

ਹਰ ਦੂਜੇ ਦਿਨ ਮੀਂਹ ਪੰਜਾਬ 'ਚ ਲੋਕ ਈਦ ਦਾ ਚੰਦ ਦੇਖਣ ਨੂੰ ਤਰਸਦੇ ਰਹਿੰਦੇ ਐਥੇ ਇੰਗਲੈਂਡ ਵਿੱਚ ਸੂਰਜ ਦੇਖਣਾ ਈਦ ਦੇ ਚੰਦ ਵਰਗਾ ਹੋਇਆ ਰਹਿੰਦਾ।
ਰਾਤ ਲੇਟ ਸੌਣ ਅਤੇ ਸਵੇਰੇ ਉੱਠ ਕੇ ਕੀਤੀ ਕਾਰਲੀ ਨਾਲ ਮੇਰਾ ਧਿਆਨ ਸੌਣ ਵੱਲ # ਮੈਂ ਜਹਾਜ਼ ਵਿੱਚ ਬੈਠਦੇ ਸਾਰ ਨੀਂਦ ਦੀ ਚਾਦਰ ਲੈ ਲਈ। ਮੁੜ ਮੇਰੀ ਅੱਖ ਖੁੱਲ੍ਹੀ ਅਥਾਨਕ 9:15 ਵਜੇ ਜਦੋਂ ਜਹਾਜ਼ 22 ਹਜ਼ਾਰ ਫੁੱਟ ਦੀ ਉਚਾਈ ਉੱਤੇ ਉੱਡ ਰਿਹਾ ਸੀ। ਅਚਾਨਕ ਲੱਡ ਇਸ ਕਰਕੇ ਖੁੱਲ੍ਹੀ ਕਿਉਂਕਿ ਉਸ ਮੌਕੇ ਇੰਗਲੈਂਡ ਦਾ ਸੂਰਜ, ਮੇਰਾ ਗੁੱਸਾ ਸ਼ਾਂਤ ਕਰਨ ਲਈ ਆਪ ਪ੍ਰਤੱਖ ਹਾਜ਼ਰ ਹੋਇਆ ਸੀ ਤੇ ਮੇਰੀ ਨੀਂਦ ਸੂਰਜ ਦੀ ਰੋਸ਼ਨੀ ਨੇ ਹੀ ਤੋੜੀ। ਮੈਂ ਸੂਰਜ ਚੜ੍ਹਿਆ ਦੇਖ ਖਿੜਕੀ ਵੱਲ ਦੁਬਾਰਾ ਦੇਖਿਆ, ਸਿਰਫ ਆਪਣੇ ਆਪ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਮੌਸਮ ਸੱਚ-ਮੁੱਚ ਬਦਲ ਚੁੱਕਿਆ ਹੈ। ਸੂਰਜ ਦੀਆਂ ਕਿਰਨਾਂ ਦੇਖ ਚੰਗਾ ਵੀ ਲੱਗਿਆ ਤੇ ਦਿਮਾਗ਼ 'ਤੇ ਚੜ੍ਹੀ ਗੁੱਸੇ ਦੀ ਗਰਦ ਵੀ ਕਾਫ਼ੀ ਹੱਦ ਤੱਕ ਸਾਫ਼ ਹੋ ਗਈ।
ਸਵੇਰੇ ਘਰ ਤੋਂ ਚੱਲਣ ਤੋਂ ਲੈ ਕੇ, ਸੂਰਜ ਚੜ੍ਹਨ ਨਾਲ ਅੱਖ ਖੁੱਲ੍ਹਣ ਤੱਕ ਦਾ ਪੂਰਾ ਸੀਨ ਸਿਰਫ਼ ਦੋ ਸਕਿੰਟਾਂ ਵਿੱਚ ਮੇਰੀਆਂ ਅੱਖਾਂ ਸਾਹਮਣਿਓ ਲੰਘ ਗਿਆ ਤੇ ਮੇਰੇ ਮਨ 'ਚ ਖਿਆਲ ਆਇਆ ਕਿ ਸੂਰਜ ਪਹਿਲਾਂ ਵੀ ਸੀ. ਬੰਸ ਬਦਲਿਆ ਇਹ ਹੈ ਕਿ ਇਹ ਜਹਾਜ਼ ਮੈਨੂੰ ਉਸ ਉਚਾਈ ਤੱਕ ਲੈ ਆਇਆ, ਜਿੱਥੇ ਬੱਦਲ ਮੇਰੇ ਤੇ ਸੂਰਜ ਵਿਚਕਾਰ ਅੜਿੱਕਾ ਨਹੀਂ ਬਣ ਸਕਦੇ।
ਇਹੀ ਸਰਲ ਸਿਧਾਂਤ ਸਾਨੂੰ ਜ਼ਿੰਦਗੀ 'ਚ ਵੀ ਲਾਗੂ ਕਰਨ ਦੀ ਲੋੜ ਹੈ। ਔਕੜਾਂ ਦੇ ਬੰਦਲ ਕਿਸੇ ਦੀ ਵੀ ਜ਼ਿੰਦਗੀ ਦੇ ਸਫ਼ਰ ਦਾ ਅੜਿੱਕਾ ਬਣ ਸਕਦੇ ਨੇ ਪਰ ਲੋੜ ਹੈ ਕਿ ਸਾਡੇ ਕੋਲ ਉਮੀਦ ਦਾ ਜਹਾਜ਼ ਹੋਵੇ, ਅਟੁੱਟ ਹੌਸਲੇ ਦੇ ਤਾਕਤਵਰ ਇੰਜਣ ਹੋਣ ਤੇ ਅਨੁਸ਼ਾਸਨ ਦਾ ਇੱਕ ਸਾਫ਼ ਰਨਵੇਅ ਹੋਵੇ। ਜੇ ਇਹ ਤਿੰਨੇ ਚੀਜ਼ਾਂ ਸਾਡੇ ਕੋਲ ਹੈਗੀਆਂ, ਤਾਂ ਦੁਨੀਆ ਦੇ ਕਿਸੇ ਵੀ ਵੱਡੇ ਤੋਂ ਵੱਡੇ ਅੜਿੱਕੇ ਦੇ ਬੰਦਲ, ਤੁਹਾਡੇ ਤੇ ਤੁਹਾਡੀ ਮੰਜ਼ਿਲ ਦੇ ਸੂਰਜ ਦੇ ਵਿਚਕਾਰ ਨਹੀਂ ਆ ਸਕਦੇ। ਮੁਸ਼ਕਿਲਾਂ ਦੇ ਬੱਦਲ ਸਦਾ ਲਈ. ਤੁਹਾਡੀ ਮੰਜਿਲ ਦੇ ਸੂਰਜ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਰੱਖ ਸਕਦੇ। ਇਸ਼ਾਰਾ ਇਹ ਹੈ ਕਿ ਔਕੜਾਂ ਦਾ ਹਨੇਰਾ ਕਿੰਨਾ ਵੀ ਸੰਘਣਾ ਕਿਉਂ ਨਾ ਹੋਵੇ, ਉਮੀਦ ਦੀ ਕਿਰਨ ਵੀ ਸਦਾ ਹੁੰਦੀ ਹੈ। ਠੀਕ ਇਸੇ ਤਰ੍ਹਾਂ, ਸਾਡੇ ਹਾਲਾਤ ਵੀ ਭਾਵੇਂ ਕਿੰਨੇ ਵੀ ਔਕੜਾਂ ਭਰੇ ਹੋਣ, ਮੁਸ਼ਕਿਲਾਂ ਦੇ ਹੱਲ ਵੀ ਸਦਾ ਮੌਜੂਦ ਹੁੰਦੇ ਨੇ।