ਸਮਾਂ
ਪੰਜਾਂ ਦਰਿਆਵਾਂ ਦੇ ਜਾਇਆਂ ਨੇ, ਚਾਹੇ ਉਹ ਸ਼ਹਿਰਾਂ ਵਿੱਚ ਜੰਮੇ ਨੇ ਤੇ ਚਾਹੇ ਪਿੰਡਾਂ ਵਿੱਚ ਖੇਤੀ 'ਚ ਸਭ ਨੇ ਹੱਥ ਅਜ਼ਮਾਇਆ ਹੈ। ਉਹ ਖੇਤੀ ਚਾਹੇ ਘਰ ਵਿੱਚ ਲਾਈਆਂ ਹਟੀਆਂ ਮਿਰਚਾਂ ਦੀ ਹੋਵੇ, ਅਮਰੂਦ ਦੀ ਹੋਵੇ, ਫੁੱਲਾਂ ਦੀ ਹੋਵੇ ਤੇ ਚਾਹੇ ਕਣਕ ਦੀ, ਪੰਜਾਬ ਵਿੱਚ ਹਨ। ਲੈਣ ਵਾਲਾ ਹਰ ਇਨਸਾਨ: ਉਗਾਉਣ, ਵਸਾਉਣ, ਸਜਾਉਣ ਤੇ ਵਧਾਉਣ ਦੇ ਗੁਣ ਅਪ ਲਹੂ ਵਿੱਚ ਲੈ ਕੇ ਹੀ ਪੈਦਾ ਹੁੰਦਾ ਹੈ।
ਜਦੋਂ ਅਸੀਂ ਪਿੰਡ ਰਹਿੰਦੇ ਸੀ, ਤਾਂ ਸਾਡੇ ਬਾਹਰ ਵਾਲ਼ੇ ਘਰ ਇੱਕ ਕਿਆਰਾ ਅਜਿਹਾ ਹੁੰਦਾ ਸੀ। ਜਿੱਥੇ ਅਸੀਂ ਸਾਰੇ ਬੱਚੇ ਆਪਸ ਵਿੱਚ ਰਲ਼ ਕੇ ਖੇਤੀ ਜਾਂ ਕਹਿ ਲਈਏ ਕਿ ਬਾਗ਼ਬਾਨੀ ਕਰਦੇ ਹੁੰਦੇ ਸਾਂ। ਇਹ ਕਿਆਰਾ ਪੂਰੀ ਤਰ੍ਹਾਂ ਸਾਡੇ ਬੱਚਿਆਂ ਦੇ ਗਰੁੱਪ ਕੋਲ਼ ਹੁੰਦਾ ਸੀ, ਜਿਸ ਵਿੱਚ ਅਸੀਂ ਵੱਖੋ-ਵੱਖ ਫਲਾਂ ਤੇ ਫੁੱਲਾਂ ਵਾਲੇ ਪੌਦੇ ਲਾਉਂਦੇ ਸੀ। ਅੰਬ, ਅਮਰੂਦ, ਪੁਦੀਨਾ ਬੀਜਣਾ, ਨਾਲ ਅਸੀਂ ਗੁਲਾਬ, ਦੁਪਹਿਰ-ਖਿੜੀ, ਗੇਂਦੇ ਆਦਿ ਦੇ ਬੂਟੇ ਲਗਾਉਣੇ। ਸਕੂਲੋ ਵਾਪਸ ਆਉਂਦੇ ਹੀ ਅਸੀਂ ਪਹਿਲਾਂ ਉਹਨਾਂ ਬੂਟਿਆਂ ਨੂੰ ਦੇਖਣ ਜਾਣਾ ਕਿ ਉਹਨਾਂ ਉੱਤੇ ਕੋਈ ਫਲ਼ ਜਾਂ ਫੁੱਲ ਲੱਗੇ ਜਾਂ ਨਹੀਂ! ਸਾਨੂੰ ਬੜੀ ਕਾਹਲੀ ਹੁੰਦੀ ਸੀ ਤੇ ਸਾਨੂੰ ਲੱਗਦਾ ਸੀ ਕਿ ਇਹ ਬੂਟੇ ਸਾਡੀ ਸੋਚ ਨਾਲ਼ੋਂ ਬਹੁਤ ਹੌਲੀ ਵੱਡੇ ਹੋ ਰਹੇ ਹਨ।
ਬਗ਼ੀਚਿਆਂ ਵਿੱਚ ਲੱਗਣ ਵਾਲੇ ਫਲ ਤੇ ਫੁੱਲ ਆਪਣੇ ਸਮੇਂ ਅਨੁਸਾਰ ਹੀ ਉਪਜਦੇ ਹਨ। ਉਹਨਾਂ ਨੇ ਉਦੋਂ ਹੀ ਪੱਕਣਾ ਹੈ, ਜਦੋਂ ਪੱਕਣ ਦਾ ਸਮਾਂ ਆਇਆ ਤੇ ਇਸ ਪ੍ਰਕਿਰਿਆ ਨੂੰ ਅਸੀਂ