ਹੋਰ ਕਉਣ ਆਖੇ
? ਓਹ ਪ੍ਰੀਤਮ ਪਿਆਰਾ ਸਤਿਗੁਰੂ ਹੈ, ਜੋ ਪਰਮਾਤਮਾ ਦਾ ਪਠਾਇਆ ਹੋਇਆ, ਪਰਮਾਤਮਾ ਦੇ ਅਰੂਪ ਸਰੂਪੀ ਦਰਸ਼ਨ-ਅਖਾੜੇ ਵਿਚੋਂ ਵਸ ਰਸ ਕੇ ਇਸ ਮਾਤ ਲੋਕ ਵਿਖੇ ਆਇਆ ਹੈ ਅਤੇ ਏਸੇ ਪ੍ਰਮਾਰਥ ਪਰਉਪਕਾਰ ਨਮਿਤ ਆਇਆ ਹੈ ਕਿ ਦੁਨੀਆਵੀ ਅਸਲੋਂ ਇਆਣੇ ਅਗਿਆਨ ਰੰਞਾਣੇ ਲੋਕਾਂ ਨੂੰ ਅਲੇਖ ਅਗੰਮ ਅਗੋਚਰ ਨਿਰੰਕਾਰ ਦੀ ਤੱਤ-ਲੱਖਤਾ ਦੀ ਅਕੱਥ ਕਥਾ ਸੁਣਾਵੇ । ਹਾਂ ਜੀ, ਇਹ ਕਥਾ ਅਕੱਥ ਤਾਂ ਹੀ ਹੈ ਕਿ ਇਸ ਨੂੰ ਕੋਈ ਕੱਥ ਨਹੀਂ ਸਕਦਾ। ਸਿਵਾਏ ਵਾਹਿਗੁਰੂ ਦੇ, ਜਿਸ ਦੁਆਰਾ ਕਿ ਅਕੱਥ ਕਥਾ ਧੁਰ ਕੀ ਬਾਣੀ ਆਈ ਹੈ । ਨਹੀਂ ਤਾਂ ਇਸ ਗੁਰਬਾਣੀ ਰੂਪੀ ਅਕੱਥ ਕਥਾ ਦਾ ਆਖਣਾ ਇਹੀ ਹੋ ਸਕਦਾ ਹੈ ਕਿ ਜਿਵੇਂ ਭੀ, ਜਿਸ ਸਰੂਪ ਵਿਚਿ ਇਹ ਬਾਣੀ ਧੁਰੋਂ ਆਈ ਹੈ, ਉਸੇ ਬਣਤਰ ਬਿਉਂਤ ਵਿਚਿ ਹੀ ਇਸ ਨੂੰ ਆਖਿਆ ਭਾਖਿਆ ਜਾਵੇ । ਨਿਰੋਲ ਗੁਰਬਾਣੀ ਦਾ ਅਖੰਡ ਪਾਠ ਯਾ ਅਖੰਡ ਕੀਰਤਨ ਕੀਤਾ ਜਾਵੇ ਪ੍ਰੇਮ ਪ੍ਰਾਇਣ ਹੋ ਕੇ । ਗੁਰਬਾਣੀ ਦਾ ਇੰਨ ਬਿੰਨ ਅੱਖਰਾਂ ਪਦਾਂ ਵਿਚਿ ਕੀਰਤਨ ਪਾਠ ਕਰਨਹਾਰੇ ਭੀ ਪ੍ਰੀਤਮ ਪਿਆਰੇ ਦੇ ਪਿਆਰੇ ਪ੍ਰੀਤਮ ਜਨ ਕਹਾ ਸਕਦੇ ਹਨ । ਪਰ ਏਥੇ ਤਾਂ 'ਕੋ ਪ੍ਰੀਤਮ' ਲਿਖਿਆ ਹੈ। 'ਪ੍ਰੀਤਮ' ਪਦ ਦੇ ਨਾਲ 'ਕ' ਪਦ ਲਿਖਿਆ ਹੋਣਾ ਇਸ ਗੱਲ ਨੂੰ ਸਪੱਸ਼ਟ ਕਰਾਉਂਦਾ ਹੈ ਕਿ ਕੇਵਲ ਸਤਿਗੁਰੂ ਹੀ ਐਸਾ ਵਿਰਲਾ ਕੋ (ਕੋਈ) ਪ੍ਰੀਤਮ ਹੋ ਸਕਦਾ ਹੈ, ਜੋ ਅਕੱਥ ਕਹਾਣੀ ਪ੍ਰੇਮ ਦੀ ਆਖੇ ਭਾਖੇ । ਦਸੋ ਜੀ, ਗੁਰਬਾਣੀ ਦੇ ਪਦਾਂ ਨੂੰ ਭੰਨ ਕੇ, ਤੋੜ ਕੇ, ਮਰੋੜ ਕੇ, ਮਨ-ਅਕਲੀ-ਢਕੋਂਸਲੇ ਲਾ ਕੇ, ਮਨ-ਘੜਤੀ ਅਰਥ ਲਾਉਣਾ ਕਦੇ ਅਕੱਥ ਕਥਾ ਦਾ ਆਖਣਾ ਭਾਖਣਾ ਹੋ ਸਕਦਾ ਹੈ ? ਕਦਾਚਿਤ ਨਹੀਂ । ਜਿਨ੍ਹਾਂ ਨੇ ਕਦੇ ਗੁਰਬਾਣੀ, ਅਕੱਥ ਕਹਾਣੀ ਨੂੰ ਕਮਾਇਆ ਨਹੀਂ, ਜਿਨ੍ਹਾਂ ਨੇ ਕਮਾਈਆਂ ਕਰਿ ਕਰਿ ਪਰਮ ਪਦ ਪਾਇਆ ਨਹੀਂ, ਓਹ ਕੀ ਜਾਨਣ ਸਾਰ ਗੁਰਬਾਣੀ ਦੇ ਅਰਥਾਂ ਦੀ ?
ਸਾਨੂੰ ਪਤਾ ਨਹੀਂ ਲਗਦਾ, ਕੁਛ ਪਤਾ ਨਹੀਂ ਚਲਦਾ ਕਿ ਗੁਰਬਾਣੀ ਦੇ ਅਰਥ ਕਰਕੇ ਕਥਾ ਕਰਨ ਦੀ ਪਰਪਾਟੀ ਕਦੋਂ ਕੁ ਦੀ ਪੰਥ ਵਿਚਿ ਪਈ ਹੋਈ ਹੈ । ਜਦੋਂ ਦੀ ਭੀ ਇਹ ਪਈ ਹੈ ਉਦੋਂ ਤੋਂ ਹੀ ਇਸ ਮਨਮੱਤ ਦਾ ਅਰੰਭ ਹੋਇਆ। ਐਸਾ ਬੁਰਾ ਹੋਇਆ ਕਿ ਬੁਰੀ ਤਰ੍ਹਾਂ ਹੋਇਆ ਹੈ ਅਤੇ ਦਿਨੋ ਦਿਨ ਹੀ ਬੁਰੀ ਤਰ੍ਹਾਂ ਵਧਦਾ ਚਲਿਆ ਜਾਂਦਾ ਹੈ । ਗੁਰੂ ਘਰ ਦੇ ਇਤਿਹਾਸਾਂ ਦੀ ਕਥਾ ਤਾਂ ਚਲੀ ਆਈ ਹੈ ਮੁੱਢ ਤੋਂ । ਏਸ ਕਥਾ ਦੀ ਰੀਸੇ ਘੜੀਸੇ ਗੁਰਬਾਣੀ ਰੂਪੀ ਅਕੱਥ ਕਥਾ ਦੀ ਕਥਾ ਕਰਨਾ ਭੀ ਪ੍ਰਚਲਤ ਹੋ ਪਿਆ ਜਾਪਦਾ ਹੈ, ਪਰ ਨਿਰਾ ਅੰਧਾ ਧੁੰਦੀ ਹੀ। ਇਤਿਹਾਸ ਪਰਸੰਗੀ ਕਥਾ ਦਾ ਹੋਣਾ ਤਾਂ ਸੰਭਵ ਹੈ, ਕਿਉਂਕਿ ਪਰਸੰਗ-ਮਈ ਇਤਿਹਾਸ ਤਾਂ ਗੁਰਸਿੱਖਾਂ ਦੇ ਲਿਖੇ ਕਥੇ ਹੋਏ ਹਨ। ਤਿਨ੍ਹਾਂ ਇਤਿਹਾਸਾਂ ਪਰਸੰਗਾਂ ਨੂੰ ਜਿਉਂ ਕਾ ਤਿਉਂ ਜਾਂ ਘਟਾ ਵਧਾ ਕੇ ਕਥਿਆ ਕੁਮਥਿਆ ਜਾਣਾ ਕੋਈ ਮਨਮਤ ਨਹੀਂ, ਪ੍ਰੰਤੂ