Back ArrowLogo
Info
Profile
ਵਿਥਾਰਿਆ ਅਤੇ ਉਹੀ ਧੁਰ ਦਰਬਾਰ ਵਾਲਾ ਧਰਵਾ ਸਹਜ ਕਥਾ ਕਰਨ ਦਾ ਬਿਸਥਾਰਿਆ। ਅਰਥਾਤ, ਜਿਸ ਪ੍ਰਕਾਰ ਨਿਰਬਾਣ ਧੁਰ ਕੀ ਬਾਣੀ ਅਨੰਦ ਭਵਨੀ ਸਚਖੰਡੀ ਸੁਖ ਮਹਲ ਵਿਖੇ ਸਹਜ ਕਥਾ ਦੇ ਸਰੂਪ ਵਿਚ ਵਿਚਾਰੀ ਵਿਥਾਰੀ, ਵਰਨਣ ਕੀਤੀ ਜਾਂਦੀ ਹੈ, ਇਸੇ ਪਰਕਾਰ ਏਥੇ ਮਾਤ ਲੋਕੀ ਗੁਰੂ ਘਰ ਦਿਆਂ ਸਤਿਸੰਗ ਰੂਪੀ ਸਮਾਗਮਾਂ ਵਿਖੇ ਭੀ ਨਿਰੋਲ ਗੁਰਬਾਣੀ ਦੇ ਪਾਠ ਕੀਰਤਨ ਕਰਨ ਸੁਣਨ ਦਾ ਧੁਰਵਾ ਗੁਰੂ ਸਾਹਿਬਾਨ ਨੇ ਪ੍ਰਚੁਰ ਕੀਤਾ। ਉਹੀ ਨਿਰਬਾਣ ਕੀਰਤਨ ਰੂਪੀ ਸਹਿਜ ਕਥਾ ਕਰਨ ਦਾ ਹੁਕਮ ਗੁਰ-ਸੰਗਤਾਂ ਗੁਰ-ਦੀਵਾਨਾਂ ਵਿਚਿ ਹੋਣਾ ਹੀ ਪਰਮ ਗੁਰਮਤਿ ਹੈ। ਜਿਥੇ, ਜਿਸ ਗੁਰੂ ਕੇ ਸਮਾਗਮ ਵਿਖੇ ਅਖੰਡ ਕੀਰਤਨ, ਅਖੰਡ ਪਾਠ ਤੇ ਨਿਰੋਲ ਗੁਰਬਾਣੀ ਦਾ ਉਚਾਰਨ ਹੋ ਰਿਹਾ ਹੈ, ਉਥੇ ਉਹੀ ਸਹਿਜ ਕਥਾ ਹੀ ਹੋ ਰਹੀ ਹੈ। ਇਸ ਸੱਚੀ ਕਥਾ ਤੋਂ ਭਿੰਨ ਜਿਹੜੀਆਂ ਹੋਰ ਕਥਾ-ਕਥੋਲੀਆਂ ਕੁਫੱਕੜ ਕਥਾਵਾਂ ਕਰਨ ਸੁਣਨ ਦਾ ਰਿਵਾਜ ਚਲਿਆ ਹੋਇਆ ਹੈ, ਇਹ ਮਹਾ ਪਰਪੰਚ ਤੇ ਮਨਮੱਤ ਫੈਲੀ ਹੋਈ ਹੈ।

ਸਾਧ ਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥

੨॥੧੮॥ ਸੂਹੀ ਮ: ੫, ਪੰਨਾ ੭੪੦

ਅੰਮ੍ਰਿਤ ਕਥਾ, ਜੋ ਇਸ ਦੋ-ਤੁਕੀ-ਗੁਰਵਾਕ ਅੰਦਰ ਆਉਂਦੀ ਹੈ, ਸਿਵਾਇ ਗੁਰਬਾਣੀ ਤੋਂ ਕੋਈ ਹੋ ਹੀ ਨਹੀਂ ਸਕਦੀ। ਗੁਰਬਾਣੀ ਹੀ ਅੰਮ੍ਰਿਤ ਰੂਪ ਹੈ । ਤਾਂ ਤੇ ਗੁਰਬਾਣੀ ਬਿਨਾਂ ਹੋਰ ਕੋਈ ਕਥਾ ਨਹੀਂ ਹੋ ਸਕਦੀ । ਨਿਰੋਲ ਗੁਰਬਾਣੀ ਦਾ ਉਚਾਰਨ ਕਰਨਾ ਹੀ ਅੰਮ੍ਰਿਤ ਕਥਾ ਹੈ। ਇਹ ਅੰਮ੍ਰਿਤ ਕਥਾ ਗੁਰੂ ਘਰ ਦੀਆਂ ਸੰਗਤਾਂ ਵਿਖੇ ਹੀ ਹੁੰਦੀ ਹੈ । ਜਿਸ ਕਥਾ ਨੂੰ ਸਾਧ ਸੰਗਤ ਵਿਚ ਸੁਣ ਕੇ ਜਨਮ ਮਰਣ ਨਿਵਾਰੀਦਾ ਹੈ, ਉਹ ਕਥਾ ਗੁਰਬਾਣੀ ਗੁਰੂ ਕੀ ਹੀ ਕਥਾ ਹੈ। ਕੀ ਕਥੋਲੀਆਂ ਪਾਉਣਾ ਅੰਮ੍ਰਿਤ ਕਥਾ ਹੋ ਸਕਦੀ ਹੈ ? ਤੇ ਮਨ-ਘੜਤ ਕਥਾ ਕੀਤੀ ਤੇ ਕੀ ਜਨਮ ਮਰਣ ਨਿਵਾਰਿਆ ਜਾ ਸਕਦਾ ਹੈ ? ਕੰਨਾਂ ਦਾ ਅਧਾਰ ਰੂਪ ਵਿਸ਼ਾ ਕੇਵਲ ਗੁਰਬਾਣੀ ਰੂਪ ਅੰਮ੍ਰਿਤ ਰੂਪ ਕਥਾ ਹੀ ਹੈ । ਸਤਿਗੁਰੂ ਦੀ ਬਾਣੀ ਹੀ ਅੰਮ੍ਰਿਤ ਰੂਪ ਸੱਚੀ ਬਾਣੀ ਹੈ । ਸਤਿਗੁਰੂ ਬਾਝੋਂ ਹੋਰ ਬਾਣੀ ਸਭ ਕੁਬਾਣੀ ਤੇ ਕੱਚੀ ਬਾਣੀ ਹੈ । ਕੱਚੀ ਬਾਣੀ ਕੰਨੀਂ ਸੁਣ ਕੇ ਕੋਈ ਅਧਾਰ ਨਹੀਂ ਦੇ ਸਕਦੀ, ਨਾ ਹੀ ਅਧਾਰ ਰੂਪ ਹੋ ਸਕਦੀ ਹੈ । ਇਹ ਮਨਘੜਤ ਕੱਚੀਆਂ ਪਿੱਲੀਆਂ ਬਾਤਾਂ ਕਰ ਕੇ ਸੁਣਨਹਾਰਿਆਂ ਦੇ ਕੰਨਾਂ ਨੂੰ ਪਰਚਾਉਂਦੇ ਹਨ । ਇਹ ਸਭ ਕੱਚੀਆਂ ਕਥਾਵਾਂ ਹਨ, ਜੋ ਗੁਰਮਤਿ ਅੰਦਰ ਉੱਕੀਆਂ ਹੀ ਅਪ੍ਰਵਾਣ ਹਨ।

ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥

ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥੩॥੬॥

ਸੂਹੀ ਮਹਲਾ ੩, ਪੰਨਾ ੭੭੧

75 / 170
Previous
Next