

ਲੋੜ ਹੈ ਸਿਰਫ ਉਹਨਾਂ ਨੂੰ ਲੱਭਣ ਦੀ ਤੇ ਬਿਨਾਂ ਕਿਸੇ ਹੋਰ ਤੋਂ ਉਮੀਦ ਕੀਤੇ ਆਪਣੇ ਦਮ 'ਤੇ ਜੰਗੋ ਕਦਮ ਵਧਾਉਣ ਦੀ। ਵੱਡੀਆਂ ਔਕੜਾਂ ਦੇ ਹੱਲ, ਸਮਾਂ, ਮਿਹਨਤ ਅਤੇ ਠਰੰਮੇ ਦੀ ਮੰਗ ਜਰੂਤ ਕਰਦੇ ਨੇ, ਪਰ ਉਹ ਸਦਾ ਮੌਜੂਦ ਹੁੰਦੇ ਨੇ ਤੇ ਉੱਜਲ ਭਵਿੱਖ ਵੱਲ ਸਾਡੀ ਅਗਵਾਈ ਕਰਦੇ ਨੇ।
ਬੱਦਲਾਂ ਕਾਰਨ ਸੂਰਜ ਭਾਵੇਂ ਸਾਨੂੰ ਦਿਖਾਈ ਨਾ ਦਿੰਦਾ ਹੋਵੇ ਪਰ ਸਾਨੂੰ ਇਹ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਮੌਜੂਦ ਹੈ। ਇਹੀ ਭਰੋਸਾ ਸਾਡੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਵੀ ਲਾਗੂ ਹੁੰਦਾ ਹੈ। ਬਹੁਤ ਵਾਰੀ ਸਾਨੂੰ ਲੱਗਦਾ ਹੈ ਕਿ ਇਸ ਮੁਸ਼ਕਿਲ ਵਿੱਚੋਂ ਨਿੱਕਲਣ ਦਾ ਕੋਈ ਰਾਹ ਨਹੀਂ ਪਰ ਜੇ ਥੋੜ੍ਹੀ ਜਿਹੀ ਹੋਰ ਮਿਹਨਤ ਨਾਲ ਕੋਸ਼ਿਸ਼ ਕਰੀਏ ਤਾਂ ਰਸਤਾ ਜ਼ਰੂਰ ਮਿਲ ਜਾਂਦਾ ਹੈ।
ਮੁਸ਼ਕਿਲਾਂ ਦੇ ਹੱਲ ਵੀ ਉਸੇ ਤਰ੍ਹਾਂ ਦਾ ਭਰੋਸਾ ਮੰਗਦੇ ਹਨ ਜਿਵੇਂ ਕਿ ਅਸੀਂ ਬੱਦਲਾਂ ਪਿੱਛੇ ਸੂਰਜ ਦੇ ਹੋਣ ਦਾ ਭਰੋਸਾ ਰੱਖਦੇ ਹਾਂ।
ਇਸ ਕਹਾਣੀ ਦੀ ਸਿੱਖਿਆ ਅਨੁਸਾਰ, ਅਗਲੇ 7 ਦਿਨਾਂ ਤੱਕ ਤੁਸੀਂ ਇਹਨਾ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾ ਕਿਸੇ ਸੰਗ-ਸੰਕੋਚ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਕਰੋ। ਦਿਲੇ ਸੁਭਕਾਮਨਾਵਾਂ!