Back ArrowLogo
Info
Profile
ਹੈ, ਕਦੇ ਕੇਵਲ ਨਾਮ ਦੀ ਹੀ ਅਖੰਡ ਅਭਿਆਸ ਧੁਨੀ ਅਖੰਡਾਕਾਰ ਰਹਿੰਦੀ ਹੈ । ਕਦੇ ਗੁਰਬਾਣੀ ਦਾ ਅਖੰਡ ਕੀਰਤਨ ਹੋਣ ਲਗ ਪੈਂਦਾ ਹੈ ਅਤੇ ਹਰ ਦਮ ਹੁੰਦਾ ਹੀ ਰਹਿੰਦਾ ਹੈ । ਗੱਲ ਕੀ, ਖਿਨ ਖਿਨ ਏਸੇ ਸਤਸੰਗ-ਰੰਗੀ-ਕਥਾ ਕੀਰਤਨ ਦਾ ਸੁਆਉ ਬਣਿਆ ਹੀ ਰਹਿੰਦਾ ਹੈ । ਆਤਮ-ਰੰਗਾਂ ਵਿਚ ਭੰਗ ਪਾਉਣ ਵਾਲੀ ਚਰਚਾ ਪਰਚਣੀ ਚੰਚ ਕਥਾ ਕਦੇ ਨਹੀਂ ਹੁੰਦੀ । ਹਰ ਦਮ ਕੀਰਤਨ ਰੰਗਾਂ, ਅਖੰਡ ਅਭਿਆਸ ਰੰਗਾਂ, ਅਖੰਡ ਬਾਣੀ ਦੇ ਪਾਠ ਉਚਾਰਨ ਦੇ ਰੰਗਾਂ ਵਿਚਿ ਹੀ ਗੁਰੂ ਘਰ ਦੇ ਨਾਮ ਰਸੀਏ ਸੰਤ ਜਨ ਰੁਝੇ ਰਹਿੰਦੇ ਹਨ । ਏਥੇ ਅੰਮ੍ਰਿਤ ਕਥਾ ਕੀਰਤਨ ਤੋਂ ਛੁਟ ਹੋਰ ਕਥੋਲੀਆਂ ਕਥਾਵਾਂ ਪੈਣ ਪਵਾਉਣ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਬਸ, ਦਿਨਸ ਰਾਤ ਇਕੋ ਧੁਨੀ ਹੀ ਪੂਰੀ ਰਹਿੰਦੀ ਹੈ । ਏਹਨਾਂ ਧੁਨ-ਪੂਰਨੀ-ਰੰਗਾਂ ਵਿਚ ਹੀ ਸਦਾ ਹਰਿ ਕੇ ਸੰਤ ਜਨ ਸੰਧੂਰਤ ਰਹਿੰਦੇ ਹਨ।

ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ ॥੧੨॥

ਰਾਮਕਲੀ ਕੀ ਵਾਰ ਮ: ੫, ਪੰਨਾ ੯੬੩

ਸੱਚੇ ਨਾਮ ਦੀ, ਵਾਹਿਗੁਰੂ ਨਾਮ ਦੀ ਵਡਿਆਈ ਸੁਣਨਾ ਸੁਣਾਵਣਾ ਹੀ ਸੱਚੀ ਜੀਵਨ-ਜੀਵਨੀ ਹੈ । ਸਰਪਰ ਜੀਵਨੀ ਦਾਤਿ ਹੀ ਸੱਚੇ ਨਾਮ ਦੀ ਵਡਿਆਈ ਰੂਪੀ ਕਥਾ ਨਿਬਾਤ ਹੈ । ਗੁਰਬਾਣੀ ਤੋਂ ਬਿਨਾਂ ਸੱਚੇ ਨਾਮ ਦੀ ਵਡਿਆਈ ਹੋਰ ਕੋਈ ਨਹੀਂ । ਗੁਰਬਾਣੀ ਰੂਪੀ ਸਿਫ਼ਤਿ ਸਾਲਾਹ ਹੀ ਸੱਚੇ ਨਾਮ ਦੀ ਵਡਿਆਈ ਹੈ ਅਤੇ ਸੱਚੀ ਅਕੱਥ ਕਥਾ ਹੈ।

ਨਿਕਟਿ ਵਸੈ ਦੇਖੈ ਸਭੁ ਸੋਈ॥ ਗੁਰਮੁਖਿ ਵਿਰਲਾ ਬੂਝੈ ਕੋਈ ॥

ਵਿਣੁ ਭੈ ਪਇਐ ਭਗਤਿ ਨ ਹੋਈ ॥ ਸਬਦਿ ਰਤੇ ਸਦਾ ਸੁਖੁ ਹੋਈ ॥੧॥

ਐਸਾ ਗਿਆਨੁ ਪਦਾਰਥੁ ਨਾਮੁ ॥

ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ॥

ਗਿਆਨੁ ਗਿਆਨੁ ਕਥੈ ਸਭੁ ਕੋਈ ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥੨॥

ਵਾਹਿਗੁਰੂ ਸਭ ਦੇ ਨੇੜੇ (ਨਿਕਟ) ਵਸਦ ਹੈ ਅਤੇ ਸਭ ਦਾ ਸਾਖੀ ਹੈ ਅਤੇ ਸਭ ਨੂੰ ਦੇਖਦਾ ਹੈ । ਸਭਸ ਦੇ ਕਰਤੁਤੀ ਕੰਮਾਂ, ਅੰਦਰਲੇ ਬਾਹਰਲੇ ਫੁਰਨਿਆਂ ਕਫੁਰਨਿਆਂ ਦਾ ਸਾਖੀ ਹੈ । ਪਰ ਇਸ ਭੇਦ ਨੂੰ ਕੋਈ ਵਿਰਲਾ ਗੁਰਮੁਖ ਜਨ ਹੀ ਨਿਸਚੇ ਕਰਕੇ ਬੁਝਦਾ ਹੈ । ਜਿਸ ਨੂੰ ਇਹ ਬੂਝਿ-ਆਈ ਹੈ, ਉਸੇ ਦੀ ਭੋ-ਭਾਵਨੀ ਵਾਲੀ ਸ਼ਰਧਾ ਵਧੀ ਹੈ। ਹਿਰਦੇ ਅੰਦਰਿ ਭੈ-ਭਾਵਨੀ (ਸ਼ਰਧਾ) ਆਏ ਬਿਨਾਂ ਵਾਹਿਗੁਰੂ ਦੀ ਸੱਚੀ ਭਗਤੀ ਨਹੀਂ ਹੋ ਸਕਦੀ । ਇਹ ਭੈ-ਭਾਵਨੀ ਵਾਲੀ ਸ਼ਰਧਾ ਦਾ ਸੱਚਾ ਸੁਖੁ ਸਚੀ ਭਗਤੀ ਕਰਨ ਕਰਕੇ ਹੁੰਦਾ ਹੈ । ਪ੍ਰੰਤੂ ਗੁਰ- ਸ਼ਬਦ ਗੁਰਮੰਤ੍ਰ ਗੁਰਮਤਿ ਨਾਮ ਅਭਿਆਸ ਕਮਾਈ ਦੇ ਰਸ ਵਿਚਿ ਰਤੇ ਬਿਨਾਂ ਭਗਤੀ ਨਹੀਂ ਹੋ ਸਕਦੀ । ਗੁਰ-ਸ਼ਬਦ ਵਿਖੇ ਰਤਿਆਂ ਹੀ ਸੱਚਾ ਆਤਮ-ਸੁਖ

85 / 170
Previous
Next