Back ArrowLogo
Info
Profile
ਤੇ ਅਸੀ ਅਜੰਤਾਂ ਦੀਆਂ ਮੁਸੀਆਂ ਦੀਵਾਰਾਂ ਵਿੱਚ ਇਕ ਗੁਜਰ ਗਈ ਸ਼ਾਨ ਨੂੰ ਟੋਲਦੇ ਹਾਂ ਯਾ ਇਲੋਰਾ ਦੇ ਦੁਖਿਤ ਬੁੱਤਾਂ ਵਿੱਚ, ਯਾ ਪਹਾੜਾਂ ਵਿੱਚ ਉੱਕਰੇ ਔੜੀਸਾ ਦੇ ਚਿੱਤ੍ਰਾਂ ਦੀਆਂ ਚੁੱਪ ਆਹਾਂ ਵਿੱਚ, ਤੇ ਯਾ ਹਵਸ ਨਾਲ ਅਸੀ ਪੁਰਾਣੇ ਆਰਟ ਨੂੰ ਹਿੰਦੁਸਤਾਨ ਦੇ ਇਕ ਸੋਹਣੇ ਘਰੋਗੀ ਜੀਵਨ ਵਿੱਚ ਚਮਕਦੇ ਬਰਤਨਾਂ ਦੇ ਰੂਪਾਂ ਵਿੱਚ ਜਿਨ੍ਹਾਂ ਵਿੱਚ ਸੁਹੱਪਣ ਉਦਾਸੀਨ ਵੈਰਾਗੀ ਹੋਕੇ ਮਜ਼੍ਹਬ ਨਾਲ ਆਲਿੰਗਣ ਕਰ ਰਹੀ ਹੈ, ਵੇਖਦੇ ਹਾਂ ॥

ਕੁਛ ਬਾਕੀ ਨਹੀਂ ਰਿਹਾ। ਬ੍ਰਾਹਮਣਾਂ ਨੇ ਅੰਦਰੋਂ ਧਿੱਕਾ ਦਿੱਤਾ ਤੇ ਬਾਹਰ ਵੀ ਆਏ ਵੰਡਾਲਾਂ ਨੇ ਸਾਨੂੰ ਬਾਹਰੋਂ ਮਾਰਿਆ, ਇਸ ਪਛੋਕੜ ਨੂੰ ਕਾਇਮ ਕਰਦੇ ਹੋਏ ਏਸ਼ੀਆ ਦੇ ਆਰਟ ਨੂੰ ਉਕਾਕੁਰਾ ਸੋਹਣੇ ਅੱਖਰਾਂ ਵਿੱਚ ਇਉਂ ਦੱਸਦਾ ਹੈ:-

"ਆਰਟ ਇਉਂ ਮਜ਼੍ਹਬ ਦਾ ਇਕ ਘੜੀ ਦੀ ਘੜੀ ਦਾ ਸਾਹ ਲੈਣਾ ਹੈ, ਯਾ ਉਹ ਖਿਣ ਹੈ ਜਿਸ ਵਿੱਚ ਪ੍ਰੀਤ ਅੱਧੀ ਬੇਹੋਸ਼ ਜਿਹੀ ਅਨੰਤ ਦੇ ਭਾਲ ਦੀ ਯਾਤ੍ਰਾ ਵਿੱਚ ਜਾਂਦੀ ਠਹਿਰ ਜਾਂਦੀ ਹੈ ਤੇ ਬੜੀ ਮਾਮਤਾ ਨਾਲ ਮੁਕ ਚੁੱਕੇ ਪਿੱਛੇ ਨੂੰ ਵੇਖਦੀ ਹੈ ਤੇ ਧੁੰਧਲੇ ਜਿਹੇ ਅਗੇ ਨੂੰ ਲੋਚਦੀ ਹੈ ਦਿੱਸਣ ਵਾਲੇ ਦਿਸਦੇ-ਕਿਸੇ ਅਣਖੁਲ੍ਹੇ ਜਿਹੇ ਰਾਜ਼ ਦੇ ਇਸ਼ਾਰੇ ਮਾਤ੍ਰ ਦਾ ਸੁਫਨਾ ਇਸ ਥੀਂ ਵਧ ਕੋਈ ਠੋਸ ਚੀਜ ਨਾਂਹ, ਪਰ ਰੂਹ ਦੇ ਹੋਣ ਦਾ ਪੂਰਾ ਇਸ਼ਾਰਾ, ਇਸ ਉੱਚੇ ਸੱਚ ਦੀ ਉੱਤਮਤਾ ਥੀਂ ਘਟ ਨਾਂਹ" ॥

ਫਿਰ ਆਪ ਜੋਸ਼ ਵਿੱਚ ਆਏ ਲਿਖਦੇ ਹਨ:-

"ਕੁਦਰਤ ਦੇ ਉਹ ਕਾਵਯ ਟੁਕੜੇ ਜਿਥੇ ਉਹ ਆਪਣਾ "ਆਤਮ-ਸੁਹਣੱ੫ ਰਾਗ ਗਾਂਦੀ ਹੈ, ਕਾਲੇ ਬੱਦਲ ਵਿਚ ਸੁਤੇ ਬਿਜਲੀ ਦੇ ਸ਼ਰਾਰੇ, ਦਿਉਦਾਰਾਂ ਤੇ ਚੀਲਾਂ ਦੇ ਜੰਗਲਾਂ ਦੀ ਬਲਵਾਨ ਚੁੱਪ, ਤਲਵਾਰ ਦੀ ਉਹ ਨਾਕੰਪਾਯਮਾਨ ਸਤੋਗੁਣਤਾ, ਕਾਲੇ ਪਏ ਪਾਣੀਆਂ ਵਿੱਚ ਉੱਠਦੇ ਕੰਵਲ ਫੁਲ ਦੀ ਉਹ ਪ੍ਰਿਭ ਜੋਤ ਪਵਿਤ੍ਰਤਾ, ਉਹ ਪਦਮ ਦੇ ਫੁੱਲਾਂ ਦਾ ਤਾਰਿਆਂ ਵਾਲਾ ਸ੍ਵਾਸ, ਕੰਵਾਰੀ ਕੰਨਯਾ ਦੇ ਕੰਵਾਰੀ ਪੋਸ਼ਾਕਾਂ ਉੱਪਰ ਉਹ ਪੁੰਨਯ ਪਿੱਛੇ ਜਾਣ ਦੇਣ ਵਾਲੀ ਬਹਾਦੁਰੀ ਦੇ ਬੇਗੁਨਾਹ ਖੂਨ ਦੇ ਦਾਗ, ਵੀਰ ਵਰਿਯਾਮ ਪੁਰਸ਼ ਦੇ ਆਪਣੀ ਬੁੱਢੀ ਉਮਰ ਵਿੱਚ ਕੇਰੇ ਅੱਬਰੂ, ਜੰਗ ਦੇ ਮਿਲਵੇਂ ਦਰਦ ਤੇ ਡਰ, ਕਿਸੀ ਵੱਡੀ ਸ਼ਾਨ ਦੀ ਢਹਣ ਵੇਲੇ ਦੀ ਫਿਕੀ ਪੈਂਦੀ ਰੋਸ਼ਨੀ-ਇਹ ਸਭ ਆਰਟਿਸਟ ਦੀ ਸੁਰਤਿ ਦੀ ਚਿੰਨ੍ਹ ਤੇ ਅੰਦਾਜ਼ ਹਨ, ਜਿਨ੍ਹਾਂ ਵਿਚ ਰਸਿਕ ਕਰਤਾਰ ਦੀ ਸੁਰਤਿ ਪਹਿਲਾਂ ਚੁੱਭੀ ਮਾਰ ਕੇ ਫਿਰ ਉੱਪਰ ਆਉਂਦੀ ਹੈ ਤੇ ਆਪਣੇ ਦਰਸ਼ਨ ਕਰਾਣ ਵਾਲੇ ਹੱਥਾਂ ਨਾਲ ਉਸ ਪਰਦੇ ਨੂੰ ਪਰੇ ਕਰਦੀ ਹੈ, ਜਿਸ ਪਰਦੇ ਵਿੱਚ ਜਗਤ ਦਾ ਰੂਹ ਛੁਪਿਆ ਹੋਇਆ ਹੈ"॥

39 / 100
Previous
Next