

ਗਾਉਂਦੇ ਹਨ ਤੇ ਤਿਨ੍ਹਾਂ ਦਾ ਗੁਣ ਗਾਵਣਾ ਹੀ ਥਾਂ ਪੈਂਦਾ ਹੈ । ਸਹਜ ਪਦ ਬਿਨਾਂ ਹੋਰ ਕਥਨੀ ਬਦਨੀ ਵਾਲੀ ਕਥਾਗਣਾ ਦੀ ਕਥਾ ਬਾਦ ਹੀ ਹੈ, ਕਿਸੇ ਲੇਖੇ ਨਹੀਂ। ਨਿਰਗੁਣੀ ਗੁਣ ਗੁਰਬਾਣੀ ਦੇ ਗਾਵਣਹਾਰਿਆਂ ਨੂੰ ਹੀ ਸੱਚੀ ਭਗਤੀ ਗੁਰਮਤਿ ਭਾਵ ਵਾਲੀ ਭਗਤੀ, ਸਹਜ ਪਦ ਵਾਲੀ ਭਗਤੀ ਉਪਜਦੀ ਹੈ । ਅਤੇ ਇਸ ਸਹਜ ਬਿਵਸਥਾ ਕਰਕੇ ਹੀ ਸੱਚੇ ਪ੍ਰਮਾਰਥੀ-ਪ੍ਰੇਮ-ਪਿਆਰ ਵਿਚ ਲੀਨ ਹੋਈਦਾ ਹੈ । ਇਸ ਸਹਜ ਪਦ ਕਰਕੇ ਹੀ ਸੱਚਾ ਪ੍ਰਮਾਰਥੀ ਸੁਖ ਮਿਲਦਾ ਹੈ ਅਤੇ ਸੱਚੀ ਪ੍ਰਮਾਰਥੀ ਸ਼ਾਂਤੀ ਮਿਲਦੀ ਹੈ। ਇਸ ਸਹਜ ਪਦ ਬਿਨਾਂ ਸਾਰਾ ਇਨਸਾਨੀ ਜੀਵਨ ਹੀ ਬਾਦ (ਫਜ਼ੂਲ) ਹੈ । ਸਹਜ ਬਿਵਸਥਾ, ਸਚੀ ਸਿਫ਼ਤਿ ਸਾਲਾਹ ਸਦਾ ਸਦਾ ਦੇ ਸੁਆਸੀ, ਸਾਸ ਗਿਰਾਸੀ ਸਿਮਰਨ ਵਿਚ ਪ੍ਰਾਪਤ ਹੁੰਦੀ ਹੈ । ਇਥੋ ਜਾ ਕੇ ਹੀ ਸਹਜ ਸਮਾਧੀ ਲਗਦੀ ਹੈ । ਸਹਜ ਸਮਾਧੀ ਵਿਚ ਸਥਿਤ ਹੋ ਕੇ ਜੋ ਗੁਰਬਾਣੀ ਰੂਪੀ ਗੁਣ ਗਾਏ ਉਚਾਰੇ ਜਾਂਦੇ ਹਨ, ਉਹੀ ਸੱਚੀ ਭਗਤੀ ਹੈ । ਇਸ ਬਿਧਿ ਭਗਤੀ ਕੀਤਿਆਂ ਹੀ ਲਿਵ ਲਗਦੀ ਹੈ। 'ਵਾਹਿਗੁਰੂ' ਸ਼ਬਦ ਦੀ ਇਸ ਬਿਧਿ ਅਭਿਆਸ ਕਮਾਈ ਕੀਤਿਆਂ ਹੀ ਵਾਹਿਗੁਰੂ ਨਿਰੰਕਾਰ ਮਨ ਵਿਚ ਵਸਦਾ ਹੈ ਅਤੇ ਰਸਨਾ ਅੰਮ੍ਰਿਤ ਰੂਪੀ ਵਾਹਿਗੁਰੂ ਰਸ ਖਾ ਖਾ ਕੇ ਰਜਦੀ ਹੈ (ਅਘਾਈ ਜਾਂਦੀ ਹੈ) । ਸਤਿਗੁਰੂ ਦੀ ਸਚੀ ਸ਼ਰਨਾ ਈ ਪਇਆ ਅਤੇ ਸਹਜ ਰਸ ਪ੍ਰਾਪਤ ਹੋਇਆ ਕਾਲ ਕੰਟਕ ਮਾਰਿ ਵਿਡਾਰਿਆ ਜਾਂਦਾ ਹੈ । ਗੁਰਮਤਿ ਨਾਮ ਅਭਿਆਸ ਕਮਾਈ ਦੀ ਸੱਚੀ ਕਾਰ ਕਮਾਉਂਦਿਆਂ, ਵਾਹਿਗੁਰੂ ਨਾਮ ਹਿਰਦੇ ਅੰਦਰ ਵਸਣ ਰਸਣ ਕਰਕੇ ਸਹਜ ਪਦ ਸਹਜੇ ਹੀ ਪ੍ਰਾਪਤ ਹੋ ਜਾਂਦਾ ਹੈ ਸੇ ਗੁਰਮੁਖ ਜਨ ਵਡੇ ਹੀ ਵਡਭਾਗੀ ਹਨ, ਜਿਨ੍ਹਾਂ ਨੇ ਇਸ ਸਹਜ ਪਦ ਦੁਆਰਾ ਵਾਹਿਗੁਰੂ ਨੂੰ ਪਾਇਆ ਹੈ । ਸਹਜ ਵਿਚ ਹੀ ਸਮਾਏ ਰਹੇ ਹਨ। ਇਸ ਤ੍ਰੈਗੁਣੀ ਮਾਇਆ ਵਿਚ ਖਚਤ ਹੋਇਆਂ ਸਹਜ ਪਦ ਉਪਜਦਾ ਹੀ ਨਹੀਂ । ਮਾਇਆ ਰੂਪੀ ਤ੍ਰੈਗੁਣਾਂ ਅੰਦਰ ਦੂਜੇ ਭਾਵ (ਦੁਅੰਤ) ਦੀ ਹੀ ਪ੍ਰਾਪਤੀ ਹੁੰਦੀ ਹੈ। ਇਸ ਸਹਜ ਪਦੋਂ ਹੀਣੇ ਸਭ ਮਨਮੁਖ ਹਨ । ਜਿਤਨੇ ਓਹ ਕਰਮ ਕਮਾਂਵਦੇ ਹਨ, ਸਭ ਮਨਮੁਖੀ ਕਰਮ ਹਨ, ਜਿਨ੍ਹਾਂ ਦੇ ਕਮਾਉਣ ਕਰਕੇ ਓਹ ਸਦਾ ਹਉਮੈ ਰੂਪੀ ਅਗਨੀ ਵਿਚ ਹੀ ਜਲਦੇ ਸੜਦੇ ਰਹਿੰਦੇ ਹਨ । ਤਿਨਾਂ ਦਾ ਜੰਮਣ ਮਰਨ ਰੂਪੀ ਚੌਰਾਸੀ ਦਾ ਗੇੜ ਕਦੇ ਮੁਕਦਾ ਚੁਕਦਾ ਹੀ ਨਹੀਂ । ਉਹ ਮੁੜ ਮੁੜ ਕੇ ਜੂਨੀਆਂ ਵਿਚ ਆਉਂਦੇ ਹਨ। ਮਾਇਆ ਰੂਪੀ ਤਰ੍ਹਾਂ ਗੁਣਾਂ ਵਿਚ ਰੁੜ੍ਹੇ ਜਾਂਦੇ ਪ੍ਰਾਣੀਆਂ ਨੂੰ ਸਹਜ ਪਦ ਦੀ ਪ੍ਰਾਪਤੀ ਕਿਥੇ ? ਬਸ ਓਹ ਰ੍ਹਾਂ ਗੁਣਾਂ ਵਿਚ ਭਰਮਦੇ ਭਟਕਦੇ ਫਿਰਦੇ ਰਹਿੰਦੇ ਹਨ । ਓਹ ਤਾਂ ਮੂਲੋਂ ਮੁੰਢਹੁ ਹੀ ਘੁੱਬੇ ਹੋਏ ਹਨ । ਤਿਨ੍ਹਾਂ ਦਾ ਪੜ੍ਹਨਾ, ਗੁੜ੍ਹਨਾ ਅਤੇ ਕਥਨ ਸਭ ਬਾਦ ਹੈ । ਸਹਜ ਬਿਵਸਥਾ ਪ੍ਰਾਪਤਿ ਹੁੰਦੀ ਹੈ ਤਾਂ ਚੌਥੇ ਤੁਰੀਆ ਪੱਦ ਵਿਚ ਹੀ ਹੁੰਦੀ ਹੈ ਅਤੇ ਗੁਰਮੁਖਾਂ ਦੇ ਹੀ ਪਲੇ ਪੈਂਦੀ ਹੈ । ਗੁਰਮਤਿ ਨਾਮ, ਵਾਹਿਗੁਰੂ ਨਾਮ ਨਿਰਗੁਣੀ ਨਿਧਾਨ (ਖ਼ਜ਼ਾਨਾ)