Back ArrowLogo
Info
Profile
ਬੂਝ ਅਤੇ ਸਾਰ ਸੂਝ ਵਾਲੇ ਨਾਮ ਰਸੀਅੜੇ, ਅਮਿਉ ਨਾਮ ਰਸੀਅੜੇ ਗੁਰਮੁਖ ਜਨ ਮੁੜ ਮੁੜ ਕੇ ਇਨ੍ਹਾਂ ਹੀ ਲਿਖੇ ਅੱਖਰਾਂ ਵਾਲੇ ਗੁਰਵਾਕਾਂ ਨੂੰ, ਗੁਰਵਾਕ ਪੰਗਤੀਆਂ ਨੂੰ ਗਾਂਵਦੇ ਅਲਾਂਵਦੇ ਹਨ ਤੇ ਆਪਣੇ ਕੋਲੋਂ ਕੋਈ ਮਿਲਾਵਟ ਨਹੀਂ ਮਿਲਾਂਵਦੇ, ਕੋਈ ਰਲਾਵਟ ਨਹੀਂ ਰਲਾਂਵਦੇ । ਇਕ-ਮਨ ਇਕ-ਚਿਤ ਹੋ ਕੇ ਅੰਮ੍ਰਿਤ ਗੁਰ-ਵਾਕਾਂ ਦਾ ਅਧਿਐਨ ਕਰਦੇ ਹਨ । ਨਾਲ ਹੀ ਨਾਲ ਨਾਮ ਦਾ ਅਖੰਡ ਅਜੱਪਾ ਜਾਪ ਭੀ ਕਰੀ ਜਾਂਦੇ ਹਨ, ਜਿਸ ਦਾ ਸੁਤੇ ਸੁਭਾਵੀ ਸਿੱਟਾ ਇਹ ਪੁੰਗਰ ਆਉਂਦਾ ਹੈ ਕਿ ਜੋਤੀਸ਼ ਵਾਹਿਗੁਰੂ ਦੀ ਜੋਤਿ ਦਾ ਝਿਲਮਿਲਕਾਰ ਝਿਲਕਣ ਲੱਗ ਪੈਂਦਾ ਹੈ । ਇਹ ਝਿਲਮਿਲ- ਕਾਰ ਕੋਟ ਸੂਰਜਾਂ ਚੰਦਰਮਾਵਾਂ ਦੇ ਉਜਾਰੇ ਨੂੰ ਭੀ ਮਾਤ ਪਾਉਂਦਾ ਹੈ। ਓਥੇ ਨ ਇਸ ਸੂਰਜ, ਨ ਚੰਦ, ਨ ਤਾਰੇ ਦੀ ਸਮਾਈ ਹੈ । ਏਹਨਾਂ ਉਫ਼ਕ ਵਿਚ ਦਿਸਦੇ ਤਾਰਾ- ਗਣਾਂ (ਅਕਾਸ਼) ਚੰਦ ਸੂਰਜਾਂ ਦਾ ਚਾਨਣ ਓਥੋਂ ਉਰੇਡੇ ਦੁਰੇਡੇ ਹੀ ਰਹਿ ਜਾਂਦਾ ਹੈ। ਕਿਰਨਾਂ ਵਾਲੇ ਸੂਰਜ ਦੀਆਂ ਕਿਰਨ-ਝਮਕਾਂ ਅਤੇ ਗੈਨਾਰੀ ਬਿਜਲ ਦੀਆਂ ਬਿਜਲ- ਚਮਕਾਂ ਭੀ ਉਸ ਝਿਲਮਿਲਕਾਰੀ ਜੋਤਿ ਦੇ ਤੱਤ ਚਮਤਕਾਰ ਤਾਈਂ ਨਹੀਂ ਅਪੜਦੀਆਂ । ਇਸ ਤੁਰੀਆ ਗੁਣੀ ਆਤਮ ਅਵਸਥਾ ਦੀ ਗਹਿਣਗਤ ਕਿਵੇਂ ਜਾਂਚੀ ਜਾ ਸਕਦੀ ਹੈ, ਜਿਸਦਾ ਨ ਕੋਈ ਤ੍ਰੈਗੁਣੀ ਚਿਹਨ ਹੈ, ਨ ਚੱਕ੍ਰ ਹੈ ? ਇਸ ਸਰਬੱਤ ਪੂਰ ਰਹੀ ਤੁਰੀਆ ਗੁਣੀ ਅਕੱਥ ਕਥਾ ਨੂੰ ਕੌਣ ਗਾਂਖ (ਨਿਰਣਾ ਕਰ) ਸਕਦਾ ਹੈ ? ਅਲਪਗ ਬੁੱਧੀ ਵਾਲੀਆਂ ਕਥੋਗੜੀ ਮੱਤਾਂ ਕੁਮੱਤਾ ਇਸ ਗਾਂਖ ਸ਼ਕਤੀ ਤੋਂ ਉਰੀਆਂ ਅਧੂਰੀਆਂ ਹਨ। ਜਿਥੇ, ਜਿਸ ਉੱਚ ਅਵਸਥਾ ਵਿਖੇ ਪਰਮਾਤਮ ਪਸਰ ਰਹੀ ਜੋਤਿ- ਕਿਰਨ-ਉਜਾਰੇ ਵਿਖੇ ਅਨਹਦ ਧੁਨੀਆਂ ਦੀ ਸਦਾ ਝੁਨਕਾਰ ਹੁੰਦੀ ਰਹਿੰਦੀ ਹੈ, ਉਥੇ, ਉਸ ਨਿਰਭਉ ਕੈ ਘਰਿ ਵਿਖੇ ਕਿਸੇ ਅਲਪਗ ਬੁਧੀ ਵਾਲੇ ਕਥੋਗੜ ਦੀ ਕੀ ਸਮਾਈ ਹੋ ਸਕਦੀ ਹੈ ? ਇਸ ਭਾਵ ਦੀ ਪ੍ਰੋੜਤਾ ਪ੍ਰਥਾਇ ਅਗਲਾ ਗੁਰਵਾਕ ਕਿਹਾ ਸੁਹਣਾ ਘਟਦਾ ਹੈ:-

ਰੂੜੋ ਕਹਉ ਨ ਕਹਿਆ ਜਾਈ ॥

ਅਕਥ ਕਥਉ ਨਹ ਕੀਮਤਿ ਪਾਈ ॥

ਸਭ ਦੁਖ ਤੇਰੇ ਸੁਖ ਰਜਾਈ ॥

ਸਭਿ ਦੁਖ ਮੇਟੇ ਸਾਚੈ ਨਾਈ ॥੬॥੨॥

ਆਸਾ ਮਹਲਾ ੧, ਪੰਨਾ ੪੧੨

ਗੁਰੂ ਨਾਨਕ ਸਾਹਿਬ, ਨਿਰੰਕਾਰੀ ਦਰਸ਼ਨ ਸਾਖਸ਼ਾਤ ਕਰਨਹਾਰੇ, ਇਸ ਸਾਖਸ਼ਾਤ ਕਰਨ ਬਾਰੇ ਸਪਸ਼ਟ ਲਿਖਦੇ ਹਨ ਕਿ ਨਿਰੰਕਾਰੀ ਦਰਸ਼ਨ ਦਾ ਪਰਤੱਖ ਝਾਕਾ ਪੇਖਿਆ ਹੀ ਜਾ ਸਕਦਾ ਹੈ, ਵਰਣਨ ਨਹੀਂ ਹੋ ਸਕਦਾ। ਮੈਂ ਬਥੇਰਾ ਯਤਨ ਕਰਦਾ ਹਾਂ ਕਿ ਸੁੰਦਰ ਠਾਕੁਰ ਦੀ ਸੁੰਦਰਤਾ ਨੂੰ ਵਰਣਨ ਕਰ ਕੇ ਆਖਾਂ, ਪਰ ਆਖ

23 / 170
Previous
Next