Back ArrowLogo
Info
Profile

ਵੈਕਊਮ ਕਲੀਨਰ ਤੇ ਚਾਰਜਰ

ਸਾਡੇ ਪਿੰਡ ਵਾਲੇ ਕੱਕਾ ਸਾਬ੍ਹ ਵੀ ਸਾਡੀ ਇੱਕ ਕਹਾਣੀ ਵਿਚ ਸ਼ਾਮਲ ਹੋ ਚੁੱਕੇ ਹਨ। ਇਹ ਕੱਕਾ ਸਾਬ੍ਹ ਉਹ ਇਨਸਾਨ ਸੀ ਜਿਹਨਾਂ ਨੇ ਆਪਣੇ ਆਪ ਨੂੰ ਸਾਬ੍ਹ' ਦਾ ਖਿਤਾਬ ਆਪਣੇ ਆਪ ਹੀ ਦਿੱਤਾ ਹੋਇਆ ਸੀ ਕਿਉਂਕਿ, ਉਹਨਾਂ ਕੋਲ ਇਸ ਵਾਸਤੇ ਕਿਸੇ ਦੀ ਉਡੀਕ ਕਰਨ ਦਾ ਸਬਰ ਨਹੀਂ ਸੀ। ਜੇ ਪਿੰਡ ਵਿੱਚ ਕੋਈ ਮੰਗਣ ਵਾਲਾ ਆ ਗਿਆ ਤਾਂ ਉਹਨਾਂ ਨੇ ਉਹਨੂੰ ਆਪ ਹੀ 'ਸਜ਼ਾ-ਏ-ਮੌਤ' ਦਾ ਹੱਕਦਾਰ ਮੰਨ ਲੈਣਾ ਜੇ ਸਾਂਝੀ ਥਾਂ ਉੱਤੇ, ਪਿੰਡ ਦੇ ਦਰਵਾਜ਼ੇ ਜਾਂ ਉੱਤਰੇ ਤੇ ਬੱਚੇ ਖੇਡਣ ਲੱਗ ਜਾਂਦੇ ਸੀ ਤਾਂ ਉਹ ਉਹਨਾਂ ਨੂੰ ਇਸ ਵਾਸਤੇ ਗੁਨਾਹਗਾਰ ਬਣਾ ਦਿੰਦੇ ਸੀ ਤੇ ਜੋ ਗਲੀ ਵਿੱਚ ਲੰਘਣ ਵੇਲੇ ਕੋਈ ਬੱਚਾ ਉਹਨਾਂ ਨੂੰ ਬਿਨਾਂ ਸਤਿ ਸ੍ਰੀ ਅਕਾਲ ਬੁਲਾਏ ਲੰਘ ਗਿਆ, ਤਾਂ ਉਹ ਉਸ ਨੂੰ ਧਮਕੀ ਦਿੰਦੇ ਸੀ ਕਿ 'ਤੇਰੀ ਮੈਂ ਪੁੱਠਾ ਟੰਗ ਕੇ ਮਲਿਆਈ ਰੱਢ ਦਾ ਕਹਿਣ ਤੋਂ ਭਾਵ ਕਿ ਉਹ ਪਿੰਡ ਦੇ ਆਪੇ ਬਣੇ ਮਹਾਰਾਜੇ ਸੀ। ਇਹ ਕੋਈ ਇੱਕ ਇਨਸਾਨ ਨਹੀਂ ਹੈ, ਤੁਹਾਡੇ ਆਲੇ-ਦੁਆਲੇ, ਮੁਹੱਲੇ ਵਿੱਚ ਕਿਤੇ ਵੀ ਅਜਿਹੇ ਲੋਕ ਮਿਲ ਜਾਣਗੇ।

ਜਿਹੜੇ ਭੈਣ-ਭਰਾ ਪਿੰਡਾਂ 'ਚ ਰਹੇ ਨੇ, ਉਹਨਾਂ ਦੇ ਦਿਮਾਗ਼ ਵਿੱਚ ਤਾਂ ਅਜਿਹੇ ਕਈ ਮਹਾਰਾਜਿਆਂ ਦੇ ਨਾਂ ਘੁੰਮਣ ਵੀ ਲੱਗ ਗਏ ਹੋਣਗੇ। ਇਹਨਾਂ ਲੋਕਾਂ ਦੀ ਸ਼ਖ਼ਸੀਅਤ ਵੈਕਿਊਮ ਕਲੀਨਰ ਵਰਗੀ ਹੁੰਦੀ ਹੈ। ਇਹ ਜਿੱਥੇ ਵੀ ਜਾਂਦੇ ਨੇ, ਜਿਸ ਨੂੰ ਵੀ ਮਿਲਦੇ ਨੇ, ਉਹ ਮਰਦ ਹੋਵੇ ਜਾਂ ਔਰਤ, ਬੱਚਾ ਹੋਵੇ ਜਾਂ ਬਜੁਰਗ, ਉਹਦੀ ਇਹ ਸਾਰੀ ਊਰਜਾ, ਸਾਰੀ ਸਕਾਰਾਤਮਕਤਾ ਚੂਸ ਲੈਂਦੇ ਨੇ। ਥੋੜ੍ਹੇ ਸ਼ਬਦਾਂ ਵਿੱਚ ਕਹਾਂ ਤਾਂ ਇਹਨਾਂ ਦੀ ਸ਼ਖਸੀਅਤ ਨੈਗੇਟਿਵ ਭਾਵ ਨਕਾਰਾਤਮਕ ਹੁੰਦੀ ਹੈ। ਇਹਨਾਂ ਆਪਣੇ ਆਲੇ-ਦੁਆਲੇ ਨਕਾਰਾਤਮਕਤਾ ਦਾ

183 / 202
Previous
Next