ਨਾਲ, ਸਹਿਯੋਗ ਦੇ ਸਕਦੇ ਹਾਂ, ਪਰ ਕਾਹਲੇ ਪੈ ਕੇ ਨਹੀਂ। ਇਹ ਕੰਮ ਤੌੜੀ ਵਿੱਚ ਕਹੇ ਨੇ ਵਰਗਾ ਹੈ, ਸਮਾਂ ਜ਼ਰੂਰ ਲੱਗੇਗਾ ਪਰ ਜਦੋਂ ਪੀਓਗੇ ਤਾਂ ਤਨ ਤੇ ਮਨ ਦੋਵਾਂ ਨੂੰ ਰਾਜੀ ਕਰ ਦੇਵੇਗਾ।
ਇਸ ਲਈ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰ ਰਹੇ ਹੋ ਜਿਸ ਦਾ ਵਰਤਾਓ ਤੁਹਾਨੂੰ ਪਸੰਦ ਨਹੀਂ, ਤਾਂ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਉਸ ਬਾਰੇ ਆਪਣੀ ਪ੍ਰਤੀਕਿਰਿਆ ਜਾਂ ਗੱਲਬਾਤ ਬਦਲਣ ਦੀ ਕੋਸ਼ਿਸ਼ ਕਰੋ। ਦੂਜਿਆਂ ਦਾ ਵਤੀਰਾ ਵੀ ਵਧੀਆ ਬਣਾਇਆ ਜਾ ਸਕਦਾ ਹੈ, ਪਰ ਧੀਰਜ ਰੱਖੇ ਬਿਨਾਂ ਨਹੀਂ। ਉਹਨਾਂ ਨੂੰ ਸਮਾਂ ਦੇਣਾ ਪਵੇਗਾ। ਇਹ ਬਿਲਕੁਲ ਫਲਾਂ ਵਾਲੀ ਗੱਲ ਹੈ, ਜਿਵੇਂ ਇੱਕ ਅੰਬ, ਦਰਖ਼ਤ ਉੱਤੇ ਲੱਗ ਕੁਦਰਤੀ ਸਮੇਂ ਵਿੱਚ ਪੱਕਣ ਤੇ ਦੂਜੇ ਕੈਮੀਕਲ ਲਾ ਕੇ ਜ਼ਬਰਦਸਤੀ ਇੱਕ ਜਾਂ ਦੋ ਦਿਨਾਂ 'ਚ ਪਕਾਏ ਹੋਏ। ਸਿਆਣਿਆਂ ਨੇ ਬਹੁਤ ਸਮਾਂ ਪਹਿਲਾਂ ਐਵੇਂ ਨਹੀਂ ਸੀ ਕਿਹਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਕਿਸੇ ਰੁੱਖ ਉੱਤੇ ਫਲ਼ ਛੇਤੀ ਲੱਗਦੇ ਨੇ ਤੇ ਕਿਸੇ 'ਤੇ ਲੇਟ ਅਤੇ ਇਹ ਗੱਲ ਤੁਹਾਡੀ ਜ਼ਿੰਦਗੀ 'ਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਹਰ ਫਲ ਦੇ ਪੱਕਣ ਲਈ ਦੂਜੇ ਫਲਾਂ ਨਾਲ਼ੋਂ ਵੱਖਰਾ ਸਮਾਂ ਲਗਦਾ ਹੈ ਅਤੇ ਜੇ ਤੁਹਾਡੇ ਟੀਚੇ ਦੂਜਿਆਂ ਨਾਲੋਂ ਵੱਖ ਨੇ ਤਾਂ ਤੁਹਾਡੀ ਕਾਮਯਾਬੀ ਲਈ ਸਮਾਂ ਵੀ, ਦੂਜਿਆਂ ਨਾਲੋਂ ਵੱਖਰਾ ਲੱਗੇਗਾ।
ਇਸ ਲਈ ਜ਼ਿੰਦਗੀ ਵਿੱਚ ਸਬਰ, ਸ਼ੁਕਰ ਤੇ ਸਹਿਜ ਦੇ, ਇਹ ਤਿੰਨ ਸੱਸੇ ਜ਼ਰੂਰ ਯਾਦ ਰੱਖਣੇ ਨੇ। ਇਸ ਤਰੀਕੇ ਨਾਲ, ਹਰ ਕੋਈ ਜਿੰਦਗੀ 'ਚ ਜੇਤੂ ਹੋ ਨਿੱਕਲੇਗਾ!
ਇਸ ਕਹਾਣੀ ਦੀ ਸਿੱਖਿਆ ਅਨੁਸਾਰ ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾ ਕਿਸੇ ਸੰਗ-ਸੰਕੋਚ ਦੇ, ਉਮੇਵਾਰੀ ਸਮਝ ਕੇ ਪੂਰਾ ਕਰੋ। ਦਿਲੋਂ ਸੜਕਾਮਨਾਵਾਂ!