Back ArrowLogo
Info
Profile
ਦੀਆਂ ਕੁਫਰ ਕੁਫਰਨੀਆਂ ਸਭ ਦੂਰ ਹੋ ਗਈਆਂ । ਇਧਰ ਉਧਰ ਭਟਕਣ ਦੀਆਂ ਸਭ ਭਟਕਣੀਆਂ ਮਿਟ ਗਈਆਂ । ਜਿਸ ਗੁਰੂ ਦੇ ਪ੍ਰਤਾਪ ਕਰਿ ਐਸੀਆਂ ਮੁਬਾਰਕ ਬਿਧਿ ਬਣਿ ਆਈਆਂ, ਤਿਸ ਗੁਰੂ ਦੇ, ਗੁਰੂ ਨਾਨਕ ਦੇ ਚਰਨਾਂ ਵਿਟਹੁੰ ਸਦਾ ਵਾਰਨੇ ਬਲਿਹਾਰਨੇ ਜਾਈਏ । ਵਾਹਿਗੁਰੂ ਨਾਮ ਜਪਦਿਆਂ ਜਪਦਿਆਂ ਗੁਰੂ ਨਾਨਕ ਦੇਵ ਦੇ, ਸਦਾ ਸਦਾ ਸਲਾਮਤ ਅਬਿਨਾਸ਼ੀ ਗੁਰਦੇਵ ਦੇ ਸਦ ਹਜ਼ੂਰ ਹੀ ਜ਼ਾਹਰਾ ਜ਼ਹੂਰ ਹੀ ਦਰਸ਼ਨਾਂ ਦੇ ਲਾਹੇ ਪ੍ਰਾਪਤਿ ਹੋਏ, ਅਤੇ ਸਦਾ ਪ੍ਰਾਪਤ ਹੀ ਰਹਿਣ ਲਗ ਪਏ । ਜਿਨ੍ਹਾਂ ਦਰਸ਼ਨਾਂ ਨੂੰ ਪੇਖ ਪੇਖ ਕੇ ਸਦਾ ਅਬਿਨਾਸ਼ੀ ਗੁਣ ਗਾਵਣ ਦਾ ਚਾਉ ਉਪਜਿਆ ਰਹਿਣ ਲਗ ਪਿਆ ਅਤੇ ਸਦਾ ਹੀ ਅਨੰਦ ਸੁਖ ਮੰਗਲ ਦੇ ਆਤਮ ਰੰਗ ਬੱਝ ਗਏ, ਹਰ ਦਮ ਹੀ ਹਰ ਸਮੇਂ ਹੀ, ਦਿਨ ਰੰਨ ਹੀ ਕਥਾ ਕੀਰਤਨ ਰੂਪੀ ਰਾਗ ਨਾਦ ਧੁਨੀਆਂ ਵਜਣ ਲਗ ਪਈਆਂ। ਜ਼ਿੰਦਗੀ ਦਾ ਸੱਚਾ ਸੁਆਉ ਮਨੋਰਥ ਹੀ ਅਨਦਿਨ ਕਥਾ ਕੀਰਤਨ ਸੁਣਨਾ ਹੀ ਬਣ ਗਿਆ । ਵਾਹਿਗੁਰੂ ਦੇ ਨਾਮ ਨੂੰ ਕਥੀ ਸੁਣੀ ਜਾਣਾ ਹੀ ਅਤੇ ਵਾਹਿਗੁਰੂ ਦੇ ਜਸ ਦਾ ਕੀਰਤਨ ਕਰੀ ਜਾਣਾ ਹੀ ਸੱਚੀ ਕਥਾ ਰਹਿ ਗਈ। ਰੋਮ ਰੋਮ ਵਿਚਿ ਵਸ ਗਈ। ਇਸੇ ਗੁਰਮਤਿ ਕਥਾ ਕੀਰਤਨ ਸੁਣਨੇ ਕਰਕੇ ਹੀ ਸੱਚੇ ਰਾਗ ਨਾਦ ਸੁਣਨੇ ਕਰਨੇ ਹਨ । ਇਸੇ ਸੱਚੇ ਕਥਾ ਕੀਰਤਨ ਦੀਆਂ ਰਾਗ ਨਾਦ ਧੁਨੀਆਂ ਹੀ ਸੱਚੀਆਂ ਰਾਗ ਨਾਦ ਧੁਨੀਆਂ ਹਨ। ਹੋਰ ਰਾਗ ਨਾਦ ਧੁਨੀਆਂ ਸਭ ਕੱਚੀਆਂ ਹਨ। ਕੱਚੀਆਂ ਕਥਾਵਾਂ ਦੀਆਂ ਕਥਾ ਕਰਨੀਆਂ ਸੁਣਨੀਆਂ ਸਭ ਕੱਚੀਆਂ ਹਨ। ਇਕੋ ਵਾਹਿਗੁਰੂ ਨਾਮ, ਵਾਹਿਗੁਰੂ ਜਸ ਦੀ ਧੁਨੀ ਹੀ ਸੱਚੀ ਕਥਾ, ਸੱਚੀ ਕੀਰਤਨ-ਨਾਦ-ਧੁਨੀ ਹੈ । ਗੁਰੂ ਨਾਨਕ ਸੱਚਾ ਪਾਤਸ਼ਾਹ, ਵਾਹਿਗੁਰੂ ਸੱਚਾ ਪਾਤਸ਼ਾਹ ਨਿਹਾਲ, ਨਿਹਾਲ, ਨਦਰੀ ਨਦਰ ਨਿਹਾਲ ਹੋਵੇ ਤਾਂ ਇਹ ਸਚੜੀ ਕਥਾ, ਸਚੜੇ ਕੀਰਤਨ ਦਾ ਮਨ-ਬਾਂਛਤ ਫਲ ਪ੍ਰਾਪਤ ਹੋਵੇ ।

ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ ॥

ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ਰਹਾਉ

॥੮੪॥ਬਿਲਾਵਲੁ ਮ: ੫, ਪੰਨਾ ੮੨੦

ਇਸ ਗੁਰਵਾਕ ਦੀ ਇਸ ਦੁਤੁਕੀ-ਭਾਵ ਦਾ ਸਾਰਾ ਤਾਤਪਰਜ ਭੀ ਉਪਰਲੇ ਗੁਰਵਾਕ ਦੇ ਸਮੁਚੇ ਭਾਵ ਦੀ ਪ੍ਰੋੜਤਾ ਹੀ ਕਰਾਉਂਦਾ ਹੈ । ਭਾਵ, ਵਾਹਿਗੁਰੂ ਦੇ ਸੰਤਾਂ, ਭਗਤਾਂ, ਕੀਰਤਨੀ ਜਨਾਂ ਦੇ ਵਸੇਬੇ ਵਿਚ (ਸੰਗਤਿ ਰਹੇਬੇ ਵਿਚਿ) ਕੇਵਲ ਵਾਹਿਗੁਰੂ ਨਾਮ ਦੀ ਅੰਮ੍ਰਿਤ ਰਸ ਨਾਮ ਨਿਵਾਤੀ, ਕੇਵਲ ਨਾਮ ਵਖਿਆਤੀ, ਕੇਵਲ ਨਾਮ ਬਿਰਤਾਂਤੀ ਅਖੰਡ ਕੀਰਤਨ ਕਥਾਤੀ ਬਾਤ ਹੀ ਹੁੰਦੀ ਰਹਿੰਦੀ ਹੈ । ਕਥਾ ਕੀਰਤਨ-ਮਈ ਅਨੰਦ ਮੰਗਲ ਧੁਨੀ ਹੀ ਦਿਨਸ ਰਾਤ ਪੂਰ ਰਹੀ ਭਰਪੂਰ ਲੀਣੀ ਹੀ ਰਹਿੰਦੀ ਹੈ ਹਰ ਦਮ । ਕਦੇ ਨਿਰੋਲ ਗੁਰਬਾਣੀ ਦਾ ਪਾਠ ਉਚਾਰਨ ਹੁੰਦਾ ਰਹਿੰਦਾ

84 / 170
Previous
Next