Back ArrowLogo
Info
Profile

ਸਵਾਰੀ

ਇਹ ਸੱਚੀ ਕਹਾਣੀ ਮੇਰੇ ਪੰਜਾਬ ਦੇ ਗੇੜੇ ਦੌਰਾਨ, ਅੰਮ੍ਰਿਤਸਰ ਜਾਣ ਵਾਲੇ ਸਫ਼ਰ ਦੇ ਮਿਲੀ। ਪਟਿਆਲੇ ਤੋਂ ਸਵੇਰੇ 4:45 ਚੱਲਣ ਵਾਲੀ ਬੱਸ ਲੈਣ ਵਾਸਤੇ ਮੇਰਾ ਭਰਾ, ਮੈਨੂੰ ਬੱਸ ਅਤੇ ਛੱਡ ਆਇਆ। ਸਵੇਰੇ-ਸਵੇਰੇ ਬੱਸ ਅੱਡੇ ਦਾ ਮਾਹੌਲ ਵੀ ਇੱਕ ਵੱਖਰੀ ਹੀ ਦੁਨੀਆ ਮਹਿਸੂਸ ਹੁੰਦਾ ਹੈ। ਦੂਰ ਦੇ ਯਾਤਰੀਆਂ ਦਾ ਬੱਸਾਂ ਲੈਣ ਲਈ ਕਾਹਲੀ ਨਾਲ ਤੁਰਨਾ, ਚਾਰ ਦੀਆਂ ਚੁਸਕੀਆਂ ਲੈਂਦੇ ਕੰਡਕਟਰਾਂ ਤੇ ਡਰਾਈਵਰਾਂ ਦਾ ਦਿਨ ਭਰ ਦੀ ਵਿਉਂਤਬੰਦੀ ਕਰਨਾ, ਜਬਰੀ ਚੁੱਕ ਕੇ ਲਿਆਂਦੇ ਅੱਧੇ-ਸੁੱਤੇ ਅੱਧੇ ਜਾਗਦੇ ਬੱਚਿਆਂ ਦੇ ਰੋਣ ਦੀਆਂ ਅਵਾਜ਼ਾਂ ਤੇ ਹੋਰ ਵੀ ਬਹੁਤ ਕੁਝ ਪੰਜਾਬ ਦੀ ਬੱਸ 'ਚ ਇਹ ਮੇਰਾ ਤਕਰੀਬਨ 18 ਸਾਲਾਂ ਬਾਅਦ ਦਾ ਸਫ਼ਰ ਸੀ ਅਤੇ ਕਾਰ ਨਿਸ਼ਾਣ ਦੀ ਬਜਾਏ ਮੈਂ ਬੱਸ 'ਚ ਸਫ਼ਰ ਕਰਨ ਦੀ ਚੋਣ, ਪੁਰਾਣੀਆਂ ਯਾਦਾਂ ਨਾਲ ਜੁੜਨ ਲਈ ਖੁਦ ਕੀਤੀ। ਸੱਚ ਜਾਣਿਓ, ਮੇਰਾ ਫ਼ੈਸਲਾ ਬਿਲਕੁਲ ਸਹੀ ਸੀ ਅਤੇ ਮੈਨੂੰ ਸੱਚ- ਚੇਤ ਇਹ ਲੱਗਿਆ ਜਿਵੇਂ ਇਹ ਸਫ਼ਰ, ਸੜਕ ਦਾ ਨਹੀਂ ਬਲਕਿ ਸਮੇਂ ਦਾ ਹੋਵੇ ਤੇ ਮੈਂ ਦੁਬਾਰਾ ਆਪਣੇ ਕਚਪਨ 'ਚ ਪਹੁੰਚ ਗਿਆ ਹੋਵਾਂ।

ਬੱਸ ਦੀ ਉਹੀ ਭੀੜ ਭਰੀ ਬੱਸ ਨੂੰ "ਸਾਰੀ ਬੱਸ ਖਾਲੀ" ਕਹਿੰਦੇ ਉਹੀ ਕੰਡਕਟਰ, ਉਹੀ ਸਮਾਨ ਵੇਚਣ ਵਾਲੇ ਉਹੀ ਸੀਟਾਂ 'ਤੇ ਬੈਠਦੇ ਹੀ ਕਈ ਪਾਠ ਸ਼ੁਰੂ ਕਰਨ ਵਾਲੇ ਤੇ ਕਈ ਬੈਠਦੇ ਹੀ ਲੈਣ ਵਾਲੇ ਲੋਕ, ਪਰ ਮੇਰੀ ਨਜ਼ਰ ਜਿੱਥੇ ਜਾ ਕੇ ਅਟਕੀ, ਉਹ ਸੀ ਬੱਸਾਂ 'ਚ ਲਿਖੀ ਉਹੀ ਕੀਤੀ ਚਿਤਾਵਨੀ ਜਿਹੜੀ ਸਾਨੂੰ ਪੰਜਾਬ ਦੀ ਹਰ ਬੱਸ 'ਚ ਲਿਖੀ ਮਿਲਦੀ ਹੁੰਦੀ ਸੀ - ਸਿਹਤੀ ਆਪਣੇ ਸਮਾਨ ਦੀ ਖ਼ੁਦ ਜੁੰਮੇਵਾਰ ਹੈ।"

ਇਸ ਦਾ ਮਤਲਬ ਹੁੰਦਾ ਹੈ ਕਿ ਇਸ ਬੱਸ 'ਚ ਯਾਤਰਾ ਦੌਰਾਨ ਜੇਕਰ ਤੁਹਾਡੀ ਕੋਈ ਵਸਤੂ ਖੋ ਜਾਂਦੀ ਹੈ ਜਾਂ ਉਸ ਦਾ ਕੋਈ ਨੁਕਸਾਨ ਹੁੰਦਾ ਹੈ, ਤਾਂ ਬੱਸ ਡਰਾਈਵਰ, ਕੰਡਕਟਰ ਜਾਂ ਨਾਲ ਸਫ਼ਰ ਕਰ ਰਹੇ ਲੋਕ ਇਸ ਦੇ ਜੁੰਮੇਵਾਰ ਨਹੀਂ ਹੋਣਗੇ। ਤਕਰੀਬਨ 7:30 ਵਜੇ ਬੱਸ ਜਲੰਧਰ ਬੱਸ ਅੱਡੇ 'ਤੇ ਪਹੁੰਚ ਗਈ। ਇਸ ਵੇਲੇ ਬੱਸ ਅੱਡੇ ਨੂੰ ਰੰਗ ਚੜ੍ਹ ਰਿਹਾ ਸੀ, ਜਿਵੇਂ ਵਧ ਰਹੀ ਭੀੜ, ਆਟੋ-ਰਿਕਸ਼ਿਆਂ ਦਾ ਸ਼ੌਰ, ਕੰਡਕਟਰਾਂ ਦੀਆਂ ਇੱਕ-ਦੂਜੇ ਤੋਂ ਉੱਚੀ ਆਉਂਦੀਆਂ ਅਵਾਜ਼ਾਂ, ਸਮਾਨ ਵੇਚਣ ਵਾਲਿਆਂ ਦਾ ਰੌਲਾ-ਰੱਪਾ। ਇੱਕ ਰੰਗ ਹੋਰ ਸੀ ਜਿਹੜਾ ਸਾਡੀ ਕਹਾਣੀ ਦੇ ਵਿਸ਼ੇ ਨਾਲ਼ ਜੁੜਿਆ ਹੋਇਆ ਸੀ, ਉਹ ਸੀ ਉੱਥੇ ਮੌਜੂਦ ਲੋਕਾਂ ਦਾ, ਵਤੀਰੇ ਦੀ ਜ਼ੁੰਮੇਵਾਰੀ ਨਾ ਲੈਣਾ, ਜਿਵੇਂ ਸਕੂਲ-ਕਾਲਜਾਂ ਵਾਲ਼ੇ ਮੁੰਡੇ-ਕੁੜੀਆਂ ਦਾ ਕੰਡਕਟਰਾਂ ਨਾਲ ਝਗੜਨਾ, ਖਿਝੇ ਕੰਡਕਟਰਾਂ ਦਾ ਮਰੂੰਡਾ ਵੇਚਣ ਵਾਲਿਆਂ ਨੂੰ ਗਾਲਾ ਕੱਢਣਾ, ਮਰੂੰਡਾ ਵੇਚਣ ਵਾਲਿਆਂ ਦਾ ਵਿੱਚ ਵੱਜਣ ਵਾਲੀਆਂ ਸਵਾਰੀਆਂ ਨਾਲ ਖਹਿਬੜਨਾ, ਉਹਨਾਂ ਨਾਲ ਬੋਲ- ਕੁਬੋਲ ਬੋਲਣ ਵਾਲੀਆਂ ਸਵਾਰੀਆਂ ਦਾ ਇੱਕ-ਦੂਜੇ 'ਤੇ ਜਾਂ ਬੱਚਿਆਂ 'ਤੇ ਗੁੱਸਾ ਕੱਢਣਾ। ਹੁਣ ਸੋਚੋ ਕਿ ਜੇ ਆਪਾਂ ਇਸੇ ਸਤਰ ਨੂੰ ਥੋੜ੍ਹਾ ਜਿਹਾ ਬਦਲ ਦਈਏ "ਸਵਾਰੀ ਆਪਣੇ ਵਤੀਰੇ ਦੀ ਆਪ ਜ਼ੁੰਮੇਵਾਰ ਹੈ!" ਕੀ ਇਹ ਜ਼ਿਆਦਾ ਢੁਕਵੀਂ ਗੱਲ ਨਹੀਂ? ਕੀ ਬੱਸ ਅੱਡੇ 'ਤੇ ਮੌਜੂਦ ਉਹਨਾਂ ਲੋਕਾਂ ਦਾ ਵਤੀਰਾ ਜ਼ੁੰਮੇਵਾਰੀ ਵਾਲਾ ਸੀ? ਨਹੀਂ। ਉਹਨਾਂ ਸਾਰਿਆਂ ਨੇ ਇਸ ਦੀ ਜੁੰਮੇਵਾਰੀ ਲੈਣ ਦੀ ਬਜਾਏ ਦੂਜੇ ਨੂੰ ਕਸੂਰਵਾਰ ਠਹਿਰਾਇਆ। ਉਹਨਾਂ ਸਭ ਨੇ ਉਸ ਚੀਜ਼ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੀ ਉਹਨਾਂ ਦੇ ਕਾਬੂ ਹੇਠ ਸੀ, ਬਲਕਿ ਉਸ ਗੱਲ ਦੇ ਵਧੀਆ ਹੋਣ ਦੀ ਉਮੀਦ ਕੀਤੀ ਜਿਹੜੀ ਪੂਰੀ ਤਰ੍ਹਾਂ ਨਾਲ ਕਾਬੂ ਤੋਂ ਬਾਹਰ ਸੀ। ਜੇ ਸਮਾਜ ਵਿੱਚ ਹਰ ਕੋਈ ਦੂਜਿਆਂ ਦੀ ਗੱਲ 'ਤੇ ਪ੍ਰਤੀਕਿਰਿਆ ਦੇਣ ਸਮੇਂ ਗੱਲਬਾਤ ਸਮੇਂ ਤੇ ਵਰਤਾਅ ਸਮੇਂ ਵੱਧ ਜ਼ੁੰਮੇਵਾਰ ਬਣੇ, ਤਾਂ ਇਹ ਸਭ ਲਈ ਚੰਗਾ ਹੈ।

ਹੁੰਦਾ ਅਕਸਰ ਇਹ ਹੈ ਕਿ ਅਸੀਂ ਦੂਜਿਆਂ ਦਾ ਵਤੀਰਾ ਆਪਣੇ ਮੁਤਾਬਿਕ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜਦੋਂ ਅਜਿਹਾ ਕਰਨ 'ਚ ਨਾਕਾਮ ਰਹਿੰਦੇ ਹਾਂ, ਤਾਂ ਨਿਰਾਸ਼ ਹੋ ਜਾਂਦੇ ਹਾਂ। ਨਾਲ਼ ਹੀ, ਦੂਜੇ ਪਾਸੇ ਇਮਾਨਦਾਰੀ ਨਾਲ ਸੋਚੀਏ ਤਾਂ ਸਾਨੂੰ ਅਜਿਹੇ ਅਨੇਕ ਵਾਕਿਆ ਯਾਦ ਹੋਣਗੇ ਜਦੋਂ ਸਾਡਾ ਵਤੀਰਾ ਸਾਡੀਆਂ ਆਪਣੀਆਂ ਹੀ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ ਸੀ ਅਤੇ ਅਸੀਂ ਉਸ ਵੇਲੇ ਜਾਣਦੇ ਹੋਏ ਵੀ ਜ਼ੁੰਮੇਵਾਰੀ ਲੈਣ ਤੋਂ ਪਾਸਾ ਵੱਟਿਆ। ਉਸ ਦਿਨ ਆਪਣੀ ਯਾਤਰਾ ਦੌਰਾਨ, ਮੈਂ ਦੇ ਕੰਮ ਕੀਤੇ। ਇੱਕ ਤਾਂ ਉਸ ਸਫ਼ਰ ਨਾਲ ਮੈਂ ਆਪਣੇ ਬਚਪਨ ਦੀਆਂ ਯਾਦਾਂ ਦਾ ਅਨੰਦ ਲਿਆ ਤੇ ਦੂਜਾ ਮੈਂ ਉਨ੍ਹਾਂ ਮੌਕਿਆਂ ਦੀ ਸੂਚੀ ਬਣਾਈ,

17 / 202
Previous
Next