ਅਕੱਥ ਕਥਾ ਦਾ ਆਖਣਾ ਅਲਪਗ ਅਕਲੀ ਕਥਾਗੜਾਂ ਦੁਆਰਾ ਅਤੀ ਅਸੰਭਵ ਹੈ, ਜੋ ਬੜੀ ਹੀ ਮਨਮੱਤ ਭਰਿਆ ਗੁਨਾਹ ਹੈ । ਸੰਪ੍ਰਦਾਈ ਪਾਠ ਕਰਨ ਵਾਲੇ ਸੰਪ੍ਰਦਾਈ ਪਾਠੀ ਤਾਂ ਗੁਰਬਾਣੀ ਦੇ ਸੁਣੇ ਹਨ, ਪ੍ਰੰਤੂ ਸੰਪ੍ਰਦਾਈ ਕਥਾ ਜਾਂ ਸੰਪ੍ਰਦਾਈ ਕਥਾ ਕਰਨਹਾਰੇ ਕਦੇ ਨਹੀਂ ਸੁਣੇ । ਏਹ ਸੰਪ੍ਰਦਾਵਾਂ ਭੀ ਪਤਾ ਨਹੀਂ ਕਿਵੇਂ ਚਲੀਆਂ । ਏਹਨਾਂ ਵਿਚਿ ਭੀ ਬੜੀ ਗੰਧਲ-ਚੋਦੇਂ ਰਲੀ ਹੋਈ ਹੈ । ਇਕ ਸੰਪ੍ਰਦਾ ਦੂਜੀ ਨਾਲ ਨਹੀਂ ਰਲਦੀ । ਇਕ ਸੰਪ੍ਰਦਾ ਦਾ ਪਠ ਦੂਜੀ ਸੰਪ੍ਰਦਾ ਦੇ ਪਾਠ ਨਾਲ ਨਹੀਂ ਮਿਲਦਾ । ਚਲੋ ਇਹ ਰੋਲਾ ਤਾਂ ਸੰਪ੍ਰਦਾਈ ਪਾਠ ਦਾ ਹੈ, ਇਸ ਦਾ ਇਥੇ ਕੋਈ ਸੰਬੰਧ ਨਹੀਂ। ਏਥੇ ਤਾਂ ਸੰਪ੍ਰਦਾਈ ਕਥਾ ਬਾਰੇ ਹੀ ਸੰਬੰਧਤ ਵੀਚਾਰ ਹੈ, ਜੋ ਬਿਲਕੁਲ ਲਚਰ ਅਤੇ ਲਗਵ ਬਾਤ ਹੈ। ਕਥਾ ਦੀ ਸੰਪਦਾ ਚਲੀ ਹੀ ਨਹੀਂ। ਮਨੋ ਮਨੀ ਦੇਖ ਦੇਖੀ ਕਥੋਗੜ ਲੋਗ ਕਥਾ ਕਰਨ ਲਗ ਪਏ । ਇਕ ਐਸੇ ਲੋਗ, ਕਥੋਗੜ ਲੋਗ ਹਨ, ਜੋ ਆਪਣੀ ਵਿਦਵਤਾ ਦਿਖਾਉਣ ਲਈ ਇਕ ਇਕ ਪੰਗਤੀ ਦੇ ਕਈ ਕਈ ਅਰਥ ਕਰਦੇ ਹਨ ਅਥਵਾ ਅਥਵਾ ਕਰਕੇ । ਇਸ ਬਾਰੇ ਤਾਂ ਗੁਰਬਾਣੀ ਦੀ 'ਲਗ ਮਾਤ੍ਰੀ ਵਿਲਖਣਤਾ' ਪੁਸਤਕ ਵਿਚਿ ਬਹੁਤ ਕੁਝ ਲਿਖਿਆ ਗਿਆ ਹੈ। ਦੂਜੇ ਓਹ ਲੋਗ ਹਨ ਜੋ ਗੁਰਬਾਣੀ ਦਾ ਸ਼ੁਧ ਪਾਠ ਹੀ ਨਹੀਂ ਕਰ ਸਕਦੇ, ਪਰ ਡੀਂਗਾਂ ਮਾਰਦੇ ਹਨ ਕਥਾ ਕਰਨ ਦੀਆਂ । ਇਹ ਓਹਨਾਂ ਦੀ ਬੜੀ ਭਾਰੀ ਅਹਿਮਕਾਨਾ ਹਮਾਕਤ ਹੈ। ਸੁਣਨਹਾਰੀ ਆਮ ਲੁਕਾਈ ਨੂੰ ਕਥਾ ਸੁਣਨ ਦਾ ਐਸਾ ਚਸਕਾ ਪਿਆ ਹੋਇਆ ਹੈ ਕਿ ਓਹ ਕਥੋਗੜੀ ਕਹਾਣੀਆਂ ਸੁਣ ਸੁਣ ਕੇ ਹੀ ਸਿਰ ਹਿਲਾਈ ਜਾਂਦੇ ਹਨ । ਜੈਸੇ ਕਥਾ ਕਰਨਹਾਰੇ ਤੇਹੋ ਜਿਹੇ ਹੀ ਕਥਾ ਸੁਣਨਹਾਰੇ ।
ਕਚੀਆਂ ਬਾਣੀਆਂ ਸੁਣਨ ਕਥਨ ਦਾ ਤਾਂ ਐਸਾ ਆਮ ਰਿਵਾਜੀ ਕੁਚੱਸਕਾ ਪਿਆ ਹੋਇਆ ਹੈ ਕਿ ਘਰ ਘਰ ਅੰਦਰਿ ਕੰਜਰਖ਼ਾਨਾ ਹੋ ਰਿਹਾ ਹੈ । ਕੰਜਰੀਆਂ ਦੇ ਗੰਦੇ ਗੀਤ ਟੱਬਰਾਂ ਦੇ ਟੱਬਰ ਕੰਨ ਲਾ ਕੇ ਸੁਣਦੇ ਹਨ । ਗ੍ਰਾਮੋਫ਼ੋਨਾਂ ਦੇ ਅਗੇ ਬਹਿ ਕੇ ਧੀਆਂ ਭੈਣਾਂ ਨੂੰ ਲੈ ਕੇ ਸੁਣਨਾ ਬੜਾ ਹੀ ਫ਼ਖ਼ਰ ਸਮਝਿਆ ਜਾਂਦਾ ਹੈ। ਉਪਰ ਲਾਊਡ-ਸਪੀਕਰਾਂ ਨੇ ਹੋਰ ਭੀ ਇਸ ਗੰਦ-ਖ਼ਾਨੇ ਦੀ ਕਾਂਜੀ ਘੋਲ ਦਿਤੀ ਹੈ। ਅਜਿਹੀਆਂ ਗੰਦੀਆਂ ਗੀਤ-ਗਜ਼ਲਾਂ ਸੁਣਨਹਾਰਿਆ ਨੂੰ ਕੱਚੀ ਪੱਕੀ ਬਾਣੀ ਦੀ ਤਮੀਜ਼ ਕਰਨ ਦੀ ਕੀ ਪਈ ? ਓਹਨਾਂ ਨੇ ਤਾਂ ਆਪਣਾ ਕੁਚਸਕਾ, ਕੰਨ-ਰਸੀ ਕੁਚੱਸਕਾ ਪੂਰਾ ਕਰਨ ਹੈ। ਪੰਥਕ ਸਭਾ ਸੁਸਾਇਟੀਆਂ ਵਿਚਿ ਜਾ ਕੇ ਭੀ ਆਪਣਾ ਇਹੋ ਭੁੱਸ ਪੂਰਾ ਕਰਿਆ ਲੋੜਦੇ ਹਨ । ਓਥੇ ਅਗੇ ਹੀ ਇਹ ਭੁੱਸ ਪੂਰਾ ਕਰਨ ਕਰਾਉਣ ਖਾਣ ਖੁਆਉਣਹਰੇ ਬਥੇਰ ਭੁੱਸ ਕੁਚੱਸਕੀਏ ਹੁੰਦੇ ਹਨ । ਬਾਹਰਲੀਆਂ ਧਾਰਨਾ ਤਰਜ਼ਾ ਸੁਣਨ ਸੁਣਾਉਣ-ਹਾਰਿਆਂ ਦਾ ਘਾਟਾ ਕੋਈ ਨਹੀਂ। ਦਿਨੋ ਦਿਨ ਵਾਧਾ ਹੀ ਹੁੰਦਾ ਚਲਿਆ ਜਾ ਰਿਹਾ ਹੈ। ਦੁਨੀਆ ਗਰਕਣ ਤੇ ਆਈ ਹੋਈ ਹੈ । ਪਰ ਹੁਣ ਇਹ ਗਰਕੀ ਭੀ ਆਈ ਹੋਈ ਹੈ ਕਿ ਮਿਲਗੋਭਾ ਕੱਚੀ ਕੁਪੱਚੀ ਕੁਬਾਣੀ ਪਾਠ