ਹੈ, ਜੋ ਸਦਾ ਤ੍ਰੈਗੁਣਾਂ ਤੋਂ ਅਪਰੰਪਰ ਹੈ । ਇਸ ਨਿਰਗੁਣ ਨਾਮ-ਨਿਧਾਨ ਦੇ ਪ੍ਰਾਪਤਿ ਹੋਇਆਂ ਹੀ "ਸਹਜ ਪਦ ਦੀ ਸੋਝੀ ਹੁੰਦੀ ਹੈ, ਜੋ ਕੇਵਲ ਗੁਰੂ ਦੁਆਰਿਓਂ ਹੀ ਮਿਲਦੀ ਹੈ; ਗੁਰਬਾਣੀ ਗੁਰਮਤਿ ਨਾਮ ਤ੍ਰੈ ਗੁਣਾ ਤੋਂ ਅਤੀਤ ਨਿਰਗੁਣੀ ਗੁਣ ਵਾਲਿਆਂ, ਗੁਣ-ਵੰਤਿਆਂ ਦੀ ਸਿਫਤਿ ਸਲਾਹ ਕੀਤੀ ਹੀ ਪ੍ਰਵਾਨ ਪੈਂਦੀ ਹੈ । ਸੱਚੇ ਵਾਹਿਗੁਰੂ ਦੀ ਸਚੀ ਦਰਗਾਹ ਵਿਚ ਸੱਚੀ ਸੋਭਾ ਸਸ਼ੋਭਤ ਹੁੰਦੀ ਹੈ। ਗੁਰੂ ਦੁਆਰਿਓਂ ਸੱਚਾ ਸ਼ਬਦ-ਮਿਲਾਵਾ ਹੋਣ ਪਰ ਹੀ, ਭੁਲਿਆਂ ਹੋਇਆਂ ਨੂੰ ਸਹਜ ਪਦ ਦੀ ਲੀਨਤਾ ਹੁੰਦੀ ਹੈ । ਬਸ ਇਸ ਸਹਜ ਪਦ ਬਿਨਾਂ ਸਭ ਅੰਧ ਹੀ ਅੰਧ ਹੈ ਅਤੇ ਮੋਹ ਮਾਇਆ ਦਾ ਮੋਹ ਗੁਬਾਰ ਹੀ ਗੁਬਾਰ ਹੈ । ਸੱਚੇ ਵਾਹਿਗੁਰੂ ਦੇ ਅਪਾਰ ਸ਼ਬਦ ਦੁਆਰਾ ਹੀ ਸਹਜ ਪਦ ਦੀ ਸੋਝੀ ਪੈਂਦੀ ਹੈ । ਪੂਰੇ ਗੁਰੂ ਕਰਤਾਰ ਦੇ ਦਰਬਾਰ ਵਿਚ ਓਹ ਆਪੇ ਹੀ ਬਖ਼ਸ਼ ਮਿਲਾਏ ਜਾਂਦੇ ਹਨ । ਨਾ ਦਿਸਣ ਵਾਲਾ ਅਦ੍ਰਿਸਟ ਵਾਹਿਗੁਰੂ ਇਸ ਸਹਜ ਪਦ ਵਿਚ ਲੀਨ ਹੋਇਆਂ ਹੀ ਪਛਾਣਿਆ ਜਾਂਦਾ ਹੈ। ਇਸ ਸਹਜ ਪਦ ਵਿਚ ਲੀਨ ਹੋਏ-ਵੇ ਗੁਰਮੁਖ ਜਨ ਨਿਰਸੰਦੇਹ ਨਿਰਭਉ ਹੋ ਕੇ ਜੋਤਿ ਨਿਰੰਕਾਰ ਵਿਚ ਜਾ ਸਮਾਉਂਦੇ ਹਨ । ਜੋਤੀ ਜੋਤਿ ਮਿਲਾਵਣਹਾਰਾ ਸਭਨਾਂ ਜੀਆਂ ਕਾ ਇਕੋ ਦਾਤਾ ਹੈ । ਇਸ ਦਾ ਪਾਰਾਵਾਰ ਕਿਸੇ ਤੋਂ ਪਾਇਆ ਨਹੀਂ ਜਾਂਦਾ । ਪੂਰੇ ਸ਼ਬਦ ਗੁਰ ਮੰਤ੍ਰ (ਵਾਹਿਗੁਰੂ) ਦੁਆਰਾ ਹੀ ਸਲਾਹਿਆਂ ਵਾ ਹਗੁਰੂ ਸਹਜੇ ਆਇ ਮਿਲਦਾ ਹੈ । ਸਹਜ ਪਦ ਨੂੰ ਪ੍ਰਾਪਤ ਹੋਏ-ਵੇ ਗੁਰਮੁਖ ਜਨ ਹੀ ਸੱਚੇ ਗਿਆਨੀ ਹਨ। ਇਨ੍ਹਾਂ ਸੱਚੇ ਗਿਆਨੀਆਂ ਦਾ ਧਨ 'ਨਾਮ' ਹੀ ਹੈ । ਉਹ ਨਾਮ ਅਭਿਆਸ ਕਮਾਈ ਕਰਿ ਕਰ ਸੱਚੇ ਵਾਪਾਰੀ ਬਣਦੇ ਹਨ ਅਤੇ ਸਹਜ ਨਿਰੰਕਾਰੀ ਪੱਦ ਵਿਚ ਹਰ ਦਮ ਲੀਨ ਰਹਿੰਦੇ ਹਨ । ਦਿਨੇ ਰਾਤ ਵਾਹਿਗੁਰੂ ਨਾਮ ਦਾ ਲਾਹਾ ਲੈਣ ਵਾਲਿਆਂ ਦੇ ਭੰਡਾਰ ਅਖੁਟ ਭਰੇ ਰਹਿੰਦੇ ਹਨ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਤਿਨ੍ਹਾਂ ਨੂੰ ਕਦੇ ਤੋਟ ਨਹੀਂ ਆਉਂਦੀ। ਦੇਵਣਹਾਰ ਦਾਤਾਰ ਵਾਹਿਗੁਰੂ ਨੇ ਹੀ ਤਿਨ੍ਹਾਂ ਨੂੰ ਇਹ ਦਾਤਿ ਦਿਤੀ ਹੈ।
ਇਸ ਦਾਤਿ ਬਿਹੂਣਿਆਂ ਦੀ ਕਥਨੀ ਬਦਨੀ ਸਭ ਬਾਦ ਹੈ। ਤਿਨ੍ਹਾਂ ਦੀ ਕਥਾ-ਬਾਰਤਾ ਕਰਨੀ ਸਭ ਲੋਕਾਚਾਰ ਹੈ । ਸਾਰ ਗੁਰਮਤਿ-ਗੁਣਾਂ ਦੀ ਪ੍ਰਾਪਤੀ ਤਿਨ੍ਹਾਂ ਨੂੰ ਕਦਾਚਿਤ ਹੁੰਦੀ ਹੀ ਨਹੀਂ । ਗੁਰਮੁਖ ਜਨ ਗੁਰਬਾਣੀ ਰੂਪੀ ਅੰਮ੍ਰਿਤ ਬਾਣੀ ਦਾ ਹੀ ਉਚਾਰਨ ਕਰਦੇ ਹਨ, ਹੋਰ ਕੱਚੀ ਬਾਣੀ ਕਦੇ ਨਹੀਂ ਉਚਾਰਦੇ । ਸੱਧਰਾਂ ਨਾਲਿ ਗੁਰਮੁਖ ਜਨਾਂ ਦੀਆ ਰਸਨਾਵਾਂ ਤੋਂ ਉਚਾਰੀ ਹੋਈ ਗੁਰਬਾਣੀ ਸੋਤੇ ਜਨਾਂ ਨੂੰ ਅੰਮ੍ਰਿਤ ਰਸ ਦੇ ਗਟਾਕ ਪੰਆਉਂਦੀ ਹੈ। ਖ਼ੁਦ ਅੰਮ੍ਰਿਤ ਬਾਣੀ ਉਚਾਰਨਹਾਰੇ ਗੁਰਮੁਖ ਪ੍ਰੇਮੀ ਜਨ ਖਿਨ ਖਿਨ ਅੰਮ੍ਰਿਤ ਮਈ ਗਟਾਕ ਰਸ ਪੀਂਦੇ ਹਨ ਅਤੇ ਪੀਈ ਜਾਂਦੇ ਹਨ । ਇਸ ਬਿਧਿ ਗੁਰਬਾਣੀ ਦਾ ਅੰਮ੍ਰਿਤ ਉਚਾਰਨ ਕਰੀ ਜਾਣਾ ਹੋਰ ਭੀ ਸੱਤਿਆ ਬਕਤਿਆਂ ਦੀ ਬਿਰਤੀ ਸੁਰਤੀ ਨੂੰ ਅਖੰਡਾਕਾਰ