ਜਿੱਥੇ ਮੈਂ ਜ਼ਿੰਦਗੀ ਰੂਪੀ ਸਫ਼ਰ ਦੌਰਾਨ ਆਪਣੇ ਮਾਨਸਿਕ ਸਮਾਨ' ਦੀ ਜ਼ੁੰਮੇਵਾਰੀ ਨਹੀਂ ਲਈ ਸੂਚੀ ਬਣਾਉਣ ਤੋਂ ਬਾਅਦ ਮੈਂ ਆਪਣੇ-ਆਪ ਨੂੰ ਇਸ ਬਾਰੇ ਜੁੰਮੇਵਾਰ ਬਣਾਉਣ ਲਈ ਕਦਮ ਚੁੱਕੇ। ਇਸ ਕਰਕੇ, ਸਿੱਟਾ ਇਹ ਨਿੱਕਲ਼ਦਾ ਹੈ ਕਿ ਜ਼ਿੰਦਗੀ ਦੀ ਬੱਸ ਵਿੱਚ ਸਫ਼ਰ ਦੌਰਾਣ ਸਾਡਾ ਵਰਤਾਓ ਜੁੰਮੇਵਾਰੀ ਭਰਿਆ ਹੋਣਾ ਲਾਜ਼ਮੀ ਹੈ। ਇਸ ਨਾਲ ਸਾਡੀਆਂ ਸਾਥੀ ਸਵਾਰੀਆ ਦਾ ਸਫ਼ਰ ਵੀ ਅਰਾਮਦਾਇਕ ਬਣੇਗਾ ਤੇ ਸਫ਼ਰ ਦੇ ਅੰਤ ਵਿੱਚ ਆਪਾਂ ਨੂੰ ਵੀ ਪਛਤਾਵੇ ਦੀ ਥਾਂ ਸਕੂਨ ਤੇ ਟਿਕਾਅ ਹਾਸਲ ਹੋਵੇਗਾ।
ਇਸ ਕਹਾਣੀ ਦੀ ਸਿੱਖਿਆ ਅਨੁਸਾਰ ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਸੰਗ-ਸੰਕੋਚ ਦੇ ਜ਼ੁੰਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸ਼ੁਭਕਾਮਨਾਵਾਂ!