

ਜੇ ਪੂਣੀ ਪੂਣੀ ਕੱਤਗੀ, ਤਾਂ ਨੰਗੀ ਮੂਲ ਨਾ ਵੱਤੋਂਗੀ,
ਸੇ ਵਰ੍ਹਿਆਂ ਦੇ ਜੇ ਕੱਤੇਗੀ, ਤਾਂ ਕਾਂਗ ਮਾਰੇਗਾ ਝੂਟ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਵਿਚ ਗ਼ਫ਼ਲਤਾ ਜੇ ਤੋਂ ਦਿਨ ਜਾਲੇ, ਕੱਤ ਕੇ ਕੁਝ ਨਾ ਲਿਉ ਸੰਭਾਲੇ,
ਬਾਝੋਂ ਗੁਣ ਸ਼ਹੁ ਆਪਣੇ ਨਾਲੇ, ਤੇਰੀ ਕਿਉਂ ਕਰ ਹੋਸੀ ਗੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਮਾਂ ਪਿਓ ਤੇਰੇ ਗੰਢੀ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ,
ਦਿਨ ਥੋੜੇ ਤੇ ਚਾਅ ਮਕਾਈਆਂ, ਨਾ ਆਸੇ ਪੇਕੇ ਵੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਜੇ ਦਾਜ ਵਿਹੂਣੀ ਜਾਵੇਗੀ, ਤਾਂ ਕਿਸੇ ਭਲੀ ਨਾ ਭਾਵੇਂਗੀ,
ਓਥੇ ਸ਼ਹੁ ਨੂੰ ਕਿਵੇਂ ਰੀਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਓਹਨਾਂ ਸੂਹੇ ਸਾਹਲੂ ਪਾਏ ਨੀ,
ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਓਥੇ ਲੱਗੀ ਤੱਤਾਂ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਬੁਲ੍ਹਾ ਸ਼ਹੁ ਘਰ ਆਪਣੇ ਆਵੇ, ਚੂੜਾ ਬੀੜਾ ਸਭ ਸੁਹਾਵੇ,
ਗੁਣ ਹੋਸੀ ਤਾਂ ਗਲੇ ਲਗਾਵੇ, ਨਹੀਂ ਰੋਸੇ ਨੈਣੀ ਰੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਪਾਠਾਂਤਰ ਨੰ: 81.
ਕੱਤ ਕੁੜੇ ਨਾ ਵੰਤ ਕੁੜੇ। ਛੱਲੀ ਲਾਹ ਭੜੋਲੇ ਘੱਤ ਕੁੜੇ।
ਜੇ ਪੂਣੀ ਪੂਣੀ ਕੱਤੇਂਗੀ
ਤਾਂ ਨੰਗੀ ਮੂਲ ਨਾ ਵੱਤੋਂਗੀ
ਸੈ ਵਰ੍ਹਿਆਂ ਦੇ ਜੇ ਕੱਤੇਂਗੀ
ਤਾਂ ਕਾਗ ਮਰੀਗਾ ਬੂਟ ਕੁੜੇ।
ਵਿਚ ਗਫਲਤ ਜੋ ਤੋਂ ਦਿਨ ਜਾਲੇ
ਕੱਤ ਕੇ ਕੁਝ ਨਾ ਲਿਉ ਸੰਭਾਲੇ
ਬਾਝੋਂ ਗੁਣ ਸ਼ਹੁ ਆਪਣੇ ਨਾਲੇ
ਤੇਰੀ ਕਿਉਂ ਕਰ ਹੋਸੀ ਗੱਤ ਕੁੜੇ।
ਜੇ ਦਾਜ ਵਿਹੂਣੀ ਜਾਵੇਗੀ
ਤਾਂ ਕਿਸੇ ਭਲੀ ਨਾ ਭਾਵੇਂਗੀ
ਉਥੇ ਬਹੁ ਨੂੰ ਕਿਵੇਂ ਰਿਝਾਵੇਂਗੀ,
ਸੁਸਤੀ, 2 ਫਕੀਰਾ, ਵਗ ਕੇ ਛੇਤੀ, ' ਛੇਤੀ, ਝੱਟ।