਮਤਿ ਅੰਦਰਿ ਵਿਧਾਨ ਹੈ, ਕਥਾ ਸੁਣਨ ਕਥਨ ਦਾ ਵਿਧਾਨ ਨਹੀਂ । ਕਥਾ ਕਰਨੀ ਸੁਣਨੀ ਉੱਕੀ ਪਰਵਾਨ ਨਹੀਂ ਗੁਰਮਤਿ ਅੰਦਰ ।

ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥ (੫੪੫)

ਜਿਸ ਵਡਭਾਗੇ ਜਨ ਦੀ ‘ਗੁਰੂ 'ਗੁਰੂ' ਕਰਤ ਹੀ ਵਿਹਾਈ ਹੈ, ਜਿਸ ਨੂੰ ਗੁਰਬਾਣੀ ਨਾਮ ਹੀ, ਤੱਤ ਗੁਰਬਾਣੀ ਹੀ, ਗੁਰੂ ਕਰਤਾਰ ਨੇ ਕਿਰਪਾ ਕਰਕੇ ਦ੍ਰਿੜ੍ਹਾਈ ਜਾਣਾਈ ਹੋਈ ਹੈ, ਉਹ ਪਿਆਰਾ, ਵਾਹਿਗੁਰੂ ਪਿਆਰਾ, ਗੁਰਮੁਖ ਜਨ ਵਾਹਿਗੁਰੂ ਨਾਮ ਨੂੰ ਰਟਦਾ ਰਟਦਾ ਰੋਮ ਰੋਮ ਕਰਿ, ਸੁਆਸਿ ਸੁਆਸਿ ਕਰਿ, ਤੱਤ ਗੁਰਬਾਣੀ ਨੂੰ ਸੰਮਾਲਦਾ ਹੋਇਆ ਅਮਰ ਹੋ ਜਾਂਦਾ ਹੈ, ਫੇਰ ਮਰਦਾ ਹੀ ਨਹੀਂ ।

16 / 170
Previous
Next