Back ArrowLogo
Info
Profile

ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ॥੨॥

ਧਨਾਸਰੀ ਮਹਲਾ ੪, ਪੰਨਾ ੬੬੭

ਜਿਨ੍ਹਾਂ ਗੁਰੂ ਦੇ ਪਿਆਰਿਆਂ ਸੰਤ ਜਨਾ ਗੁਰਮੁਖਾਂ ਨੇ ਵਾਹਿਗੁਰੂ ਨਾਮ ਜਪਿਆ ਹੈ, ਤਿਨਾਂ ਦਾ ਦੁਖੁ ਭਰਮੁ ਭਉ ਸਭੁ ਦੂਰ ਹੋ ਗਿਆ ਹੈ । ਹਰਿ ਹਰਿ ਨਾਮ (ਵਾਹਿਗੁਰੂ ਨਾਮ) ਜਪਣ ਮਾਤ੍ਰ ਦੀ ਹੀ ਇਹ ਕਲਾ-ਕ੍ਰਿਸ਼ਮੀ-ਕਰਾਮਾਤ ਹੈ ਕਿ ਜਪਣਹਾਰਿਆਂ ਦਾ ਜਨਮ ਮਰਣ ਦਾ ਦੁਖੁ, ਹੋਰ ਸੰਸਾ ਭਰਮੁ ਅਤੇ ਜਮਦੂਤਾਂ ਜਕੋਲੂਤਾਂ ਦਾ ਭਉ ਸਭ ਚੁਕਿਆ ਜਾਂਦਾ ਹੈ । ਓਥੇ ਹੋਰ ਕਥਾਵਾਂ ਪਾਉਣ ਸੁਣਨ ਦੀ ਲੋੜ ਹੀ ਨਹੀਂ ਰਹਿੰਦੀ। ਵਾਹਿਗੁਰੂ ਸਿਮਰਨ ਅਭਿਆਸ ਮਈ ਸੇਵਾ ਵਾਹਿਗੁਰੂ ਆਪਿ ਕਰਵਾਉਂਦਾ ਹੈ ਓਹਨਾਂ ਤੋਂ, ਜਿਨ੍ਹਾਂ ਦੇ ਅੰਤਰ ਆਤਮੇ  ਗੁਰਮਤਿ ਦੀ ਸੱਚੀ ਜਾਗ ਜਾਗ ਪੈਂਦੀ ਹੈ, ਜਿਨਾਂ ਨੂੰ ਗੁਰਮਤਿ ਨਾਮ ਦੀ ਸਚੀ ਲਾਗ ਲੱਗ ਜਾਂਦੀ ਹੈ । ਐਜਾ ਨਾਮ ਰੱਤਾ ਗੁਰਮੁਖ ਜਨ ਹੀ ਸੁੱਚਾ ਵੈਰਾਗੀ ਹੈ। ਐਸੇ ਸੱਚੇ ਵੈਰਾਗੀ ਜਨ ਦੇ ਮਨ ਅੰਦਰ ਵਾਹਿਗੁਰੂ ਨਾਮ ਅਭਿਆਸ ਰੂਪੀ ਸੱਚੀ ਕਥਾ ਦਾ ਸੁਣਨਾ ਹੀ ਭਾਉਂਦਾ ਹੈ। ਉਸ ਦੇ ਰੋਮ ਰੋਮ ਵਿਚੋਂ ਵਾਹਿਗੁਰੂ ਨਾਮ ਅਭਿਆਸ ਦੀ ਝਰਨਾਟ ਹੀ ਛਿੜੀ ਰਹਿੰਦੀ ਹੈ। ਅਤੇ ਵਾਹਿਗੁਰੂ ਨਾਮ ਅਭਿਆਸ ਦੀ ਝੜੀ ਉਸ ਦੇ ਰੋਮ ਰੋਮ ਅੰਦਰ ਲਗੀ ਰਹਿੰਦੀ ਹੈ, ਜੋ ਅਭਿਆਸੀ ਜਨ ਦੇ ਤਨ ਮਨ ਨੂੰ ਪ੍ਰਸੰਨ ਕਰਦੀ ਰਹਿੰਦੀ ਹੈ। ਹੋਰ ਕਥਾ ਕਹਾਣੀਆਂ ਕਚੀਆਂ ਬਾਣੀਆਂ ਸੁਣਨ ਦੀ ਉਸ ਦੇ ਮਨ ਅੰਦਰਿ ਰੁਚੀ ਹੀ ਨਹੀਂ ਰਹਿੰਦੀ। ਗੁਰਮਤਿ ਨਾਮ ਦੇ ਸਾਸ ਗਿਰਾਸੀ ਅਭਿਆਸ ਵਿਖੇ ਹੀ ਉਸ ਦੀ ਲਿਵ ਲਗੀ ਰਹਿੰਦੀ ਹੈ। ਹੋਰ ਸਭ ਖੁਧਤਾਸ ਮਿਟ ਜਾਂਦੀ ਹੈ । ਕੂੜਾਵੀਆਂ ਕਚ-ਕਚਾ ਵੀਆਂ ਕਥੋਲੀਆਂ ਸੁਣਨ ਲਈ ਉਸ ਨੂੰ ਅਕਾਂਖਿਆ ਹੀ ਨਹੀਂ ਫੁਰਦੀ। ਇਤ ਵੱਲ ਉਸ ਦੀ ਅੱਖ ਹੀ ਨਹੀਂ ਉਘੜਦੀ। ਐਸੀ ਲਿਵ ਲਗਦੀ ਹੈ ਗੁਰਮਤਿ ਨਾਮ ਦੀ ਧੁਨਕਾਰ ਸੁਨਵਾਈ ਵਿਚਿ। ਇਸੇ ਉਪਰਲੇ ਗੁਰਵਾਕ ਦੀਆਂ ਅੰਤਲੀਆਂ ਦੋ ਤੁਕਾਂ ਵਿਚ ਇਹ ਫੁਰਮਾਨ ਆਉਂਦਾ ਹੈ:-

ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥

ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਬਾਗੀ ॥੪॥੨॥

ਧਨਾਸਰੀ ਮ: ੪, ਪੰਨਾ ੬੬੭

ਹੇ ਵਾਹਿਗੁਰੂ ਸਮਰੱਥ ਸੁਆਮੀ ਅੰਤਰਜਾਮੀ ਜੀਉ ! ਐਸੀ ਕਿਰਪਾ ਧਾਰਹੁ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਨਾਮ ਦੀ ਬਾਰੰਬਾਰ ਜਪੀ ਜਾਣ ਦੀ ਸੇਵਾ ਵਿਚਿ ਲਗੇ ਹੀ ਰਹੀਏ । ਇਉਂ ਸੇਵਾ ਕਰਦੇ ਹੋਏ ਸੱਚੀ ਨੀਵਾਨ ਵਿਚਿ ਹੀ ਰਹੀਏ ਅਤੇ ਗੁਰੂ ਘਰ ਦੇ ਦਾਸਾਂ ਦੇ ਦਾਸ ਬਣਨਾ ਆਪਣਾ ਸੱਚਾ ਸੁਆਰ ਸਮਝੀਏ । ਐਸਾ ਤਦੇ ਹੋ ਸਕਦਾ ਹੈ ਜੇਕਰ ਦਮ-ਬ-ਦਮ ਵਾਹਿਗੁਰੂ ਨਾਮ ਦੇ ਬਾਰੰਬਾਰ ਜਪਣ ਰੂਪੀ

67 / 170
Previous
Next