Back ArrowLogo
Info
Profile
ਨਸੀਬ ਹੁੰਦਾ ਹੈ। ਗੁਰਮਤਿ ਨਾਮ (ਵਾਹਿਗੁਰੂ) ਹੀ ਸੱਚਾ ਗਿਆਨ ਪਦਾਰਥੁ ਹੈ ਤੇ ਐਸਾ ਗਿਆਨੁ ਪਦਾਰਥੁ ਹੈ ਕਿ ਗੁਰਮੁਖਾਂ ਦਾ ਮਨ ਹੀ ਇਸ ਨਾਮ-ਪਦਾਰਥ ਨੂੰ ਰੱਸ ਰੱਸ ਕੇ ਲਖਦਾ (ਪਾਉਂਦਾ) ਹੈ । ਅੰਤਰ ਆਤਮੇ ਨਾਮ ਪਦਾਰਥ ਵਸੇ ਰਸੇ ਬਿਨਾ ਕਿਸੇ ਨੇ ਭੀ ਤੱਤ ਗੁਰਮਤਿ ਗਿਆਨ ਦੀ ਸਾਰ ਨਹੀਂ ਜਾਤੀ (ਜਾਣੀ) । ਮਨਮੁਖ ਮਨ- ਮਤਸਰੀਏ ਪੁਰਸ਼ ਆਪੋ ਆਪਣੀ ਮਨਮਤਿ ਅਨੁਸਾਰ ਗਿਆਨੁ ਗਿਆਨੁ ਕਥਦੇ ਫਿਰਦੇ ਹਨ। ਇਸ ਫੋਕਟ ਗਿਆਨ ਕਥਨੀ ਮਨ-ਮਥਨੀ ਕਰਕੇ ਐਸੇ ਅਲਪਗ ਬੁਧੀਏ ਬੁੱਧੂ ਸਰਬੱਗ ਗੁਰਬਾਣੀ ਦੇ ਗੁਰਮਤਿ ਗਿਆਨ ਦੀ ਕਥਾ ਕਰਨ ਦੀ ਡੀਗ ਮਾਰਦੇ ਹਨ । ਬਸ, ਅਜਿਹੀ ਅਲਪੱਗ ਬੁਧਿ ਮਤੀਸਰੀ ਕਥਾ ਕੱਥ ਕੱਥ ਕੇ ਫੋਕੇ ਬਾਦ-ਬਿਬਾਦ ਵਿਚ ਹੀ ਪਏ ਰਹਿੰਦੇ ਹਨ ਤੇ ਦੁਖ ਪਾਉਂਦੇ ਹਨ ਅਤੇ ਆਪਣੇ ਆਤਮਾ ਨੂੰ ਭੀ ਦੁਖੀ ਕਰਦੇ ਹਨ । ਦੂਜਿਆਂ ਨੂੰ ਭੀ ਦੁਖ ਦਿੰਦੇ ਹਨ । ਸੱਚੇ ਗਿਆਨ ਦੇ ਕਿਵਾੜ ਓਹਨਾਂ ਦੇ ਖੁਲ੍ਹਦੇ ਹੀ ਨਹੀਂ । ਤਾਂ ਤੇ ਓਹਨਾਂ ਨੂੰ ਆਪਣੀ ਹੀ ਕਥਨੀ ਉਤੇ ਪ੍ਰਤੀਤ ਨਹੀਂ ਆਉਂਦੀ । ਆਪਣੀ ਕੀਤੀ ਹੋਈ ਨਿਜ ਕਥਾ ਤੇ ਖ਼ੁਦ ਹੀ ਨਹੀਂ ਪਤੀਜਦੇ । ਦੂਜਿਆਂ (ਸ੍ਰੋਤਿਆ) ਨੂੰ ਕਿਵੇਂ ਪ੍ਰਤੀਤ ਪਤੀਜਤਾ ਆਵੇ ? ਬਸ, ਦੇਈ ਧਿਰਾਂ ਹੀ ਸੱਚੇ ਆਤਮ-ਗਿਆਨ ਤੋਂ ਸੁੰਞੀਆਂ ਰਹਿੰਦੀਆਂ ਹਨ।

ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥

ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰਪਰਸਾਦੀ ਮੈ ਅਕਥੁ ਕਬਈਆ ॥੩॥੬॥

ਬਿਲਾਵਲੁ ਮ: ੪, ਪੰਨਾ ੮੩੪

ਇਸ ਗੁਰਵਾਕ ਦੀ ਦੂਸਰੀ ਪੰਗਤੀ ਵਿਖੇ 'ਅਕਥੁ ਕਥਈਆ' ਰੂਪੀ ਪੱਦ ਗੁਰਬਾਣੀ ਮਈ ਅਕੱਥ ਕਥਾ ਪ੍ਰਥਾਇ ਹੀ ਪ੍ਰਚਲਤ ਹੋਏ ਹਨ। ਗੁਰਬਾਣੀ ਰੂਪੀ ਅਕੱਥ ਕਥਾ ਜਿਸ ਗੁਰੂ ਨੇ ਅਮਰ ਅਟਾਰਿਆਂ ਤੋਂ ਉਤਾਰ ਲਿਆਂਦੀ ਅਤੇ ਇਸ ਮਾਤ ਲੋਕ ਵਿਖੇ ਲਿਆਣ ਕੇ ਇੰਨ ਬਿੰਨ ਹੀ ਅਉਤਾਰੀ, ਤਿਸ ਗੁਰੂ ਵਿਟਹੁੰ ਮਨ ਅਤੇ ਬੁੱਧੀ ਸਰਬੱਸ ਅਰਪਣ ਕਰ ਦੇਣੀ ਉਚਿਤ ਹੈ ਕਿਉਂਕਿ ਗੁਰੂ ਦੀ ਹੀ ਕਿਰਪਾ ਪ੍ਰਸਾਦ ਕਰਕੇ ਉਸ ਅਕੱਥ ਕਥਾ ਨੂੰ ਉਚਾਰਨ ਕਰਨ ਦਾ ਅਵਸਰ ਨਸੀਬ ਹੋਇਆ ਹੈ । ਜਿਹੜੇ ਗੁਰੂ ਕਰਤਾਰ ਦੇ ਅਪਣਾਏ ਹੋਏ ਤੇ ਗੁਰੂ ਨੂੰ ਭਾਏ ਹੋਏ ਗੁਰੂ ਦਰਗਹ ਪ੍ਰਵਾਨ ਹੋਏ ਹੋਏ, ਪੁੱਗ ਖਲੋਤੇ ਹੋਏ ਗੁਰਮੁਖਿ ਭਗਤ ਜਨਾਂ ਦੇ ਦਾਸਾਂ ਦੇ ਦਾਸ ਭੀ ਹੋਏ ਰਹੀਏ ਤਾਂ ਬੜੇ ਉਚੇ ਭਾਗ ਹਨ।

ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ॥

ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥

ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥

ਸਤਿਗੁਰੂ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ॥ ੧॥ ਰਹਾਉ ॥੯॥

ਬਿਲਾਵਲੁ ਮ: ੪, ਪੰਨਾ ੮੩੬

86 / 170
Previous
Next