ਉਹ ਤਿਹਾਂ ਗੁਣਾਂ ਤੋਂ ਨਿਰਾਲੀ ਤੁਰੀਆ ਗੁਣ ਵਾਲੀ ਰਹਿਤ ਰਹਿਣੀ ਹੈ। ਸਿੱਧ ਸਾਧਿਕ ਭੀ ਗੁਰਮੁਖਾਂ ਦੀ ਇਸ ਰਹਿਤ ਰਹਿਣੀ ਨੂੰ ਨਹੀਂ ਜਾਣ ਸਕਦੇ । ਇਹ ਅੰਮ੍ਰਿਤ ਨਾਮ ਰੂਪੀ ਰਤਨਾਂ ਦੀ ਕੋਠੜੀ ਕੇਵਲ ਸਤਿਗੁਰੁ ਨਾਨਕ ਦੇਵ ਜੀ ਦੇ ਖ਼ਜ਼ਾਨੇ ਵਿਚਿ ਹੀ ਸੰਪੂਰਨਤਾ ਸਹਿਤ ਭਰਪੂਰ ਹੈ । ਇਸ ਅੰਮ੍ਰਿਤ ਰਤਨ ਪਦਾਰਥ ਦਾ ਮੁਲ ਪਾਉਣ ਵਾਲਾ ਕੋਈ ਨਹੀਂ । ਇਹ ਅਮੁਲ ਰਤਨ ਪਦਾਰਥ ਹੈ। ਇਸ ਅਮੁਲ ਰਤਨ ਪਦਾਰਥ ਵਾਹਿਗੁਰੂ ਦੀ ਅਮੁਲ ਅਕੱਥ ਕਥਾ ਨੂੰ ਕਥਨ ਕਹਿਣਹਾਰਾ ਕੋਈ ਨਹੀਂ, ਨਾ ਕੋਈ ਕਥਨ ਕਹਿਣ ਦੇ ਜੋਗ ਹੀ ਹੈ, ਬਿਨਾਂ ਗੁਰਮੁਖਿ ਸਿੱਖਾਂ ਦੇ । ਇਹ ਅਚਰਜ ਭੇਦ ਕੁਛ ਕਹਿਆ ਹੀ ਨਹੀਂ ਜਾ ਸਕਦਾ । ਇਹ ਅਕੱਥ ਕਥਾ ਰੂਪੀ ਅੰਮ੍ਰਿਤ ਨਾਮ ਪਦਾਰਥ ਵਾਲੀ ਵਸਤੂ ਅਗਮ ਅਗੋਚਰ ਥਾਵਾਂ ਦੀ ਵਸਤੂ ਹੈ। ਧੁਰ ਦਰਗਾਹੀ ਅਮਰਾਪੁਰੀ ਤੋਂ ਆਈ ਹੋਈ ਹੈ । ਸਤਿਗੁਰਾਂ ਨੇ ਹੀ ਲਿਆਂਦੀ ਹੈ । ਸਤਿਗੁਰੂ ਨਾਨਕ ਦੇਵ ਜੀ ਨੂੰ ਹੀ ਲਿਆਵਣੀ ਨਸੀਬ ਹੋਈ ਹੈ। ਇਸ ਅਗਮ ਅਗੋਚਰ ਥਾਵਾਂ ਵਾਲੀ ਅਕੱਥ ਕਥਾ ਵਾਲੀ ਵਸਤੂ ਅੰਮ੍ਰਿਤ ਨਾਮ ਪਦਾਰਥ ਵਾਲੀ ਅਗਮਪੁਰੇ ਤੋਂ ਲਿਆਵਣ ਦੀ ਸਮਰੱਥਾ ਕੇਵਲ ਗੁਰੂ ਜੋਤੀਸ਼ ਗੁਰੂ ਜਾਮਿਆਂ ਨੂੰ ਹੀ ਪ੍ਰਾਪਤ ਹੋਈ, ਜੋ ਗੁਰੂ ਨਾਨਕ ਰੂਪ ਵਿਚਿ ਕਲਜੁਗ ਵਿਖੇ ਪਰਗਟ ਹੋਏ । ਹੋਰ ਕੋਈ ਭੀ ਪੀਰ, ਪੈਗੰਬਰ, ਸਾਲਿਕ, ਸਿੱਧ, ਔਲੀਆ, ਅਵਤਾਰ ਇਸ ਅਮੋਲਕ ਵਸਤੂ ਦੀ ਕਦਰ ਪਾਉਣ ਜੋਗਾ ਹੀ ਨਹੀਂ ਸੀ । ਇਸ ਨੂੰ ਕਹਿ ਕੇ ਤਾਂ ਕੋਈ ਕੀ ਸੁਣਾ ਸਕਦਾ ਹੈ ? 'ਕਥਨ ਕਹਣ ਕਉ ਸੋਝੀ ਨਾਹੀ' ਅਧ-ਪੰਗਤੀ ਦੇ ਭਾਵ ਅਨੁਸਾਰ ਕਿਸੇ ਨੂੰ ਭੀ ਇਸ ਅਮਰ ਕਥਾ ਦੇ ਕਥਨ ਕਹਿਣ ਦੀ ਸੂਝ ਬੂਝ ਹੀ ਨਹੀਂ । ਤਿਸੇ ਨੂੰ ਹੀ ਇਹ ਕਹਿਣੀ ਕਥਨੀ ਬਣਿ ਆਉਂਦੀ ਹੈ, ਜਿਸ ਨੇ ਇਸ ਅਕੱਥ ਕਥਾ ਦੀ ਗਤਿ ਮਿਤਿ ਆਪ ਪੇਖੀ ਪਰਖੀ ਹੈ । ਜਾਂ ਇਸ ਕਥਾ ਨੂੰ ਸੋਈ ਜਾਣੇ ਜੋ ਇਸ ਕਥਾ ਦੇ ਕਰਨਹਾਰਾ ਹੈ। ਉਹ ਸਤਿਗੁਰ ਸੱਚਾ ਪਾਤਸ਼ਾਹ ਆਪਿ ਹੈ । ਜਿਸ ਨੂੰ ਸਤਿਗੁਰੂ ਆਪਿ ਤੁਠ ਕੇ ਇਸ ਅਕੱਥ ਕਥਾ ਦਾ ਭੇਦ ਜਾਣਾਇ ਦੇਵੇ, ਨਹੀਂ ਤਾਂ ਕੀਤਾ ਹੋਇਆ ਅਲਪੱਗ ਜੰਤੂ ਕੌਣ ਵਿਚਾਰਾ ਹੈ ਜੋ ਆਪੋਂ ਇਸ ਕਥਾ ਨੂੰ ਕਹਿ ਕੱਥ ਸਕੇ । ਵਾਹਿਗੁਰੂ ਗੁਰੂ ਕਰਤਾਰ ਇਸ ਅਕੱਥ ਕਥਾ ਰੂਪੀ ਭੰਡਾਰੇ ਦਾ ਖੁਦ ਭੰਡਾਰੀ ਹੈ । ਉਹ ਆਪਣੀ ਕਥੀ ਹੋਈ ਕਥਾ ਦੀ ਗਤਿ ਮਿਤਿ ਆਪ ਹੀ ਜਾਣ ਸਕਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ ।
ਜਿਨ੍ਹਾਂ ਨੇ ਇਸ ਅੰਮ੍ਰਿਤ ਕਥਾ ਦਾ ਅੰਮ੍ਰਿਤ ਰਸ ਚਖਿਆ ਹੈ ਓਹ ਰਸ ਚਖ ਚਖ ਕੇ ਤ੍ਰਿਪਤਿ ਹੋਇ ਗਏ ਹਨ, ਗਟਾਕ ਰਸ ਪੀ ਪੀ ਕੇ ਅਘਾ ਗਏ ਹਨ, ਓਹ ਬੋਲਣ ਕੁਅਣ ਜੋਗੇ ਰਹੇ ਹੀ ਨਹੀਂ । ਬੋਲਣ ਤਾਂ ਕੀ ਬੋਲਣ ? ਕੁਅਣ ਤਾ ਕੀ ਕੁਅਣ ? ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਤਿਨ੍ਹਾਂ ਦੀ ਡੰਝ ਸਭ ਮਿਟ ਗਈ ਹੈ, ਸਤਿਗੁਰੂ ਦੀ ਸ਼ਰਨਾਈ ਆਇਆ । ਗੁਰੂ ਦੀ ਸਰਨਾਈ ਆ ਕੇ, ਗੁਰੂ ਦੇ ਅੰਮ੍ਰਿਤ-