Back ArrowLogo
Info
Profile
ਨਾਮ ਅਭਿਆਸ ਸੁਰਤੀ ਰੂਪੀ ਧੁਨੀ ਵਿਚ ਅਕਾਲ ਪੁਰਖ ਦਾ ਧਿਆਨ ਆਇ ਟਿਕਦਾ ਹੈ। ਇਸ ਧਿਆਨ ਦੁਆਰਾ ਹੀ ਧਿਆਨਾਕਾਰ ਹੋ ਕੇ ਨਿਰੰਕਾਰ ਦੀ ਤੱਤ ਲੱਖਤਾ ਨੂੰ ਲੱਖ ਲਈਦਾ ਹੈ । ਇਹ ਬ੍ਰਹਮ-ਗਿਆਨਤਾ ਵਾਲੀ ਬੂਝ ਕਿਸੇ ਵਿਰਲੇ ਵਡਭਾਗੇ ਜਨ ਨੂੰ ਹੀ ਪ੍ਰਾਪਤ ਹੁੰਦੀ ਹੈ ।

ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥

ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥

ਰਾਮ ਜਨ ਗੁਰਮਤਿ ਰਾਮੁ ਬੋਲਾਇ ॥

ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥

ਜੇ ਵਡਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥

ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥

ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ॥

ਜਿਉ ਜਿਉ ਰਾਮੁ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥

ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ॥

ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥

ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥

ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥

ਰਾਮਕਲੀ ਮਹਲਾ ੪, ਪੰਨਾ ੮੮੦-੮੧

ਵਾਹਿਗੁਰੂ ਨਾਮ ਦੇ ਰਸੀਆਂ, ਰਲਿਆਲੀਏ ਜਨਾਂ ਦਾ ਪਰਸਪਰ ਮਿਲ ਕੇ ਆਨੰਦ ਸਮਾਗਮੀ ਇਕੱਠ ਜਦ ਹੁੰਦਾ ਹੈ ਤਾਂ ਉਸ ਇਕੱਠ ਵਿਖੇ ਵਾਹਿਗੁਰੂ ਨਾਮ ਗੁਰਬਾਣੀ ਦੀ ਅਖੰਡ ਕੀਰਤਨ ਉਚਾਰਨੀ ਨਿਰਬਾਣ ਕਥਾ ਸ੍ਰਵਣਾਂ ਵਿਚ ਪੈਂਦੀ ਹੈ ਤਾਂ ਮਹਾਂ ਆਨੰਦ ਆਉਂਦਾ ਹੈ। ਇਸ ਪੰਗਤੀ ਦਾ ਭਾਵ ਦਸਦਾ ਹੈ ਕਿ ਗੁਰੂ ਘਰ ਅੰਦਰ ਕਿਸੀ ਇਕ ਇਕੱਲੇ ਕਥੋਗੜ ਗਿਆਨੀ ਦੀ ਫੋਕਟ ਕਥਾ ਨਹੀਂ ਸੁਣੀ ਜਾਂਦੀ, ਬਲਕਿ ਸਾਰਾ ਸਮਾਗਮ ਹੀ ਅਖੰਡ ਨਾਮ ਅਭਿਆਸੀਆਂ ਦੇ ਖੰਡ- ਖੜਕਸੀਆਂ ਦਾ ਸੰਗਮ ਹੀ ਰਲ ਮਿਲ ਕੇ ਪਰਸਪਰ ਇਹ ਆਨੰਦ ਮਈ ਕੀਰਤਨ ਕਥਾ ਕਰਦਾ ਸੁਣਦਾ ਹੈ, ਜਿਸ ਅਖੰਡ ਕੀਰਤਨੀ ਕਥਾ ਦੇ ਸੁਣਨ ਕਰਿ ਸੁਣਨ- ਹਾਰਿਆਂ ਸਰੋਤੇ ਜਨਾਂ ਦੀ ਦੁਰਮਤਿ ਮੈਲ ਸਭ ਨਿਕਲ ਜਾਂਦੀ ਹੈ । ਇਹ ਅਖੰਡ ਕੀਰਤਨ ਕਥਾ ਸਰੋਤਨੀ ਗੁਰਮਤਿ ਬੁਧਿ ਗੁਰੂ ਘਰ ਦੀ ਸਤਸੰਗਤਿ ਵਿਖੇ ਹੀ ਮਿਲ ਕੇ ਉਦੀਪਤ ਹੁੰਦੀ ਹੈ।

ਵਾਹਿਗੁਰੂ ਨਾਮ ਦੇ ਰਸੀਏ ਜਦੋਂ ਵਾਹਿਗੁਰੂ ਨਾਮ ਦੀ ਧੁਨੀ ਉਠਾਉ ਦੇ ਹਨ, ਉਸ ਉਤਮ ਧੁਨੀ ਨੂੰ ਜੋ ਜੋ ਸੁਣਦਾ ਹੈ ਅਤੇ ਧੁਨਦਾ (ਉਚਾਰਦਾ) ਹੈ ਸੋ

89 / 170
Previous
Next