Back ArrowLogo
Info
Profile

ਕੁਝ ਲੈ ਫਕਰਾਂ ਦੀ ਮੱਤ ਕੁੜੇ।

ਮਾਂ ਪਿਓ ਤੇਰੇ ਗੰਢੀ ਪਾਈਆਂ

ਅਜੇ ਨਾ ਤੈਨੂੰ ਖ਼ਬਰਾਂ ਆਈਆਂ

ਦਿਨ ਥੋੜੇ ਤੇ ਚਾ ਮੰਗਾਈਆਂ

ਨਾ ਆਸੇਂ ਪੇਕੇ ਵੱਤ ਕੁੜੇ।

ਤੇਰੇ ਨਾਲ ਦੀਆਂ ਦਾਜ ਰੰਗਾਏ

ਉਨ੍ਹਾਂ ਸੂਹੇ ਸਾਲੂ ਪਾਏ

ਤੂੰ ਪੈਰ ਉਲਟੇ ਕਿਉਂ ਚਾਏ ਨੀ

ਜਾ ਉਥੇ ਲੱਗੀ ਤੱਤ ਕੁੜੇ।

ਬੁਲ੍ਹਾ ਸ਼ਹੁ ਘਰ ਆਪਣੇ ਆਵੇ

ਚੂੜਾ ਬੀੜਾ ਸਭ ਸੁਹਾਵੇ

ਗੁਣ ਹੈਸੀ ਤਾਂ ਗਲੇ ਲਾਵੇ।

ਨਹੀਂ ਰੋਸੇ ਨੈਣੀਂ ਰੱਤ ਕੁੜੇ।

82.

ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।

ਤੇਲ ਤਿਲਾਂ ਦੇ ਲੱਡੂ ਨੇ ਜਲੇਬੀ ਪਕੜ ਰੰਗਾਈ,

ਡਰਦੇ ਨੱਠੇ ਕੰਦ ਸ਼ਕਰ ਤੋਂ ਮਿਸਰੀ ਨਾਲ ਲੜਾਈ,

ਕਾਂ ਲਗੜ ਨੂੰ ਮਾਰਨ ਲੱਗੇ ਗੱਦੋਂ ਦੀ ਗੱਲ੍ਹ ਲਾਲ।

ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।

ਹੋ ਫ਼ਰਿਆਦੀ ਲੱਖਪਤੀਆਂ ਨੇ ਲੂਣ ਤੇ ਦਸਤਕ ਲਾਈ,

ਗੁਲਗਲਿਆਂ ਮਨਸੂਬਾ ਬੱਧਾ ਪਾਪੜ ਚੋਟ ਚਲਾਈ,

ਭੇਡਾਂ ਮਾਰ ਪਲੰਗਾ ਖਪਾਏ ਗੁਰਗਾਂ ਬੁਰਾ ਅਹਿਵਾਲ।

ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।

ਗੁੜ ਦੇ ਲੱਡੂ ਗੁੱਸੇ ਹੋ ਕੇ ਪੇੜਿਆਂ ਤੇ ਫ਼ਰਿਆਦੀ,

ਬਰਫ਼ੀ ਨੂੰ ਕਹੇ ਦਾਲ ਚਨੇ ਦੀ ਤੂੰ ਹੈਂ ਮੇਰੀ ਬਾਂਦੀ,

ਚੜ੍ਹ ਸਹੇ ਸ਼ੀਹਣੀਆਂ ਤੇ ਨੱਚਣ ਲੱਗੇ ਵੱਡੀ ਪਈ ਧਮਾਲ।

ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।

ਸ਼ਕਰ ਖੰਡ ਕਹੇ ਮਿਸਰੀ ਨੂੰ ਮੇਰੀ ਵੇਖ ਸਫ਼ਾਈ,

ਚਿੜਵੇ ਚਨੇ ਇਹ ਕਰਨ ਲੱਗਾ ਬਦਾਨੇ ਨਾਲ ਲੜਾਈ,

ਚੂਹਿਆ ਕੰਨ ਬਿੱਲੀ ਦੇ ਕੁਤਰੇ ਹੋ ਹੋ ਕੇ ਖ਼ੁਸ਼ਹਾਲ।

ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।

ਬੁਲ੍ਹਾ ਸ਼ਹੁ ਹੁਣ ਕਿਆ ਬਤਾਵੇ ਜੋ ਦਿਸੇ ਸੋ ਲੜਦਾ।

' ਚੀਤਾ।

106 / 219
Previous
Next