ਆਪਣੀ ਲੋੜ ਵਾਸਤੇ ਤੇਜ਼ ਨਹੀਂ ਕਰ ਸਕਦੇ। ਪੋਕਣ ਦੀ ਪ੍ਰਕਿਰਿਆ ਉੱਤੇ ਪੌਦੇ ਤੇ ਕੁਦਰਤ ਦਾ ਇਖਤਿਆਰ ਹੁੰਦਾ ਹੈ, ਨਾ ਕਿ ਸਾਡਾ। ਫਲ ਦੇ ਪੱਕਣ ਵਿੱਚ ਕਈ ਹੋਰ ਕਾਰਕਾਂ ਦਾ ਵੀ ਯੋਗਦਾਨ ਹੁੰਦਾ ਹੈ, ਜਿਹਨਾਂ ਵਿੱਚ ਦਲ ਦੀ ਕਿਸਮ, ਮੌਸਮ ਅਤੇ ਵਿਕਾਸ ਦੀ ਅਵਸਥਾ ਸ਼ਾਮਲ ਹੈ।
ਅਸਲ ਵਿੱਚ ਜ਼ਿੰਦਗੀ ਦੇ ਪੜਾਅ ਵੀ ਇਸੇ ਤਰ੍ਹਾਂ ਦੇ ਹੁੰਦੇ ਨੇ। ਬਿਨਾਂ ਸਹਾਰੇ ਤੁਰਨ ਤੋਂ ਸ਼ੁਰੂ ਹੋ ਕੇ, ਬੋਲਣ, ਪੈਨਸਿਲ ਨਾਲ ਕਾਟੇ ਮਾਰਨਾ, ਸਾਈਕਲ ਚਲਾਉਣਾ, ਕਾਲਜ ਵਿੱਚ ਵੱਡੀਆਂ ਪੜ੍ਹਾਈਆਂ ਕਰਨਾ, ਡਾਕਟਰ, ਵਕੀਲ, ਇੰਜੀਨੀਅਰ ਬਣਨਾ, ਡਿਗਰੀਆਂ ਰਾਜਲ ਕਰਨਾ, ਪੈਸੇ ਕਮਾਉਣਾ, ਮਕਾਨ ਬਣਾਉਣਾ, ਪਸੰਦ ਦੀ ਕਾਰ ਲੈਣਾ ਹਰ ਕੰਮ ਨੂੰ ਸਮਾਂ ਲੱਗਦਾ ਹੈ ਤੇ ਇਹ ਸਾਰੇ ਕੰਮ, ਹੋਣ ਲਈ ਸਮੇਂ ਦੀ ਮੰਗ ਕਰਦੇ ਨੇ। ਤੁਸੀਂ ਜਿੰਨੀ ਮਰਜ਼ੀ ਕਾਹਲੀ ਕਰੋ, ਪਰ ਤੁਸੀਂ ਪੰਜਵੀਂ ਤੋਂ ਬਾਅਦ, ਦਸਵੀਂ ਤੋਂ ਬਾਅਦ ਜਾਂ ਰਾਤੋ-ਰਾਤ ਡਾਕਟਰ-ਇੰਜੀਨੀਅਰ ਨਹੀਂ ਬਣ ਸਕਦੇ।
ਸਿਰਫ਼ ਵੱਡੇ ਕੰਮਾਂ ਲਈ ਹੀ ਨਹੀਂ ਟਰੈਫ਼ਿਕ ਲਾਈਟਾਂ ਉੱਤੇ, ਬਿਜਲੀ ਦਾ ਬਿਲ ਭਰਾਉਣ ਸਮੇਂ, ਬੱਸ ਚੜ੍ਹ ਕੇ ਕਿਤੇ ਜਾਣ ਸਮੇਂ, ਸਾਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੇ ਨਿਰਧਾਰਿਤ ਸਮਾਂ ਲਏ ਬਿਨਾਂ, ਪੂਰਾ ਨਹੀਂ ਹੋਣਾ। ਸਬਰ ਤੇ ਸਹਿਣਸ਼ੀਲਤਾ ਬਿਨਾਂ ਤਾਂ ਸਾਡਾ ਕੋਈ ਵੀ ਦਿਨ ਪੂਰਾ ਜਾਂ ਸਹੀ ਨਹੀਂ ਲੰਘ ਸਕਦਾ ਤੇ ਇਹੀ ਸਿਧਾਂਤ ਦੂਜਿਆਂ ਪ੍ਰਤਿ ਸਾਡੇ ਵਤੀਰੇ ਅਤੇ ਉਹਨਾਂ ਦੀ ਸਾਡੇ ਲਈ ਪ੍ਰਤੀਕਿਰਿਆ ਉੱਤੇ ਵੀ ਬਰਾਬਰ ਲਾਗੂ ਹੁੰਦਾ ਹੈ।
ਆਪਣੀ ਗੱਲ ਕਰਨ ਦਾ ਤੇ ਦੂਜਿਆ ਦੇ ਵਤੀਰੇ ਪ੍ਰਤਿ ਪ੍ਰਤੀਕਿਰਿਆ ਦੇਣ ਦਾ ਤਰੀਕਾ ਸਾਡੇ ਆਪਣੇ ਹੱਥ ਹੈ। ਉਸ ਨੂੰ ਅਸੀਂ ਖ਼ੁਦ ਬਿਹਤਰ ਬਣਾ ਸਕਦੇ ਹਾਂ। ਸ਼ੁਰੂਆਤ ਆਪਾਂ ਆਪਣੇ- ਆਪ ਤੋਂ ਕਰੀਏ ਤੇ ਫੇਰ ਹੀ ਅਸੀਂ ਦੂਜਿਆਂ ਤੋਂ ਬਿਹਤਰ ਹੋਣ ਦੀ ਉਮੀਦ ਕਰ ਸਕਦੇ ਹਾਂ। ਅਸੀਂ ਦੂਜਿਆਂ ਨੂੰ ਸਾਡੇ ਪ੍ਰਤੀ ਵਤੀਰਾ ਬਦਲਣ ਲਈ ਮਜਬੂਰ ਨਹੀਂ ਕਰ ਸਕਦੇ, ਅਸੀਂ ਦੂਜੇ ਲੋਕਾਂ ਦੀ ਮਾਨਸਿਕਤਾ ਨਹੀਂ ਬਦਲ ਸਕਦੇ। ਹਾਂ ਇਹ ਗੱਲ ਜ਼ਰੂਰ ਹੈ ਕਿ ਹਰ ਇਨਸਾਨ ਆਪਣੇ ਤੌਰ 'ਤੇ ਖ਼ੁਦ ਨੂੰ ਬਿਹਤਰ ਜ਼ਰੂਰ ਬਣਾ ਸਕਦਾ ਹੈ। ਜਿੱਥੇ ਤੱਕ ਦੂਜੇ ਇਨਸਾਨਾਂ ਦੀ ਗੱਲ ਹੈ, ਜੇਕਰ ਉਹ ਆਪਣੀ ਮਾਨਸਿਕਤਾ ਬਦਲਣੀ ਚਾਹੁਣ ਤਾਂ ਅਸੀਂ ਉਹਨਾਂ ਨੂੰ ਤਰੀਕੇ