ਬਤੀਵਨ । ਆਤਮ ਜੀਅ ਦਾਨ ਦੇਣ ਵਾਲਾ ਇਹ ਆਤਮ-ਸੁਖ-ਪ੍ਰਦਾਨੀ ਸੱਚਾ ਪਰਉਪਕਾਰ ਹੀ ਚਿਤਵਦੇ ਰਹਿੰਦੇ ਹਨ। ਇਸ ਵਿਚ ਰੰਚਕ ਮਾਤ੍ਰ ਭੀ ਲੇਪ ਛੇਪ ਵਾਲਾ ਸੰਦੇਹ ਨਹੀਂ । ਪੋਚਾ ਪਾਉਣ ਵਾਲਾ ਕਥਾ ਪ੍ਰਪੋਚੀਆਂ ਪ੍ਰਪੰਚੀਆਂ ਦਾ ਪੰਚ (ਪ੍ਰਪੰਚ) ਪਰਉਪਕਾਰ ਨਹੀਂ । ਐਸੇ ਪਰਉਪਕਾਰੀ ਜਨਾ ਦਾ ਜੀਵਨਾ ਭੀ ਧੰਨ ਹੈ ਅਤੇ ਉਹ ਥਾਨ ਭੀ ਧੰਨ ਹੈ, ਜਿਥੇ ਉਨ੍ਹਾਂ ਦਾ ਵਾਸਾ ਹੈ, ਜਿਥੇ ਵਸ ਕੇ ਉਹ ਨਾਮ ਜਪਦੇ ਹਨ । ਪਰਸਪਰ ਮਿਲ ਕੇ ਕਥਾ ਕੀਰਤਨ ਕਰਦੇ ਹਨ, ਕੀਰਤਨ ਰੂਪੀ ਕਥਾ ਦਾ ਉਚਾਰਨ ਕਰਦੇ ਹਨ । ਇਸ ਬਿਧਿ ਦਿਵਸ ਰੈਨੀ ਕਥਾ ਕੀਰਤਨ ਕਮਾਈਆਂ ਦਾ ਅਤਿ ਘਨਾ ਸੁਖ ਸਹਜੀ ਆਤਮ ਰਸ ਮਾਣਦੇ ਹਨ । ਇਹ ਆਤਮ-ਸੁਖ-ਸਹਜ-ਰਸ ਹੀ ਤਿਨ੍ਹਾਂ ਦਾ ਬਿਸ੍ਰਾਮ-ਧਾਮ ਹੁੰਦਾ ਹੈ। ਅਨਾਥਾਂ ਦਾ ਨਾਥ ਵਾਹਿਗੁਰੂ ਮਨ ਤੋਂ ਕਦੇ ਨਹੀਂ ਵਿਸਰਦਾ । ਵਾਹਿਗੁਰੂ ਸਮਰੱਥ ਦੀ ਸਰਨਾਗਤਿ ਹੀ, ਸਦਾ ਵਾਸਾ ਰਖਣ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਮ ਅਭਿਆਸੀ ਜਨਾਂ ਦਾ ਸਦਾ ਸੁਆਉ ਬਣਿਆ ਰਹਿੰਦਾ ਹੈ । ਸਮਰੱਥ ਵਾਹਿਗੁਰੂ ਦੇ ਹੀ ਸਭ ਹੱਥ-ਵਸ ਹੈ। ਉਹੀ ਐਸਾ ਦਨ ਕਦੇ ਨ ਵਿਸਰਨ ਵਾਲਾ ਦੇਵੇ ਤਾਂ ਦੇਵੇ । ਹੋਰ ਕੌਣ ਦੇਵੇ ? ਉਹੀ ਐਸੀ ਅਕੱਥ ਕਥਾ, ਨਾਮ ਨ ਵਿਸਾਰਨ ਵਾਲੀ ਕਰੇ ਕਰਾਵੇ ਤੇ ਕਥੇ ਕਥਾਵੇ। ਹੋਰ ਆਪੋਂ ਕਿਸ ਦੀ ਕੀ ਪਹੁੰਚ ਹੈ ? ਜੋ ਆਪੋਂ ਹੀ ਮਨ ਦੀ ਮਤਿ ਅਨੁਸਾਰ ਕਥਾ ਕਰਨਹਾਰੇ ਬਣਿ ਬਣਿ ਬਹਿੰਦੇ ਹਨ, ਉਹਨਾਂ ਮਨ-ਮਤੀਆਂ ਦੀ ਕਥਾ ਸੁਣਨ ਵਾਲੇ ਭੀ ਮਨਮਤੀਏ ਹੀ ਹੋ ਸਕਦੇ ਹਨ।
ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਨਾਉ ॥
ਬਿਸ੍ਰਾਮ ਪਾਏ ਮਿਲਿ ਸਾਧ ਸੰਗਿ ਤਾ ਤੇ ਬਹੁੜਿ ਨ ਧਾਉ ॥੧॥
ਬਲਿਹਾਰੀ ਗੁਰ ਆਪਨੇ ਚਰਨਨ ਬਲਿ ਜਾਉ ॥
ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ਰਹਾਉ॥
ਕਥਾ ਕੀਰਤਨ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥
ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥
ਬਿਲਾਵਲੁ ਮਹਲਾ ੫, ਪੰਨਾ ੮੧੮
ਅਪਨੇ ਵਾਹਿਗੁਰੂ ਨੂੰ ਸਿਮਰਦਿਆਂ ਸਿਮਰਦਿਆਂ ਦੁਖਾਂ ਦਾ ਥਾਉਂ ਬੇਹੁ ਹੀ ਨਾ ਰਿਹਾ, ਦੁਖਾਂ ਦਾ ਸਮੂਹ ਡੇਰਾ ਹੀ ਦੂਰ ਹੋ ਗਿਆ । ਸਭ ਦੁਖ ਨੱਸ ਭੱਜ ਗਏ ਵਾਹਿਗੁਰੂ ਨੂੰ ਸਿਮਰਦਿਆਂ ਸਿਮਰਦਿਆਂ। ਸਾਧਾਂ ਸੰਤਾਂ, ਗੁਰੂ ਕੇ ਸਿੱਖਾਂ ਗੁਰਮੁਖਾਂ ਦੀ ਸੰਗਤਿ ਵਿਚਿ ਮਿਲ ਕੇ ਸੱਚੇ ਬਿਸ੍ਰਾਮ ਨਸੀਬ ਹੋਏ। ਨੱਸਣ ਭੱਜਣ ਸਭ ਮੁੱਕ ਗਏ । ਧੰਧੇ ਧਾਵਤ ਸਭ ਚੁਕ ਗਏ । ਮਾਇਆ ਦੇ ਧੰਧ ਬੰਧ ਸਭ ਨਿਖੁਟ ਗਏ। ਮਨ ਦੀਆਂ ਧੰਧੇ ਧਾਵਨੀਆਂ, ਸੰਕਲਪ ਵਿਕਲਪੀ ਧਾਵਨੀਆਂ, ਫੁਰਨਿਆਂ ਕਫੁਰਨਿਆਂ