

ਹੀ ਪਸਾਰਾ ਕਰਦੇ ਹਨ। ਜ਼ਿੰਦਗੀ ਵਿੱਚ ਬਹੁਤ ਮੌਕੇ ਹੁੰਦੇ ਨੇ ਜਿੱਥੇ ਸਾਡਾ ਫੈਸਲਾ ਟੁੱਟ ਰਿਹਾ ਹੁੰਦਾ ਹੈ ਤੇ ਕੋਈ ਇਨਸਾਨ ਐਨਾ ਸਰਦਾਰ ਸਾਬਤ ਹੁੰਦਾ ਹੈ ਕਿ ਉਸ ਦਾ ਦਿੱਤਾ ਥਾਪੜਾ, ਸਾਰੀ ਕਹਾਣੀ ਬਦਲ ਕੇ ਰੱਖ ਦਿੰਦਾ ਹੈ। ਚੰਗਾ ਇਨਸਾਨ ਸਕਾਰਾਤਮਕ ਇਨਸਾਨ ਦੂਜਿਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਇਨਸਾਨ, ਫ਼ਾਸਟ ਚਾਰਜਰ ਵਰਗਾ ਹੁੰਦਾ ਹੈ। ਤੁਹਾਡੀ ਡਾਊਨ ਹੋਈ ਬੈਟਰੀ ਨੂੰ ਮਿੰਟਾਂ ਵਿੱਚ ਚਾਰਜ ਕਰ ਦਿੰਦਾ ਹੈ ਤੇ ਤੁਹਾਡਾ ਤਨ, ਮਨ ਹੋਰ ਵੀ ਚੜ੍ਹਦੀਕਲਾ ਵਿੱਚ ਹੋ ਜਾਂਦਾ ਹੈ। ਅਜਿਹੇ ਵੀ ਕਈ ਇਨਸਾਨਾਂ ਦੇ ਨਾਂ ਤੁਹਾਡੇ ਚੇਤਿਆਂ ਵਿੱਚ ਘੁੰਮਣੇ ਸ਼ੁਰੂ ਹੋ ਗਏ ਹੋਣਗੇ।
ਇਹਨਾਂ ਲੋਕਾਂ ਨੂੰ ਯਾਦ ਕਰਦੇ ਹੋਏ ਪਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਕਿਉਂਕਿ ਉਹਦੇ ਭੇਜੇ ਇਹ ਇਨਸਾਨ ਵੀ ਕਿਸੇ ਨਿਆਮਤ ਤੋਂ ਘੱਟ ਨਹੀਂ ਹੁੰਦੇ। ਨਾਲ ਹੀ ਇਹਨਾਂ ਲੋਕਾਂ ਦੀ ਕਦਰ ਕਰਿਆ ਕਰੋ ਉਹਨਾਂ ਨਾਲ ਰਿਸ਼ਤਾ ਸੰਜੋਅ ਕੇ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ, ਮੋਬਾਈਲ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ। ਚਾਰਜਰ ਸਾਰਿਆਂ ਨੂੰ ਚਾਹੀਦਾ ਹੁੰਦਾ ਹੈ।
ਜਿੰਨਾ ਚਿਰ ਜ਼ਿੰਦਗੀ ਚੱਲਣੀ ਹੈ, ਚਾਹੇ ਤੁਸੀਂ ਸਕੂਲ ਪੜ੍ਹਦੇ ਹੋਵੋ ਕਾਲਜ-ਯੂਨੀਵਰਸਿਟੀ ਪੜ੍ਹਦੇ ਹੋਵੇ, ਨੌਕਰੀ ਕਰਦੇ ਹੋਵੋ, ਦੋਸਤਾਂ ਵਿੱਚ ਰਿਸ਼ਤੇਦਾਰੀਆਂ ਵਿੱਚ, ਦਫਤਰਾਂ ਵਿੱਚ, ਅਜਿਹੇ ਵੈਕਿਊਮ ਕਲੀਨਰ ਤੇ ਚਾਰਜਰ ਤੁਹਾਨੂੰ ਮਿਲਦੇ ਰਹਿਣਗੇ। ਇਹਨਾਂ ਦੇ ਮਿਲਣ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ। ਪਰ ਤੁਸੀਂ ਲੋਕਾਂ ਵਿੱਚ, ਸਮਾਜ ਵਿੱਚ, ਰਿਸ਼ਤੇਦਾਰੀਆਂ ਵਿੱਚ ਵਿਚਰਨ ਦੌਰਾਨ ਇਸ ਗੱਲ 'ਤੇ ਧਿਆਨ ਦੇਣਾ ਹੈ ਕਿ ਕਿਹੜਾ ਇਨਸਾਨ, ਮੇਰੇ ਲਈ ਵੈਕਿਊਮ ਕਲੀਨਰ ਸਾਬਤ ਹੋਵੇਗਾ ਤੇ ਕਿਹੜਾ ਚਾਰਜਰੀ ਇਸ ਲਈ ਸਿਰਫ਼ ਚੇਤੰਨ ਹੋਣ ਦੀ ਲੋੜ ਹੈ, ਕਿਉਂਕਿ ਇਸ ਵਾਸਤੇ ਕੋਈ ਫਾਰਮੂਲਾ ਨਹੀਂ ਲਾਇਆ ਜਾ ਸਕਦਾ। ਬੋਲ-ਚਾਲ ਸਭ ਨਾਲ ਰੱਖੋ ਪਰ ਕਿਸ ਤੋਂ ਦੂਰੀ ਬਣਾਉਣੀ ਹੈ ਤੇ ਕਿਸ ਨਾਲ ਨੇੜਤਾ ਵਧਾਉਣੀ ਹੈ, ਇਸੇ 'ਚ ਸਾਰੀ ਕਹਾਣੀ ਸਿਮਟੀ ਹੈ।