Back ArrowLogo
Info
Profile

ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁਧ ਰਹੀ ਨਾ ਸਾਰਾ।

ਇਸ਼ਕ ਦੀ ਨਵੀਉਂ ਨਵੀਂ ਬਹਾਰ।

ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ,

ਨਾ ਰੱਬ ਤੀਰਥ ਨਾ ਰੱਬ ਮੱਕੋ, ਜਿਸ ਪਾਯਾ ਤਿਸ ਨੂਰ ਅਨਵਾਰ।

ਇਸ਼ਕ ਦੀ ਨਵੀਉਂ ਨਵੀਂ ਬਹਾਰ।

ਫੂਕ ਮੁਸੱਲਾ ਭੰਨ ਸੁੱਟ ਲੈਟਾ, ਨਾ ਫੜ ਤਸਬੀ ਆਸਾ ਸੋਟਾ,

ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ।

ਇਸ਼ਕ ਦੀ ਨਵੀਉਂ ਨਵੀਂ ਬਹਾਰ।

ਉਮਰ ਗਵਾਈ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ,

ਕਦੇ ਨਮਾਜੀ ਸ਼ਹੀਦਾਂ ਨਾ ਕੀਤੀ, ਹੁਣ ਕੀ ਕਰਨਾ ਏਂ ਸ਼ੋਰ ਪੁਕਾਰਾਂ।

ਇਸ਼ਕ ਦੀ ਨਵੀਉਂ ਨਵੀਂ ਬਹਾਰ।

ਇਸ਼ਕ ਭੁਲਾਇਆ ਸਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ,

ਬੁਲ੍ਹਾ ਹੁੰਦਾ ਚੁਪ ਬਥੇਰਾ, ਇਸ਼ਕ ਕਰੇਂਦਾ ਮਾਰੋ ਮਾਰ'।

ਇਸ਼ਕ ਦੀ ਨਵੀਉਂ ਨਵੀਂ ਬਹਾਰ।

77.

ਇਸ਼ਕ ਹਕੀਕੀ ਨੇ ਮੁੱਠੀ ਕੁੜੇ,

ਮੈਨੂੰ ਦੱਸੋ ਪੀਆ ਦਾ ਦੇਸ।

ਮਾਪਿਆਂ ਦੇ ਘਰ ਬਾਲ ਇਞਾਣੀ, ਪੀਤ ਲਗਾ ਕੇ ਲੁੱਟੀ ਕੁੜੇ,

ਮੈਨੂੰ ਦੱਸੇ ਪੀਆ ਦਾ ਦੇਸ।

ਮਨਤਕ ਮਅਨੇ ਕੰਨਜ਼ ਕਦੂਰੀ, ਮੈਂ ਪੜ੍ਹ ਪੜ੍ਹ ਇਲਮ ਵਗੁੱਚੀ ਕੁੜੇ,

ਮੈਨੂੰ ਦੱਸੇ ਪੀਆ ਦਾ ਦੇਸ।

ਨਮਾਜ਼ ਰੋਜ਼ਾ ਓਹਨਾਂ ਕੀ ਕਰਨਾ, ਜਿਨ੍ਹਾਂ ਪ੍ਰੇਮ ਸੁਰਾਹੀ ਲੁੱਟੀ ਕੁੜੇ,

ਮੈਨੂੰ ਦੱਸੋ ਪੀਆ ਦਾ ਦੇਸ।

ਬੁਲ੍ਹਾ ਸ਼ੌਹ ਦੀ ਮਜਲਸ ਬਹਿ ਕੇ, ਸਭ ਕਰਨੀ ਮੇਰੀ ਛੁੱਟੀ ਕੁੜੇ,

ਮੈਨੂੰ ਦੱਸੋ ਪੀਆ ਦਾ ਦੇਸ। 

ਮੈਨੂੰ ਸੁਧ ਬੁਧ ਰਹੀ ਨਾ ਸਾਰ:, ਮਾਲਾ, ਕਾਸਾ (ਪਿਆਲਾ), 'ਅਪਵਿੱਤਰਤਾ, ਰਬ ਨੂੰ ਇਕ ਮੰਨਣਾ,

ਕਦੇ ਨਮਾਜ਼ ਵਹਾਦਤ ਨਾ ਕੀਤੀ,

ਹੁਣ ਕਿਉਂ ਕਰਨਾ ਏਂ ਧਾੜੇ ਧਾੜ।

ਬੁਲ੍ਹਾ ਹੋ ਰਹੁ ਚੁਪ ਚੁਪੇਰਾ,

ਚੁੱਕੀ ਸਗਲੀ ਕੂਕ ਪੁਕਾਰ।  

ਲੁੱਟੀ,  ਪ੍ਰੀਤ,  ਦਲੀਲ, ਤਰਕ ਅਰਥ, ਖ਼ਜ਼ਾਨਾ, ਫਿਕਾ ਦੀ ਕਿਤਾਬ।

101 / 219
Previous
Next