Back ArrowLogo
Info
Profile
ਫਿਤਰਤ ਦੇ ਹੈਵਾਨ-ਇਨਸਾਨੀ ਕਾਂਬਿਆਂ ਦੇ ਰੰਗ ਨੂੰ ਆਪਣੇ ਅੰਦਰ ਭਰ ਭਰ ਬਾਹਰ ਕੱਢਣਾ ਤੇ ਇਉਂ ਅਪਣੇ ਜਿਹੇ ਹੈਵਾਨਾਂ ਦੇ ਭਾਵਾਂ ਦਾ ਜਾਣੂ ਹੋਣਾ ਬਸ ਇਕ ਸੁਰਖਾਬ ਦਾ ਪਰ, ਇਹ ਲੋਕ ਆਪਣੀ ਪਗੜ ਵਿੱਚ ਲਗਾ ਸਮਝਦੇ ਹਨ ਕਿ ਇਕ ਸੀਮਾ ਹੋ ਗਈ। ਕੀ ਇਸ ਹੈਵਾਨ ਥੀਂ ਅਸੀਂ ਅੱਕ ਥੱਕ ਨਹੀਂ ਗਏ ? ਕੀ ਅੱਜ ਤਕ ਦੀਆਂ ਕਰਤੂਤਾਂ ਇਹਦੇ ਇਤਿਹਾਸ ਵਿੱਚ ਸਾਰੀਆਂ ਫਾਸ਼ ਨਹੀਂ ਹੋਗੀਆਂ? ਕੀ ਇਹ ਨਿਰੀ ਮਿੱਟੀ ਦੀ ਟੋਕਰੀ ਤੇ ਨਿਰਾ ਪੁਰਾ ਹੈਵਾਨ ਥੀਂ ਵਧ ਹੋਰ ਕੁਛ ਬਿਨਾ ਵਾਹਿਗੁਰੂ ਦੀ ਬਖਸ਼ਸ਼ ਦੇ ਕਦੀ ਹੋ ਸਕਦਾ ਹੈ ? ਅਸੀ ਤਾਂ ਇਸ ਹੈਵਾਨ ਨੂੰ ਧਰਤ ਉੱਤੇ ਛੱਡ ਕੇ, ਜਰਾ ਉੱਤੇ ਹਵਾ ਵਿੱਚ ਚੜ੍ਹ ਕੇ ਦੇਵਤਾ ਮੰਡਲ ਦੇ ਅੰਦਰਲੇ ਦਿਲਾਂ ਦੀ ਖਬਰ ਲੋਚਦੇ ਹਾਂ । ਸਾਨੂੰ ਹੈਵਾਨ-ਫਿਤਰਤ ਦੇ ਅੰਦਰਲੇ ਭੇਤਾਂ ਨੂੰ ਜਾਣਨ ਦੀ ਬਾਹਲੀ ਲੋੜ ਨਹੀਂ। ਆਦਮੀ ਦਾ ਪੜ੍ਹਨ ਦਾ ਸਭ ਥੀਂ ਵੱਡਾ ਵਿਸ਼ਾ ਜੇਹੜਾ ਕਿਹਾ ਜਾਂਦਾ ਹੈ ਆਦਮੀ ਹੈ, ਉਹ ਆਦਮੀ ਹੈਵਾਨ ਨਹੀਂ ਉਹ "ਆਪੇ ਦਿਓ" ਬੰਦਾ ਹੈ। ਜੇ ਇਸ ਭੇਤ ਨੂੰ ਹੈਵਾਨ-ਆਦਮੀ ਕਰਕੇ ਸਮਝਿਆ ਜਾਂਦਾ ਹੈ ਤਦ ਗਲਤ ਹੈ, ਉਹ ਰਸ-ਆਦਮੀ ਹੈ, ਉਹ ਰੱਬ-ਰੂਪ ਹੈ, ਸਭ ਥਾਂ ਵੱਡਾ ਵਿਸ਼ਾ ਸਾਡੇ ਪੜ੍ਹਨ ਯੋਗ ਰੱਬ ਹੈ। ਕਵਿਤਾ ਅਰਥਾਤ ਕਵੀ-ਚਿਤ ਦੀ ਨਿਸ਼ਚਲ ਅਵਸਥਾ ਰੱਬ-ਰੂਪ ਅੱਗੇ ਵਿਛਿਆ ਸ਼ੀਸ਼ਾ ਹੈ, ਓਸ ਉੱਪਰ ਇਸ ਹੈਵਾਨੀ ਦੁਨੀਆਂ ਵਿੱਚੋਂ, ਨਿਰੇ ਤੇ ਨਿਰੋਲ ਰੱਬ ਕਿਣਕੇ ਨਿਖਾਰ ਕੇ ਅੰਦਰ ਲਏ ਜਾਂਦੇ ਹਨ । ਓਥੇ ਸਫਟਕ ਮਣੀ ਵਾਲੀ ਪਾਰਦਰਸ਼ਤਾ ਹੈ । ਸਥੂਲ ਮਾਯਾਵੀ ਜਗਤ ਦੀ ਮੈਲ ਓਥੇ ਰਹਿ ਨਹੀਂ ਸੱਕਦੀ, ਸੁਹਣਾ ਕਵੀ-ਚਿਤ ਸ਼ੈਕਸਪੀਅਰ ਵਾਂਗੂ ਲੇਡੀ ਮੈਕਬਥਾਂ ਦੇ ਹੈਵਾਨੀਅਤ ਨਾਲ ਰਗੜ ਖਾਣ ਦੇ ਆਪਣੀ ਉਚਾਈ ਕਰਕੇ ਅਸਮਰੱਥ ਹੁੰਦਾ ਹੈ । ਕਵੀ-ਚਿਤ ਓਸ ਗੰਦ ਵਿੱਚ ਜਾ ਕੇ ਬਦਬੋ ਨਾਲ ਮਰਣ ਤਕ ਪਹੁੰਚਦਾ ਹੈ। ਮੰਨਿਆ, ਕਿ ਸ਼ੈਕਸਪੀਅਰ ਨੂੰ ਪੜ੍ਹ ਕੇ ਹੈਵਾਨੀ ਇਨਸਾਨ ਨਾਲ ਤੇ ਦੁਨੀਆਂ ਦੀਆਂ ਅਕਲਾਂ ਸ਼ਕਲਾਂ, ਨਕਲਾਂ, ਚੰਗਿਆਈਆਂ, ਬੁਰਿਆਈਆਂ ਨਾਲ ਬੜੀ ਵਾਕਫੀਅਤ ਹੋ ਜਾਂਦੀ ਹੈ, ਪਰ ਅਸੀ ਤਾਂ ਦੁਨੀਆਂ ਦਾਰਾਂ ਦੀ ਹੈਵਾਨੀ-ਅਕਲ ਤੇ ਹੈਵਾਨੀ ਕਰਤੂਤਾਂ, ਖਿਆਲਾਂ, ਵਲਵਲਿਆਂ ਥੀਂ ਅੱਕੇ ਹੋਏ ਹੋਏ ਅਸੀ ਓਹ ਇਲਮ ਨਹੀਂ ਲੋਚਦੇ, ਜਿਹੜਾ ਸ਼ੈਕਸਪੀਅਰ ਆਦਿ ਸਾਨੂੰ ਮੱਲੋਮਲੀ ਵੀ ਸਾਡੇ ਅੰਦਰ ਵਾੜਦੇ ਹੋਣ। ਕਵੀ ਓਹ ਇਸ ਅੰਸ ਵਿਚ ਕਹੇ ਜਾ ਸਕਦੇ ਹਨ, ਕਿ ਜਿਸ ਤਰਾਂ ਕਵੀ ਦਾ ਚਿੱਤ ਰੱਬੀ ਵਲਵਲਿਆਂ ਤੇ ਝਾਵੇਲਿਆਂ ਨੂੰ ਆਪਣੇ ਅੰਦਰ ਸਿੰਜਰ ਸਿੰਜਰ ਨਵੀਂ ਤਰਾਂ ਮੁੜ ਉਨਾਂ ਬੀਆਂ ਦਾ ਉਪਜਾਉ ਹੁੰਦਾ ਹੈ, ਇਉਂ ਹੀ ਸ਼ੈਕਸਪੀਅਰ ਤੇ ਕਾਲੀਦਾਸ ਆਦਿ ਦਾ ਚਿੱਤ ਹੈਵਾਨ ਆਦਮੀ ਤੇ ਹੈਵਾਨ ਕੁਦਰਤ ਦੇ ਸਾਏ ਆਪਣੇ ਅੰਦਰ ਲੈਕੇ ਵੇਹਲੀਆਂ ਘਾੜਾਂ ਕਰ ਬਾਹਰ ਲੈ ਆਂਦੇ ਹਨ।ਇਹ ਕਵੀ ਦੁਨੀਆਂ ਦੀ ਇਕ ਨਈ ਅਰ ਆਪਣੇ ਚਿੱਤ ਉਪਜੀ ਦੁਨੀਆਂ ਦੀ ਤਸਵੀਰਾਂ ਖਿੱਚ ਖਿੱਚ ਸਾਮਣੇ ਰੱਖਦੇ ਹਨ, ਪਰ ਜਿਸ ਕਵੀ-ਚਿਤ ਦਾ ਅਸੀਂ ਜ਼ਿਕਰ ਕਰਦੇ ਹਾਂ, ਓਸ ਲਈ ਜਿਵੇਂ ਹੈਵਾਨ ਆਦਮੀ ਦੇ ਰੂਪ ਰੰਗ ਤੇ ਹੈਵਾਨ ਕੁਦਰਤ ਦੇ ਰੂਪ ਰੰਗ ਇਕ ਉਪਜਾਊ ਰਸ ਕਿਰਤ ਦੀ ਸਾਮੱਗਰੀ ਹਨ, ਤਿਵੇਂ ਹੀ ਇਨ੍ਹਾਂ ਕਵੀਆਂ ਦੇ ਚਲਿੱਤ੍ਰ ਭੀ ਰੂਪ ਰੰਗ ਆਦਿ ਲਾਏ ਮਾਯਾਵੀ ਸਾਮੱਗਰੀ ਹਨ। ਇਸ ਸਾਮੱਗਰੀ ਵਿੱਚੋਂ ਕਵੀ-ਚਿੱਤ ਰੱਬੀ ਸੁਹਣੱਪ, ਰੱਬੀ ਦਿਲ ਦੇ ਗੁਣਾਂ ਦੇ ਹੀਰੇ ਪ੍ਰਮਾਣੂਆਂ ਨੂੰ ਆਪ-ਮੁਹਾਰਾ ਅਲੱਗ ਕਰਕੇ ਆਪਣੇ ਅਕਹਿ ਰਸ ਦੀ ਕਰਤਾਰਤਾ ਨੂੰ ਸਿੱਧ ਕਰਦਾ ਹੈ, ਪਰ ਕਵੀ-ਚਿੱਤ ਸਦਾ ਰੱਬੀ-ਚਿੱਤ ਦੇ ਅੰਦਰ ਦੀ ਹਿਲਜੁਲ ਨਾਲ ਇਕ ਸੁਰ ਹੁੰਦਾ ਹੈ ਤੇ ਸ਼ੈਕਸਪੀਅਰ ਕਾਲੀਦਾਸ ਆਦਿ ਹੈਵਾਨ ਮੰਡਲ ਦੇ ਅੰਦਰ ਦੀ ਹਿਲਜੁਲ ਨਾਲ ਇਕ ਸੁਰ ਹੁੰਦੇ ਹਨ, ਚਿੱਤ ਦੇ ਸ਼ੀਸ਼ੇ ਸ਼ੀਸ਼ੇ ਵਿੱਚ ਫਰਕ ਹੈ ॥

ਜਿੱਥੇ ਸ਼ੈਕਸਪੀਅਰ ਆਦਿ ਆਪਣੇ ਚੁਗਿਰਦੇ ਦੀ ਜੀਵਨ ਹਿਲਜੁਲ ਦੇ ਅਸਰਾਂ ਹੇਠ ਆਂਦੇ ਹਨ, ਓਸ ਥੀਂ ਉਲਟ ਕਵੀ ਆਪਣੇ ਚੌਗਿਰਦੇ ਦੇ ਅਸਰਾਂ ਥੀਂ ਆਜ਼ਾਦ ਤਬੀਅਤ ਹੁੰਦਾ ਹੈ। ਸੋਨੇ ਦੀ ਡਲੀ ਚਾਹੇ ਠੋਸ ਚਾਹੇ ਪਿਆਲੀ ਹੋਵੇ, ਚਾਹੇ ਚਿੱਕੜ ਵਿੱਚ ਹੋਵੇ, ਚਾਹੇ ਰਾਜ ਸਿੰਘਾਸਣਾਂ ਤੇ ਆਪਣੇ ਅੰਦਰ ਕਦੀ ਮੈਲ ਵੜਨ ਨਹੀਂ ਦਿੰਦੀ,

22 / 100
Previous
Next