Back ArrowLogo
Info
Profile

  1. ਵਤਨ ਦਾ ਪਿਆਰ

ਕਿਸੀ ਕਿਸਮ ਦਾ ਕੋਈ ਪਿਆਰ ਜੀਵਨ ਦਾ ਸਥਾਈ ਭਾਵ ਨਹੀਂ ਹੋ ਸਕਦਾ, ਜਦ ਤਕ ਆਦਮੀ ਜੀਵਨ ਦੀਆਂ ਡੂੰਘੀਆਂ ਤੈਹਾਂ ਦਾ ਨਿਵਾਸੀ ਨਾ ਹੋਵੇ। ਸਿਤਹ ਉੱਪਰ ਹਾਸਾ ਖੇਡਾਂ ਕਰਨ ਵਾਲੇ ਤੇ ਪਸ਼ੂਆਂ ਵਾਂਗ ਆਪਣਾ ਜੀਵਨ ਆਪਣੀ ਪੇਟ ਪੂਜਾ ਤੇ ਆਪਣੇ ਸਵਾਦ ਖਾਤਰ ਦੂਜਿਆਂ ਨੂੰ ਤੰਗ ਕਰਣ ਵਾਲੇ ਸਤਾਨ ਵਾਲੇ ਤਾਂ ਉਸ ਮਰਮੀ ਦਰਦ ਦਾ ਜਿਹੜਾ ਜੀਵਨ ਦੀ ਸਭ ਥੀਂ ਡੂੰਘੀ ਤੈਹ ਵਿਚ ਹੈ, ਹਾਂ ਉਸ ਜੀ-ਪੀੜਾ ਦਾ ਸੁਖ ਲੈ ਨਹੀਂ ਸਕਦੇ। ਤੇ ਜਦ ਤਕ ਜੀਵਨ ਦੇ ਦਰਦ ਤਕ ਕੋਈ ਬੰਦਾ ਨਾ ਅੱਪੜੇ, ਉਹ ਕੋਈ ਆਦਰਸ਼ ਕਾਇਮ ਨਹੀਂ ਕਰ ਸੱਕਦਾ, ਨਾ ਆਪਣੇ ਅਮਲ ਸਿੱਧੇ ਕਰ ਸੱਕਦਾ ਹੈ, ਨਾ ਪਿਆਰ ਦੇ ਰਸ ਨੂੰ ਮਾਣ ਸੱਕਦਾ ਹੈ ॥

ਵਤਨ ਦੇ ਪਿਆਰ ਦਾ ਮੁੱਢ ਆਪਣੇ ਘਰ, ਮਾਂ, ਭੈਣ, ਤੇ ਆਪਣੇ ਬੱਚਿਆਂ ਦੀ ਮਾਂ ਦਾ ਗੂਹੜਾ, ਸਾਦਾ, ਪਰ ਅਸ-ਗਾਹ ਜਿਹਾ ਖਸਮਾਨਾ ਹੈ। ਇਸ ਮੁੰਢ ਥੀਂ ਵਤਨ ਦੇ ਪਿਆਰ ਦਾ ਬ੍ਰਿਛ ਉਪਜਦਾ ਹੈ, ਜੇ ਜੜ੍ਹ ਹੀ ਨਾ ਹੋਵੇ ਉਥੇ ਜਿੰਦਗੀ ਦਾ ਫੈਲਾਓ ਕਿਸ ਤਰਾਂ ਹੋ ਸਕਦਾ ਹੈ ? ਤੇ ਘਰ ਦਾ ਡੂੰਘਾ ਪਿਆਰ ਉਨ੍ਹਾਂ ਲੋਕਾਂ ਵਿੱਚ ਪੈ ਨਹੀਂ ਸੱਕਦਾ, ਜਿਨ੍ਹਾਂ ਨੇ ਇਹ ਵਿਦਯਾ ਪੜ੍ਹੀ ਹੋਵੇ, ਕਿ ਪੰਜ ਇੰਦ੍ਰੀਆਂ ਦਾ ਜੀਵਨ ਹੀ ਇਕ ਦੁੱਖ ਰੂਪ ਹੈ ਘਰ ਦਾ ਤਿਆਗ ਹੀ ਆਦ੍ਰਸ਼ ਹੈ ਤੇ ਇਸ ਦੁੱਖ ਦੀ ਨਿਵਿਰਤੀ ਵਿੱਚ ਹੀ ਕਲਿਆਣ ਹੈ। ਜਿਹੜੇ ਇਸ ਤਰਾਂ ਦੀ ਫਿਲਾਸਫੀ ਦੇ ਸਿਖਾਏ ਮਜ਼੍ਹਬ ਦੇ ਅੱਡੇ ਚੜ੍ਹੇ ਉਨ੍ਹਾਂ ਨੂੰ ਘਰ ਦਾ ਮੋਹ, ਬਾਲ ਬੱਚੇ ਦਾ ਪਿਆਰ, ਮਾਂ ਭੈਣ, ਇਸਤ੍ਰੀ ਦਾ ਸਤਕਾਰ ਪਾਪ ਜਿਹੇ ਭਾਸਦੇ ਹਨ, ਹਿੰਦੁਸਤਾਨ ਦੇ ਸੰਨਯਾਸੀ ਤੇ ਸਾਧ ਵੈਰਾਗਯ ਤਿਆਗ ਦੀ ਤਾਲੀਮ ਦਿੰਦੇ ਇਸਤ੍ਰੀ ਜਾਤੀ ਨੂੰ ਤ੍ਰਿਸਕਾਰ ਕਰਦੇ ਅਰ ਸਿਖਾਂਦੇ ਆਏ, ਇਥੋਂ ਤਕ ਇਹ ਨਫਰਤ ਫੈਲੀ, ਕਿ ਗੁਰੂ ਨਾਨਕ ਸਾਹਿਬ ਜੀ ਨੂੰ ਇਸਦੇ ਬਰਖਿਲਾਫ ਜੰਗ ਕਰਨਾ ਪਿਆ, ਸਾਹਿਬ ਫਰਮਾਂਦੇ ਹਨ:-

"ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥

ਭੰਡੁ ਮੁਆ ਭੰਡਿ ਭਾਲੀਐ ਭੰਡਿ ਹੋਵੈ ਬੰਧਾਨੁ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"॥

ਘਰ ਦਾ ਜੀਵਨ ਤੇ ਵਤਨ ਦਾ ਪਿਆਰ ਇਸ ਜਾਤੀ ਦੇ ਬੇਹਦ ਸਤਕਾਰ ਤੇ ਪਿਆਰ ਦੇ ਬਿਨਾ ਜੀਂਦਾ ਨਹੀਂ ਹੋ ਸਕਦਾ । ਜਦ ਤਕ ਮਾਂ ਭੈਣ ਤੇ ਇਸਤ੍ਰੀ ਤੇ ਉਨ੍ਹਾਂ ਦੇ ਰਚੇ ਘਰ ਦੀ ਜੀਵਨ ਦਾ ਤੀਬ੍ਰ ਪਿਆਰ ਨਾ ਹੋਵੇ, ਵਤਨ ਦਾ ਪਿਆਰ ਸਥਿਰ ਹੋ ਨਹੀਂ ਸਕਦਾ। ਇਕ ਪਾਸੇ ਤਾਂ ਜੰਗ ਜੱਦਲ, ਲਾਲਚ ਤੇ ਮੁਲਕਗੀਰੀ ਦੇ ਅਤਿਆਚਾਰ ਕਰਨ ਦੇ ਸ਼ੌਕ ਵਿੱਚ ਕੀਤੇ ਜਾਂਦੇ ਹਨ ।  

ਲੱਖਾਂ ਦੇ ਖੂਨ ਹੁੰਦੇ ਹਨ, ਜ਼ਾਲਮ ਜਰਵਾਣੇ ਜ਼ੁਲਮ ਤੇ ਜਬਰ ਕਰਦੇ ਹਨ, ਉਨ੍ਹਾਂ ਦਾ ਵੱਡਾ ਅਹੰਕਾਰ ਇੰਨਾ ਹੁੰਦਾ ਹੈ, ਕਿ ਅਨੇਕ ਪਾਪ ਕਰਕੇ ਵੀ ਅਨੇਕ ਜ਼ੁਲਮ ਕਰਦੇ ਵੀ ਨਹੀਂ ਥੱਕਦਾ, ਇਸ ਵਾਸਤੇ ਯਾ ਤਾਂ ਕੁਛ ਮਨੁੱਖ ਦੇ ਸਮੂਹ ਇਸ ਕਰਕੇ ਗੋਲ ਇਕੱਠੇ ਹੋ ਜਾਂਦੇ ਹਨ ਕਿ ਇਕੱਠੇ ਮਿਲਕੇ ਮਾਰੀਏ ਤੇ ਖਾਈਏ,ਇਹ ਤਾਂ ਬਘਿਆੜਾਂ ਦਾ ਗੋਲ ਹੋਯਾ ਉਨਾਂ ਦਾ ਆਪੇ ਵਿੱਚ ਇਕੱਠਾ ਹੋ ਜਾਣਾ ਇਕ ਹੈਵਾਨੀ ਪੇਸ਼ਾ ਹੋਯਾ।

40 / 100
Previous
Next