Back ArrowLogo
Info
Profile

ਪਤਝੜ

ਸਕੂਲ ਦੇ ਦਿਨਾਂ ਨੂੰ ਯਾਦ ਕਰੋ। ਜਦੋਂ ਤੁਸੀਂ ਦੋਸਤਾਂ ਦੀ ਟੋਲੀ ਨਾਲ ਸਾਈਕਲ ਭਜਾਈ ਸਕੂਲ ਨੂੰ ਜਾ ਰਹੇ ਹੁੰਦੇ ਸੀ, ਤਾਂ ਰਸਤੇ ਵਿੱਚ ਸੜਕਾਂ ਕਿਨਾਰੇ, ਸਰਕਾਰੀ ਦਫ਼ਤਰਾਂ ਦੇ ਬਾਹਰ, ਮੋਟੇ ਡੰਡੇ 'ਚ ਝਾੜੂ ਫਸਾ ਕੇ ਸਫ਼ਾਈ ਕਰਦੇ ਲੋਕ, ਤੁਹਾਨੂੰ ਲਗਭਗ ਰੋਜ਼ ਦਿਖਦੇ ਸੀ। ਉਹਨਾਂ ਦੇ ਝਾੜੂ ਦੀ ਕਰਰਰ-ਕਰਰਰ ਦੀ ਅਵਾਜ਼ ਇਸ ਵੇਲੇ ਤੁਹਾਡੇ ਦਿਮਾਗ਼ 'ਚ ਘੁੰਮ ਰਹੀ ਹੋਈ ਐ। ਕਈ ਵਾਰੀ ਉਹਨਾਂ ਦਾ ਮਾਰਿਆ ਇੱਕ ਹੂੰਝਾ ਤੁਹਾਡੀ ਸਾਰੀ ਤਿਆਰੀ, ਸਾਰੀ ਟੌਹਰ ਇੱਕੋ ਝਟਕੇ 'ਚ ਹੂੰਝ ਕੇ ਰੱਖ ਦਿੰਦਾ ਸੀ। ਇਸੇ ਤਰ੍ਹਾਂ ਸਫ਼ਾਈ ਕਰਮਚਾਰੀ ਸਾਨੂੰ ਸਾਡੇ ਸਕੂਲਾਂ 'ਚ ਵੀ ਮਿਲਦੇ ਸੀ। ਸੁਣਿਆ ਸੀ ਕਿ ਸਫ਼ਾਈ 'ਚ ਪਰਮਾਤਮਾ ਵਸਦਾ ਹੈ ਤੇ ਇਸ ਲਈ ਸਾਡੇ ਪੜ੍ਹਾਈ ਦੇ ਸਫ਼ਰ ਵਿੱਚ ਸਾਡੇ ਸਕੂਲਾਂ-ਕਾਲਜਾਂ ਦੇ ਸਫ਼ਾਈ ਕਰਮਚਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ।

ਹਾਲਾਂਕਿ, ਮੌਸਮਾਂ ਦਾ ਜੋ ਅਨੰਦ ਭਾਰਤ ਵਿੱਚ ਮਾਣਿਆ ਜਾ ਸਕਦਾ ਹੈ, ਉਹ ਦੁਨੀਆ ਦੇ ਸਾਰੇ ਮੁਲਕਾਂ ਵਿੱਚ ਮਾਨਣਾ ਸੰਭਵ ਨਹੀਂ। ਗਰਮੀ, ਸਰਦੀ, ਬਰਸਾਤ, ਪਤਝੜ ਇੱਥੇ ਹਰ ਕਿਸਮ ਦਾ ਮੌਸਮ ਦੇਖਣ ਨੂੰ ਮਿਲਦਾ ਹੈ ਤੇ ਸਾਡੇ ਵਿੱਚੋਂ ਹਰ ਕਿਸੇ ਨੂੰ ਵੱਖਰਾ ਮੌਸਮ ਪਸੰਦ ਹੋ ਸਕਦਾ ਹੈ, ਜਿਵੇਂ ਕਿਸੇ ਨੂੰ ਬਰਸਾਤ, ਕਿਸੇ ਨੂੰ ਸਰਦੀ ਤੇ ਕਿਸੇ ਨੂੰ ਗਰਮੀ। ਪਰ ਮੌਸਮਾਂ ਦਾ ਅਨੰਦ ਵੀ ਤਾਂ ਹੀ ਮਾਣਿਆ ਜਾ ਸਕਦਾ ਹੈ, ਜੇ ਸਮੇਂ ਸਿਰ ਤੇ ਲੋੜ ਅਨੁਸਾਰ ਸਫ਼ਾਈ ਵੀ ਹੁੰਦੀ ਰਹੇ। ਪਤਝੜ ਦੌਰਾਨ ਦਰਖ਼ਤਾਂ ਤੋਂ ਡਿੱਗਦੇ ਪੱਤੇ ਦੇਖਣਾ, ਮੇਰੀਆਂ ਮਨਪਸੰਦ ਚੀਜ਼ਾਂ ਵਿੱਚੋਂ ਇੱਕ ਹੈ। ਪੱਤੇ ਡਿੱਗਦੇ ਵੀ ਸੋਹਣੇ ਲੱਗਦੇ ਹਨ ਤੇ ਜ਼ਮੀਨ ਉੱਤੇ ਖਿੱਲਰੇ ਵੀ।

ਇੰਗਲੈਂਡ ਆਉਣ ਤੋਂ ਪਹਿਲਾਂ ਇੰਗਲੈਂਡ ਤੇ ਕੈਨੇਡਾ ਦੀਆਂ ਤਸਵੀਰਾਂ ਮੈਨੂੰ ਵੀ ਬਹੁਤ ਕਰੀਆਂ ਲੱਗਦੀਆਂ ਸੀ, ਜਿਹਨਾਂ ਵਿੱਚ ਪਤਝੜ ਮੌਕੇ ਦਰਖ਼ਤਾਂ ਹੇਠਾਂ ਤੇ ਸੜਕ ਕਿਨਾਰੇ ਪੋਤਰੇ ਪੋਤੇ ਬਹੁਤ ਸੋਹਣੇ ਲੱਗਦੇ ਹੁੰਦੇ ਸੀ। ਮੈਂ ਵੀ ਆਪਣੇ ਕੰਪਿਊਟਰ 'ਤੇ ਉਹ ਤਸਵੀਰਾਂ ਦੇ ਇਲਪੇਪਰ ਲਗਾਉਂਦਾ ਰਿਹਾ ਹਾਂ। ਪਰ ਹੁਣ ਇੰਗਲੈਂਡ ਰਹਿੰਦਾ ਹਾਂ ਤਾਂ ਇਸ ਗੱਲ ਦਾ ਵੀ ਹੋਗੀ ਤਰ੍ਹਾਂ ਪਤਾ ਹੈ ਕਿ ਤਸਵੀਰਾਂ ਵਿੱਚ ਸੌਂਹਣੇ ਦਿਖਾਈ ਦਿੰਦੇ ਪੱਤੇ, ਕਲਿੱਕ ਕਰਨ ਤੱਕ ਹੀ ਮੋਹਣੇ ਰਹਿੰਦੇ ਹਨ।

ਜੇ ਤੁਸੀਂ ਸਫ਼ਾਈ ਨਾ ਕਰੋ, ਪੱਤਿਆਂ ਨੂੰ ਉੱਥੇ ਹੀ ਪਏ ਰਹਿਣ ਦਵੇਂ ਤੇ ਮੀਂਹ ਪੈ ਜਾਵੇ, ਤਾਂ ਚਿੱਕੜ ਨਾਲ ਭਰੇ ਉਹਨਾਂ ਹੀ ਪੱਤਿਆਂ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਹੈ। ਇਹ ਐਨਾ ਭੈੜਾ ਗਾਰਾ ਬਣ ਜਾਂਦਾ ਹੈ ਕਿ ਇਸ ਨਾਲੋਂ ਪਿੰਡ ਦੇ ਕੱਚੇ ਪਰੇ 'ਤੇ ਤੁਰਨਾ ਵੀ ਸੌਖਾ ਲੱਗੂ। ਇਸ ਕਰਕੇ ਦਰਖ਼ਤਾਂ ਤੋਂ ਝੜੇ ਪੱਤਿਆਂ ਨੂੰ ਅਕਸਰ ਅਸੀਂ ਤਾੜੂ ਮਾਰ ਕੇ ਇਕੱਠੇ ਕਰਦੇ ਹਾਂ ਤੇ ਇਹੀ ਇਕੱਠੇ ਕੀਤੇ ਪੱਤੇ, ਗਲ-ਸੜ ਕੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਨੇ।

ਇੱਕ ਵੱਡੇ ਤੇ ਮਸ਼ਹੂਰ 'ਕਰਨੀ ਵਾਲੇ ਬਾਬੇ ਨੂੰ ਕਿਸੇ ਪੁਰਾਣੇ ਲੰਗੋਟੀਏ ਨੇ ਪੁੱਛਿਆ, 'ਤੈਨੂੰ ਪਿੰਡ 'ਚ ਕੋਈ ਮੱਝ ਦਾ ਸੰਗਲ ਨਹੀਂ ਸੀ ਫੜਾਉਂਦਾ ਤੇ ਹੁਣ ਤੂੰ ਬਾਬਾ ਬਣਕੇ, ਕੁੜੀ ਤੋਂ ਬੁੜ੍ਹੀ ਤੱਕ, ਸਾਰੀਆਂ ਨੂੰ ਤਾਰਦਾ ਫਿਰਦੈਂ ਤੇਰਾ ਇਹ ਜੁਗਾੜ ਲੋਟ ਕਿਵੇਂ ਆਇਆ? ਤਾਂ ਬਾਬਾ ਕਹਿੰਦਾ, "ਇਹ ਬਹੁਤ ਪਰਦੇ ਦੀ ਗੱਲ ਐ, ਮੈਂ ਕਦੇ ਕਿਸੇ ਨੂੰ ਨਹੀਂ ਦੱਸੀ, ਪਰ ਤੂੰ ਮੇਰਾ ਪੁਰਾਣਾ ਬੇਲੀ ਹੈ ਤਾਂ ਤੈਨੂੰ ਦੱਸ ਦਿੰਨਾਂ ਪਰ ਗੱਲ ਅੱਗੇ ਨਾ ਕਰੀਂ।" ਬਾਬਾ ਕਹਿੰਦਾ, "ਮੇਰੇ ਕੋਲ 3 ਮੰਤਰ ਨੇ ਜਿਹੜੇ ਆਉਣ ਵਾਲੀ ਸਾਰੀ ਜਨਤਾ ਨੂੰ ਕੀਲ ਕੇ ਰੱਖ ਦਿੰਦੇ ਨੇ।" ਲੰਗੋਟੀਏ ਨੇ ਕਿਹਾ ਕਿ "ਮੈਨੂੰ ਵੀ ਦੱਸਦੇ.... ਤਾਂ ਬਾਬਾ ਕਹਿੰਦਾ, "ਪਹਿਲੀ ਗੱਲ ਤਾਂ ਆਪਾਂ ਇਹ ਕਹਿ ਦਈਦੀ ਕਿ ਭਗਤਾ ਜਾਂ ਭਗਤਣੀਏ ਤੂੰ ਸਭ ਦਾ ਦਿਲੋਂ ਕਰਦੀ ਐ, ਪਰ ਜਦੋਂ ਤੈਨੂੰ ਲੋੜ ਪੈਂਦੀ ਤੇਰੇ ਨਾਲ ਕੋਈ ਨੀ ਖੜ੍ਹਦਾ। ਦੂਜੀ ਇਹ ਕਹੀਦੀ ਕਿ ਤੂੰ ਆਪਣੇ ਵੱਲੋਂ ਤਾਂ ਪੂਰਾ ਜ਼ੋਰ ਲਾਇਆ, ਪਰ ਤੇਰੀ ਕਿਸਮਤ ਤੇਰਾ ਸਾਥ ਨੀ ਦਿੰਦੀ। ਤੀਜੀ ਕਹੀਦੀ ਕਿ ਤੂੰ ਜਿੰਨਾ ਉਪਰੋ ਖੁਸ਼ ਦਿਖਦੈ, ਅੰਦਰੋਂ ਤੂੰ ਓਨਾ ਈ ਦੁਖੀ ਐ, ਜਿਹੜੀ ਤੇਰੇ 'ਤੇ ਬੀਤਦੀ ਬੱਸ ਤੈਨੂੰ ਈ ਪਤਾ।"

ਸਾਡੇ ਵਿੱਚੋਂ ਕੋਈ ਐਸਾ ਇਨਸਾਨ ਹੈ ਜਿਹੜਾ ਇਹਨਾਂ ਤਿੰਨਾਂ ਗੱਲਾਂ ਨਾਲ ਆਪਣੇ ਆਪ ਨੂੰ ਜੁੜਿਆ ਨਾ ਮਹਿਸੂਸ ਕਰਦਾ ਹੋਵੇ?

150 / 202
Previous
Next